ਖੰਡ ''ਤੇ ਸਬਸਿਡੀ ਨੂੰ ਲੈ ਕੇ ਭਾਰਤ ਖਿਲਾਫ WTO ਪੁੱਜਾ ਆਸਟਰੇਲੀਆ
Friday, Nov 16, 2018 - 06:46 PM (IST)

ਮੈਲਬੋਰਨ— ਆਸਟਰੇਲੀਆ ਨੇ ਭਾਰਤ ਖਿਲਾਫ ਖੰਡ 'ਤੇ ਸਬਸਿਡੀ ਨੂੰ ਲੈ ਕੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਵਿਚ ਸ਼ਿਕਾਇਤ ਦਰਜ ਕਰਵਾਈ ਹੈ । ਉਸ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਦੀ ਸਬਸਿਡੀ ਨੀਤੀ ਨਾਲ ਦੁਨੀਆਭਰ ਵਿਚ ਖੰਡ ਦੀਆਂ ਕੀਮਤਾਂ ਵਿਚ 'ਭਾਰੀ ਗਿਰਾਵਟ' ਆਈ ਹੈ, ਜਿਸ ਦਾ ਨੁਕਸਾਨ ਆਸਟਰੇਲੀਆਈ ਉਤਪਾਦਕਾਂ ਨੂੰ ਹੋਇਆ ਹੈ ।
ਆਸਟਰੇਲੀਆ ਦਾ ਦੋਸ਼ ਹੈ ਕਿ ਇਸ ਸਬਸਿਡੀ ਕਾਰਨ ਭਾਰਤ ਵਿਚ ਖੰਡ ਦਾ ਉਤਪਾਦਨ ਵਧ ਕੇ 3.5 ਕਰੋੜ ਟਨ ਤੱਕ ਪਹੁੰਚ ਗਿਆ ਹੈ, ਜਦੋਂ ਕਿ ਇਸਦਾ ਔਸਤ ਉਤਪਾਦਨ 2 ਕਰੋੜ ਟਨ ਸਾਲਾਨਾ ਹੈ । ਆਸਟਰੇਲੀਆ ਦਾ ਦੋਸ਼ ਹੈ ਕਿ ਭਾਰਤ ਖੇਤੀਬਾੜੀ ਸਬਸਿਡੀ ਦੇ ਮਾਮਲੇ ਵਿਚ ਡਬਲਯੂ. ਟੀ. ਓ. ਦੀਆਂ ਹੱਦਾਂ ਦੀ ਉਲੰਘਣਾ ਕਰ ਰਿਹਾ ਹੈ ।
ਆਸਟਰੇਲੀਆ ਦੇ ਵਪਾਰ ਮੰਤਰੀ ਸਿਮਾਨ ਬੀਰਮਿੰਘਮ ਨੇ ਕਿਹਾ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਉਤਪਾਦਕ ਹੈ । ਖੰਡ 'ਤੇ ਆਪਣੀ ਨੀਤੀਆਂ ਦੇ ਮਾਧਿਅਮ ਨਾਲ ਕੌਮਾਂਤਰੀ ਬਾਜ਼ਾਰ ਨੂੰ ਵਿਗਾੜਨ ਦੀ ਜ਼ਿੰਮੇਵਾਰੀ ਉਸੇ ਦੀ ਹੈ । ਬੀਰਮਿੰਘਮ ਨੇ ਕਿਹਾ, ''ਅਸੀਂ ਉਦਯੋਗ ਦੀਆਂ ਚਿਤਾਵਾਂ ਨੂੰ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪੱਧਰ 'ਤੇ ਕਈ ਵਾਰ ਚੁੱਕ ਹਾਂ ਪਰ ਉਨ੍ਹਾਂ ਦਾ ਹੱਲ ਨਾ ਹੋਣ ਨਾਲ ਸਾਨੂੰ ਨਿਰਾਸ਼ਾ ਹੋਈ ਹੈ । ਹੁਣ ਸਾਡੇ ਸਾਹਮਣੇ ਖੁਦ ਦੇ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲਾਂ ਦੇ ਹਿੱਤਾਂ ਦੀ ਰਾਖੀ ਲਈ ਖੜ੍ਹਾ ਹੋਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।