‘ਆਟੋ ਸੈਕਟਰ ਨੇ ਫੜੀ ਰਫਤਾਰ, ਭਾਰਤੀ ਬਾਜ਼ਾਰ ’ਚ ਗੱਡੀਆਂ ਦੀ ਮੰਗ ’ਚ ਜ਼ਬਰਦਸਤ ਉਛਾਲ’

08/03/2021 9:25:01 AM

ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਦੀ ਦੂਜੀ ਲਹਿਰ ਤੋਂ ਰਾਹਤ ਮਿਲਣ ਕਾਰਨ ਜੁਲਾਈ ਮਹੀਨੇ ’ਚ ਗੱਡੀਆਂ ਦੀ ਮੰਗ ’ਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਵਿਕਰੀ ਜੁਲਾਈ ’ਚ 50 ਫੀਸਦੀ ਵਧ ਕੇ 1,62,462 ਇਕਾਈ ’ਤੇ ਪਹੁੰਚ ਗਈ। ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ ਕੰਪਨੀ ਨੇ 1,08,064 ਵਾਹਨ ਵੇਚੇ ਸਨ। ਘਰੇਲੂ ਬਾਜ਼ਾਰ ’ਚ ਕੰਪਨੀ ਦੀ ਵਿਕਰੀ 39 ਫੀਸਦੀ ਵਧ ਕੇ 1,41,238 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 1,01,307 ਇਕਾਈ ਰਹੀ ਸੀ। ਕੰਪਨੀ ਦੀਆਂ ਮਿੰਨੀ ਕਾਰਾਂ-ਆਲਟੋ ਅਤੇ ਵੈਗਨ ਆਰ ਦੀ ਵਿਕਰੀ 19,685 ਇਕਾਈ ਰਹੀ ਜੋ ਜੁਲਾਈ 2020 ’ਚ 17,258 ਇਕਾਈ ਰਹੀ ਸੀ।

ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਵਿਕਰੀ ਜੁਲਾਈ ਮਹੀਨੇ ’ਚ 46 ਫੀਸਦੀ ਵਧ ਕੇ 60,249 ਇਕਾਈ ’ਤੇ ਪਹੁੰਚ ਗਈ। ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ ਕੰਪਨੀ ਨੇ 41,300 ਵਾਹਨ ਵੇਚੇ ਸਨ। ਕੰਪਨੀ ਨੇ ਬਿਆਨ ’ਚ ਕਿਹਾ ਕਿ ਘਰੇਲੂ ਬਾਜ਼ਾਰ ’ਚ ਉਸ ਦੀ ਵਿਕਰੀ 26 ਫੀਸਦੀ ਵਧ ਕੇ 48,042 ਇਕਾਈ ਰਹੀ। ਮਹੀਨੇ ਦੌਰਾਨ ਕੰਪਨੀ ਦੀ ਬਰਾਮਦ ਵਧ ਕੇ 12,207 ਇਕਾਈ ’ਤੇ ਪਹੁੰਚ ਗਈ। ਐੱਮ. ਜੀ. ਮੋਟਰ ਇੰਡੀਆ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਉਸ ਦੀ ਪ੍ਰਚੂਨ ਵਿਕਰੀ ਦੁੱਗਣੀ ਹੋ ਕੇ 4,225 ਵਾਹਨਾਂ ਦੀ ਰਹੀ।

ਸਕੋਡਾ ਆਟੋ ਦੀ ਵਾਹਨ ਵਿਕਰੀ ਜੁਲਾਈ ’ਚ ਤਿੰਨ ਗੁਣਾ ਹੋ ਕੇ 3,080 ਇਕਾਈਆਂ ’ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਕੰਪਨੀ ਨੇ 922 ਵਾਹਨ ਵੇਚੇ ਸਨ। ਬਜਾਜ ਆਟੋ ਨੇ ਸੋਮਵਾਰ ਨੂੰ ਕਿਹਾ ਕਿ ਜੁਲਾਈ 2021 ’ਚ ਉਸ ਦੀ ਕੁੱਲ ਵਿਕਰੀ 44 ਫੀਸਦੀ ਵਧ ਕੇ 3,69,116 ਇਕਾਈ ਹੋ ਗਈ। ਕੰਪਨੀ ਨੇ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 2,55,832 ਇਕਾਈ ਦੀ ਵਿਕਰੀ ਕੀਤੀ ਸੀ।

