ਆਟੋ ਸੈਕਟਰ ਲਈ ਚਾਂਦੀ ਸਾਬਤ ਹੋਏ ਤਿਓਹਾਰ, ਕਾਰਾਂ ਦੀ ਵਿਕਰੀ ''ਚ ਜ਼ਬਰਦਸਤ ਉਛਾਲ

10/29/2019 8:33:40 PM

ਆਟੋ ਡੈਸਕ—ਆਟੋ ਸੈਕਟਰ 'ਚ ਪਿਛਲੇ 1 ਸਾਲ ਤੋਂ ਸੁਸਤੀ ਦਾ ਦੌਰ ਚੱਲ ਰਿਹਾ ਹੈ ਪਰ ਇਸ ਦੀਵਾਲੀ ਆਟੋ ਸੈਕਟਰ 'ਚ ਰੌਣਕ ਪਰਤਦੀ ਹੋਈ ਦਿਖਾਈ ਦਿੱਤੀ ਹੈ। ਤਿਓਹਾਰੀ ਸੀਜ਼ਨ 'ਚ ਇਸ ਵਾਰ 5 ਤੋਂ 7 ਫੀਸਦੀ ਜ਼ਿਆਦਾ ਵਿਕਰੀ ਦੇਖਣ ਨੂੰ ਮਿਲੀ ਹੈ। ਇਨ੍ਹਾਂ ਹੀ ਨਹੀਂ ਧਨਤੇਰਸ ਵਾਲੇ ਦਿਨ ਵਾਹਨਾਂ ਦੀ ਡਿਲਵਰੀ 'ਚ ਵੀ ਡਬਲ ਡਿਜ਼ਿਟ ਦੀ ਗ੍ਰੋਥ ਵੀ ਦੇਖਣ ਨੂੰ ਮਿਲੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਕਰੀਬ 60,000 ਕਾਰਾਂ ਦੀ ਡਿਲਵਰੀ ਕੀਤੀ ਹੈ ਅਤੇ ਹੁੰਡਈ ਨੇ ਧਨਤੇਰਸ ਵਾਲੇ ਦਿਨ ਇਕ ਹੀ ਦਿਨ 'ਚ ਸੈਂਟਰੋ ਦੀਆਂ ਕਰੀਬ 12,500 ਯੂਨੀਟਸ ਦੀ ਡਿਲਵਰੀ ਕੀਤੀ ਹੈ।

PunjabKesari

ਹੁੰਡਈ ਨੇ ਹਾਲ ਹੀ 'ਚ ਸੈਂਟਰੋ ਦਾ ਐਨਿਵਰਸਰੀ ਐਡੀਸ਼ਨ ਲਾਂਚ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ 5.16 ਲੱਖ ਰੁਪਏ (ਐਕਸ ਸ਼ੋਰੂਮ, ਦਿੱਲੀ) ਹੈ। ਕੰਪਨੀ ਨੇ ਨਵਾਂ ਐਡੀਸ਼ਨ ਮਾਡਲ ਨਵੀਂ ਜਨਰੇਸ਼ਨ ਸੈਂਟਰੋ ਨੂੰ ਇਕ ਸਾਲ ਪੂਰੇ ਹੋਣ ਦੀ ਖੁਸ਼ੀ 'ਚ ਲਾਂਚ ਕੀਤਾ ਹੈ। ਸੈਂਟਰੋ ਨੂੰ ਪਿਛਲੇ ਸਾਲ 23 ਅਕਤੂਬਰ ਨੂੰ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਿਰਫ ਧਨਤੇਰਸ ਵਾਲੇ ਦਿਨ ਹੀ ਮਾਰੂਤੀ ਸੁਜ਼ੂਕੀ ਨੇ 45,000 ਅਤੇ ਹੁੰਡਈ ਨੇ 14,000 ਕਾਰਾਂ ਦੀ ਡਿਲਵਰੀ ਕੀਤੀ ਹੈ। ਇਨ੍ਹਾਂ ਹੀ ਨਹੀਂ ਟੂ-ਵ੍ਹੀਲਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਡਿਲਵਰੀ 'ਚ ਵੀ 50 ਤੋਂ 55 ਫੀਸਦੀ ਤਕ ਦੀ ਮੰਗ ਦੇਖੀ ਗਈ ਹੈ।

PunjabKesari

ਤਿਉਹਾਰੀ ਸੀਜ਼ਨ ਦੌਰਾਨ ਐੱਸ.ਯੂ.ਵੀ. ਅਤੇ ਲਗਜ਼ਰੀ ਕਾਰਾਂ ਦੀ ਵਿਕਰੀ 'ਚ ਵੀ ਕਾਫੀ ਵਾਧਾ ਦੇਖਿਆ ਗਿਆ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਸਿਰਫ ਧਨਤੇਰਸ ਵਾਲੇ 13,500 ਵਾਹਨਾਂ ਦੀ ਡਿਲਵਰੀ ਕੀਤੀ ਹੈ। ਉੱਥੇ, MG Hector ਦੀ ਵੀ ਇਕ ਹੀ ਦਿਨ 700 ਯੂਨੀਟਸ ਡਿਲਵਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੇਂਜ ਨੇ ਧਨਤੇਰਸ ਵਾਲੇ ਦਿਨ ਹੀ 600 ਕਾਰਾਂ ਦੀ ਡਿਲਵਰੀ ਕੀਤੀ ਹੈ, ਜਿਨ੍ਹਾਂ 'ਚੋਂ 250 ਕਾਰਾਂ ਸਿਰਫ ਦਿੱਲੀ-NCR 'ਚ ਹੀ ਕੀਤੀ ਗਈਆਂ ਹਨ।

PunjabKesari

ਮਰਸੀਡੀਜ਼ ਬੇਂਜ ਨੇ ਆਪਣੀ ਜਨਰੇਸ਼ਨ GLE ਦੀ ਵੀ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਕੰਪਨੀ 2020 ਆਟੋ ਐਕਸਪੋ ਦੌਰਾਨ ਲਾਂਚ ਕਰੇਗੀ । ਕੁਝ ਸਾਲਾਂ ਪਹਿਲਾਂ ਜਦੋਂ ਤੋਂ ਇਹ ਕਾਰ ਲਾਂਚ ਹੋਈ ਉਸ ਵੱਲੇ ਤੋਂ ਕੰਪਨੀ GLE ਦੀ ਭਾਰਤ 'ਚ 13,000 ਯੂਨੀਟਸ ਦੀ ਵਿਕਰੀ ਕਰ ਚੁੱਕੀ ਹੈ ਅਤੇ ਇਹ ਕੰਪਨੀ ਦੇ ਪੋਰਟਫੋਲੀਓ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਰਿਹਾ ਹੈ।


Karan Kumar

Content Editor

Related News