ਮਹਾਮਾਰੀ ਪਾਬੰਦੀ ''ਚ ਢਿੱਲ ਨਾਲ ਜੁਲਾਈ ''ਚ ਆਟੋ ਪ੍ਰਚੂਨ ਵਿਕਰੀ ਵਧੀ

08/09/2021 12:25:47 PM

ਨਵੀਂ ਦਿੱਲੀ- ਆਟੋਮੋਬਾਈਲ ਡੀਲਰਾਂ ਦੀ ਸੰਸਥਾ ਫਾਡਾ ਨੇ ਸੋਮਵਾਰ ਨੂੰ ਕਿਹਾ ਕਿ ਸੂਬਿਆਂ ਵੱਲੋਂ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਣ ਨਾਲ ਜੁਲਾਈ ਵਿਚ ਦੇਸ਼ ਭਰ ਵਿਚ ਆਟੋ ਪ੍ਰਚੂਨ ਵਿਕਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਯਾਤਰੀ ਵਾਹਨਾਂ, ਦੋ ਪਹੀਆ ਵਾਹਨਾਂ ਅਤੇ ਵਪਾਰਕ ਵਾਹਨਾਂ ਸਮੇਤ ਸਾਰੇ ਵਾਹਨ ਖੇਤਰਾਂ ਨੇ ਇਸ ਦੌਰਾਨ ਵਿਕਰੀ ਵਿਚ ਮਜਬੂਤ ਵਾਧਾ ਦਰਜ ਕੀਤਾ। ਜੁਲਾਈ ਵਿਚ ਕੁੱਲ ਵਿਕਰੀ 34 ਫ਼ੀਸਦੀ ਵੱਧ ਕੇ 15,56,777 ਯੂਨਿਟ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 11,60,721 ਯੂਨਿਟ ਸੀ।

ਫੈਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨਜ਼ (ਫਾਡਾ) ਦੇ ਮੁਖੀ ਵਿੰਕੇਸ਼ ਗੁਲਾਟੀ ਨੇ ਇਕ ਬਿਆਨ ਵਿਚ ਕਿਹਾ, ''ਪੂਰੇ ਦੇਸ਼ ਦੇ ਖੁੱਲ੍ਹਣ ਨਾਲ ਜੁਲਾਈ ਵਿਚ ਆਟੋ ਪ੍ਰਚੂਨ ਵਿਕਰੀ ਵਿਚ ਮਜਬੂਤ ​​ਸੁਧਾਰ ਹੋਇਆ ਹੈ। ਸਾਰੀਆਂ ਸ਼੍ਰੇਣੀਆਂ ਵਿਚ ਮੰਗ ਜ਼ਿਆਦਾ ਰਹੀ। ਇਸ ਤੋਂ ਇਲਾਵਾ ਘੱਟ ਆਧਾਰ ਪ੍ਰਭਾਵ ਦੀ ਭੂਮਿਕਾ ਵੀ ਹੈ।'' ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ 2021 ਵਿਚ 63 ਫ਼ੀਸਦੀ ਵੱਧ ਕੇ 2,61,744 ਯੂਨਿਟ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 1,60,681 ਯੂਨਿਟ ਸੀ। ਗੁਲਾਟੀ ਨੇ ਕਿਹਾ ਕਿ ਇਸ ਦੌਰਾਨ ਨਵੀਂ ਪੇਸ਼ਕਸ਼ ਅਤੇ ਕੰਪੈਕਟ ਐੱਸ. ਯੂ. ਵੀ. ਮਾਡਲਾਂ ਬਾਰੇ ਪੁੱਛਗਿੱਛ ਨਾਲ ਇਸ ਸ਼੍ਰੇਣੀ ਦੀ ਮੰਗ ਮਜਬੂਤ ਰਹੀ।


Sanjeev

Content Editor

Related News