ਮਹਿੰਦਰਾ ਐਂਡ ਮਹਿੰਦਰਾ ਦੇ ਯਾਤਰੀ ਵਾਹਨਾਂ ਦੀ ਵਿਕਰੀ ਹੋਈ ਦੁੱਗਣੀ

ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਲਿਮਟਿਡ ਨੇ ਦੱਸਿਆ ਕਿ ਜੁਲਾਈ 2021 ’ਚ ਉਸ ਦੇ ਯਾਤਰੀ ਵਾਹਨਾਂ ਦੀ ਵਿਕਰੀ ਲਗਭਗ ਦੁੱਗਣੀ ਹੋ ਕੇ 21,046 ਇਕਾਈ ਰਹੀ। ਐੱਮ. ਐਂਡ ਐੱਮ. ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 11,025 ਇਕਾਈਆਂ ਵੇਚੀਆਂ ਸਨ। ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਉਸ ਦੇ ਯੂਟੀਲਿਟੀ ਵਾਹਨਾਂ ਦੀ ਵਿਕਰੀ 91 ਫੀਸਦੀ ਵਧ ਕੇ 20,797 ਇਕਾਈ ਰਹੀ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 10,898 ਇਕਾਈ ਸੀ।

ਕੰਪਨੀ ਨੇ ਕਿਹਾ ਕਿ ਇਸ ਸਾਲ ਜੁਲਾਈ ’ਚ ਕਾਰਾਂ ਅਤੇ ਵੈਨ ਦੀ ਵਿਕਰੀ 249 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 127 ਇਕਾਈ ਸੀ। ਐੱਮ. ਐਂਡ ਐੱਮ. ਨੇ ਦੱਸਿਆ ਕਿ ਉਸ ਦੇ ਟਰੈਕਟਰ ਦੀ ਵਿਕਰੀ ਜੁਲਾਈ 2021 ’ਚ 7 ਫੀਸਦੀ ਵਧ ਕੇ 27,229 ਇਕਾਈ ਰਹੀ ਜੋ ਪਿਛਲੇ ਸਾਲ ਇਸੇ ਮਹੀਨੇ ’ਚ 25,402 ਇਕਾਈ ਸੀ। ਇਸ ਦੌਰਾਨ ਟਰੈਕਟਰ ਦੀ ਘਰੇਲੂ ਵਿਕਰੀ ’ਚ 5 ਫੀਸਦੀ ਦਾ ਵਾਧਾ ਹੋਇਆ।

ਅਸ਼ੋਕ ਲੇਲੈਂਡ ਦੀ ਵਿਕਰੀ 81 ਫੀਸਦੀ ਵਧੀ

ਹਿੰਦੁਜਾ ਸਮੂਹ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਨੇ ਦੱਸਿਆ ਕਿ ਜੁਲਾਈ 2021 ’ਚ ਕੁੱਲ ਵਾਹਨਾਂ ਦੀ ਵਿਕੀ 81 ਫੀਸਦੀ ਵਧ ਕੇ 8,650 ਇਕਾਈ ਹੋ ਗਈ। ਕੰਪਨੀ ਨੇ ਜੁਲਾਈ 2020 ’ਚ 4,776 ਇਕਾਈਆਂ ਦੀ ਵਿਕਰੀ ਕੀਤੀ ਸੀ। ਅਸ਼ੋਕ ਲੇਲੈਂਡ ਨੇ ਕਿਹਾ ਕਿ ਪਿਛਲੇ ਮਹੀਨੇ ਕੁੱਲ ਘਰੇਲੂ ਵਾਹਨਾਂ ਦੀ ਵਿਕਰੀ 8,129 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 4,283 ਇਕਾਈ ਸੀ।

