ਟਾਟਾ ਮੋਟਰਜ਼ ਦੀ ਵਿਕਰੀ ਨੂੰ ਮਈ ''ਚ ਝਟਕਾ, ਬਜਾਜ ਆਟੋ ਨੇ ਮਾਰੀ ਬਾਜ਼ੀ!
Tuesday, Jun 01, 2021 - 02:53 PM (IST)
ਨਵੀਂ ਦਿੱਲੀ- ਦਿੱਗਜ ਵਾਹਨ ਕੰਪਨੀ ਟਾਟਾ ਮੋਟਰਜ਼ ਦੀ ਮਈ ਵਿਚ ਵਿਕਰੀ ਕਮਜ਼ੋਰ ਰਹੀ। ਮਈ 2021 ਵਿਚ ਕੰਪਨੀ ਨੇ ਘਰੇਲੂ ਬਾਜ਼ਾਰ ਵਿਚ 24,552 ਵਾਹਨਾਂ ਦੀ ਵਿਕਰੀ ਕੀਤੀ, ਜੋ ਮਹੀਨਾਵਾਰ ਦੇ ਹਿਸਾਬ ਨਾਲ ਵਿਕਰੀ ਵਿਚ 38 ਫ਼ੀਸਦੀ ਗਿਰਾਵਟ ਹੈ। ਇਸ ਤੋਂ ਪਿਛਲੇ ਮਹੀਨੇ ਅਪ੍ਰੈਲ ਵਿਚ ਕੰਪਨੀ ਨੇ 39,530 ਵਾਹਨ ਵੇਚੇ ਸਨ।
ਟਾਟਾ ਮੋਟਰਜ਼ ਦੀ ਘਰੇਲੂ ਤੇ ਬਾਹਰੀ ਬਾਜ਼ਾਰ ਨੂੰ ਮਿਲਾ ਕੇ ਵੀ ਕੁੱਲ ਵਿਕਰੀ 26,661 ਵਾਹਨ ਰਹੀ, ਜੋ ਪਿਛਲੇ ਮਹੀਨੇ ਦੇ 41,858 ਵਾਹਨਾਂ ਨਾਲੋਂ 36 ਫ਼ੀਸਦੀ ਘੱਟ ਹੈ।
ਉੱਥੇ ਹੀ, ਬਜਾਜ ਆਟੋ ਦੀ ਮਈ ਵਿਚ ਕੁੱਲ ਵਿਕਰੀ ਸਾਲ-ਦਰ-ਸਾਲ ਦੇ ਹਿਸਾਬ ਨਾਲ 114 ਫ਼ੀਸਦੀ ਵੱਧ ਕੇ 2,71,862 ਇਕਾਈ 'ਤੇ ਪਹੁੰਚ ਗਈ। ਪਿਛਲੇ ਸਾਲ ਮਈ ਵਿਚ ਬਜਾਜ ਆਟੋ ਦੇ 1,27,128 ਵਾਹਨ ਵਿਕੇ ਸਨ। ਕੰਪਨੀ ਦੀ ਘਰੇਲੂ ਵਿਕਰੀ ਮਈ 2021 ਵਿਚ 52 ਫ਼ੀਸਦੀ ਵੱਧ ਕੇ 60,830 ਇਕਾਈ ਹੋ ਗਈ, ਜੋ ਮਈ 2020 ਵਿਚ 40,074 ਇਕਾਈ ਸੀ। ਕੰਪਨੀ ਨੇ ਕਿਹਾ ਕਿ ਕੁੱਲ ਬਰਾਮਦ 142 ਫ਼ੀਸਦੀ ਵੱਧ ਕੇ 2,11,032 ਇਕਾਈ ਰਹੀ, ਜੋ ਮਈ 2020 ਵਿਚ 87,054 ਇਕਾਈ ਸੀ। ਮਈ 2021 ਵਿਚ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 113 ਫ਼ੀਸਦੀ ਵੱਧ ਕੇ 2,40,554 ਇਕਾਈ ਹੋ ਗਈ, ਜੋ 2020 ਦੇ ਇਸੇ ਮਹੀਨੇ ਵਿਚ 112, 798 ਇਕਾਈ ਸੀ।