ਆਟੋ ਸੈਕਟਰ ''ਚ ਦੋ ਦਹਾਕਿਆਂ ''ਚ ਸਭ ਤੋਂ ਵੱਡੀ ਗਿਰਾਵਟ

01/11/2020 12:11:15 PM

ਨਵੀਂ ਦਿੱਲੀ—ਪਿਛਲੇ ਸਾਲ ਆਟੋ ਸੈਕਟਰ 'ਚ ਜ਼ਬਰਦਸਤ ਸੁਸਤੀ ਦਿਖਾਈ ਦਿੱਤੀ। ਵਿਕਰੀ ਦੇ ਲਿਹਾਜ਼ ਨਾਲ ਸਾਲ 1997 ਦੇ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਸੀ। ਆਰਥਿਕ ਸੁਸਤੀ, ਬੇਰੁਜ਼ਗਾਰੀ, ਬੀਐੱਸ- ਲਾਗੂ ਹੋਣ ਅਤੇ ਵ੍ਹੀਕਲ ਲੋਨ ਦੇ ਨਿਯਮਾਂ 'ਚ ਕਡਾਈ ਦੇ ਕਾਰਨ ਡਿਮਾਂਡ 'ਤੇ ਕਾਫੀ ਅਸਰ ਦਿਖਾਈ ਦਿੱਤਾ। ਵਾਹਨਾਂ ਦੀ ਵਿਕਰੀ 'ਤ ਗਿਰਾਵਟ ਦਾ ਅਸਰ ਮੈਨਿਊਫੈਕਚਰਿੰਗ, ਡੀਲਰਸ਼ਿਪ ਅਤੇ ਸ਼ੋਅਰੂਮ 'ਤੇ ਵੀ ਦਿਖਾਈ ਦਿੱਤਾ। ਇਨ੍ਹਾਂ ਥਾਵਾਂ 'ਤੇ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਅਤੇ ਕਈ ਸੈਂਟਰ ਬੰਦ ਹੋ ਗਏ।
23.07 ਮਿਲੀਅਨ ਯੂਨਿਟ ਰਹੀ ਕੁੱਲ ਵਾਹਨਾਂ ਦੀ ਵਿਕਰੀ
ਪੈਸੇਂਜਰ ਵ੍ਹੀਕਲ, ਕਮਰਸ਼ਲ ਵ੍ਹੀਕਲ, ਦੋ-ਪਹੀਆ ਅਤੇ ਤਿੰਨ-ਪਹੀਆ ਵਾਹਨਾਂ ਦੀ ਵਿਕਰੀ 'ਚ ਕਰੀਬ 14 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਸਿਆਮ ਦੀ ਰਿਪੋਰਟ ਮੁਤਾਬਕ 2019 'ਚ ਇਨ੍ਹਾਂ ਵਾਹਨਾਂ ਦੀ ਵਿਕਰੀ 23.07 ਮਿਲੀਅਨ ਯੂਨਿਟ ਰਹੀ। 2018 'ਚ ਸਾਰੇ ਵਾਹਨਾਂ ਦੀ ਕੁੱਲ ਵਿਕਰੀ 26.7 ਮਿਲੀਅਨ ਯੂਨਿਟ ਰਹੀ ਸੀ।
ਕਮਰਸ਼ੀਅਲ ਵ੍ਹੀਕਲ ਦੀ ਵਿਕਰੀ 'ਚ 15 ਫੀਸਦੀ ਦੀ ਗਿਰਾਵਟ
ਰਿਪੋਰਟ ਮੁਤਾਬਕ ਪੈਸੇਂਜਰ ਵ੍ਹੀਕਲ ਦੀ ਵਿਕਰੀ 12.75 ਫੀਸਦੀ ਡਿੱਗੀ ਅਤੇ ਕੁੱਲ ਵਿਕਰੀ 2.96 ਮਿਲੀਅਨ ਯੂਨਿਟ ਰਹੀ। ਦੋ ਪਹੀਆ ਵਾਹਨਾਂ ਦੀ ਵਿਕਰੀ 14.19 ਫੀਸਦੀ ਤੱਕ ਡਿੱਗੀ ਅਤੇ ਕੁੱਲ ਵਿਕਰੀ 18.57 ਮਿਲੀਅਨ ਯੂਨਿਟ ਰਹੀ। ਕਮਰਸ਼ਲ ਵ੍ਹੀਕਲ ਦੀ ਵਿਕਰੀ 'ਚ 15 ਫੀਸਦੀ ਦੀ ਗਿਰਾਵਟ ਆਈ ਅਤੇ ਇਹ 8 ਲੱਖ 54 ਹਜ਼ਾਰ 759 ਯੂਨਿਟ ਰਹੀ।
ਦਸੰਬਰ 'ਚ ਵਿਕਰੀ 'ਚ ਮਾਮੂਲੀ ਸੁਧਾਰ
ਦਸੰਬਰ ਮਹੀਨੇ 'ਚ ਵਿਕਰੀ 'ਚ ਥੋੜ੍ਹਾ ਸੁਧਾਰ ਜ਼ਰੂਰ ਹੋਇਆ ਪਰ ਨਵੇਂ ਇਮੀਸ਼ਨ ਨਾਮਰਸ ਦੇ ਕਾਰਨ ਵਿਕਰੀ 'ਤੇ ਅਸਰ ਦਿਖਾਈ ਦੇਵੇਗਾ। ਸਿਆਮ ਦਾ ਕਹਿਣਾ ਹੈ ਕਿ ਆਟੋ ਸੈਕਟਰ 'ਚ ਛਾਈ ਸੁਸਤੀ ਦਾ ਅਸਰ ਅਜੇ ਕੁਝ ਮਹੀਨਿਆਂ ਤੱਕ ਜਾਰੀ ਰਹੇਗਾ। ਸਿਆਮ ਦੀ ਰਿਪੋਰਟ ਮੁਤਾਬਕ ਸਿਰਫ ਐੱਸ.ਯੂ.ਵੀ. ਦੀ ਵਿਕਰੀ 'ਚ 5 ਫੀਸਦੀ ਦੀ ਤੇਜ਼ੀ ਆਈ।
ਪੈਸੇਂਜਰ ਕਾਰ 'ਚ ਸਭ ਤੋਂ ਜ਼ਿਆਦਾ ਗਿਰਾਵਟ
ਸਭ ਤੋਂ ਜ਼ਿਆਦਾ 19 ਫੀਸਦੀ ਦੀ ਗਿਰਾਵਟ ਪੈਸੇਂਜਰ ਕਾਰ 'ਚ ਦਰਜ ਕੀਤੀ ਗਈ। ਸਕੂਟਰ ਦੀ ਵਿਕਰੀ 'ਚ 16 ਫੀਸਦੀ ਦੀ ਗਿਰਾਵਟ ਮੋਟਰਸਾਈਕਲ ਦੀ ਵਿਕਰੀ 'ਚ 13 ਫੀਸਦੀ ਦੀ ਗਿਰਾਵਟ, ਕਮਰਸ਼ਲ ਵ੍ਹੀਕਲ ਦੀ ਵਿਕਰੀ 'ਚ 15 ਫੀਸਦੀ ਅਤੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ 'ਚ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


Aarti dhillon

Content Editor

Related News