ਟੀ. ਵੀ. ਐੱਸ. ਮੋਟਰ ਦੀ ਵਿਕਰੀ 10 ਫੀਸਦੀ ਵਧੀ

ਟੀ. ਵੀ. ਐੱਸ. ਮੋਟਰ ਕੰਪਨੀ ਨੇ ਦੱਸਿਆ ਕਿ ਜੁਲਾਈ 2021 ’ਚ ਉਸ ਦੀ ਕੁੱਲ ਵਿਕਰੀ 10 ਫੀਸਦੀ ਵਧ ਕੇ 2,78,855 ਇਕਾਈ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 2,52,744 ਇਕਾ ਈ ਸੀ। ਟੀ. ਵੀ. ਐੱਸ. ਮੋਟਰ ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਜੁਲਾਈ 2021 ’ਚ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 2,62,728 ਇਕਾਈ ਰਹੀ ਜੋ ਜੁਲਾਈ 2020 ’ਚ 2,43,788 ਇਕਾਈ ਸੀ।

ਟਾਟਾ ਮੋਟਰਜ਼ ਨੇ ਵੇਚੇ 51,981 ਵਾਹਨ

ਟਾਟਾ ਮੋਟਰਜ਼ ਨੇ ਕਿਹਾ ਕਿ ਜੁਲਾਈ 2021 ’ਚ ਘਰੇਲੂ ਬਾਜ਼ਾਰ ’ਚ ਉਸ ਦੀ ਕੁੱਲ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 92 ਫੀਸਦੀ ਵਧ ਕੇ 51,981 ਵਾਹਨ ਹੋ ਗਈ। ਕੰਪਨੀ ਨੇ ਜੁਲਾਈ 2020 ’ਚ 27,024 ਇਕਾਈਆਂ ਦੀ ਵਿਕਰੀ ਕੀਤੀ ਸੀ। ਘਰੇਲੂ ਬਾਜ਼ਾਰ ’ਚ ਉਸ ਦੀ ਯਾਤਰੀ ਵਾਹਨਾਂ ਦੀ ਵਿਕਰੀ 30,185 ਇਕਾਈ ਰਹੀ। ਉਸ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 21,796 ਇਕਾਈ ਰਹੀ ਜੋ ਜੁਲਾਈ 2020 ’ਚ 12,012 ਇਕਾਈ ਸੀ। ਇਸ ਤਰ੍ਹਾਂ ਉਸ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ’ਚ 81 ਫੀਸਦੀ ਦਾ ਵਾਧਾ ਹੋਇਆ।

ਟੋਯੋਟਾ ਨੇ 134 ਫੀਸਦੀ ਵਾਧਾ ਦਰਜ ਕੀਤਾ

ਟੋਯੋਟਾ ਕਿਰਲੋਸਕਰ ਮੋਟਰ ਨੇ ਦੱਸਿਆ ਕਿ ਜੁਲਾਈ 2021 ’ਚ ਉਸ ਦੇ 13,105 ਯੂਨਿਟਸ ਦੀ ਭਾਰਤੀ ਬਾਜ਼ਾਰ ’ਚ ਵਿਕਰੀ ਹੋਈ ਜਦ ਕਿ ਜੁਲਾਈ 2020 ’ਚ ਕੰਪਨੀ ਨੇ 5,386 ਯੂਨਿਟਸ ਦੀ ਭਾਰਤੀ ਬਾਜ਼ਾਰ ’ਚ ਵਿਕਰੀ ਕੀਤੀ ਸੀ। ਯਾਨੀ ਜੁਲਾਈ 2020 ਦੇ ਮੁਕਾਬਲੇ ਜੁਲਾਈ 2021 ’ਚ ਕੰਪਨੀ ਦੀ ਵਿਕਰੀ ’ਚ 143 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।


Harinder Kaur

Content Editor

Related News