ਇਤਿਹਾਸ ਦਾ ਸਭ ਤੋਂ ਖੁਸ਼ਕ ਤੇ ਗਰਮ ਮਹੀਨਾ ਰਿਹਾ ਅਗਸਤ, 35 ਫ਼ੀਸਦੀ ਘੱਟ ਹੋਈ ਬਰਸਾਤ

09/01/2023 6:15:00 PM

ਨਵੀਂ ਦਿੱਲੀ - ਇਸ ਸਾਲ ਅਗਸਤ ਦਾ ਮਹੀਨਾ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਸੁੱਕਾ ਅਤੇ ਗਰਮ ਮਹੀਨਾ ਰਿਹਾ ਹੈ। ਅਗਸਤ ਦੇ ਮਹੀਨੇ ਆਮ ਨਾਲੋਂ 35 ਫ਼ੀਸਦੀ ਘੱਟ ਵਰਖਾ ਹੋਈ ਹੈ। ਅਗਸਤ 'ਚ ਆਮ ਵਰਖਾ 254.9 ਮਿਲੀਮੀਟਰ ਹੁੰਦੀ ਹੈ ਪਰ ਇਸ ਵਾਰ ਸਿਰਫ਼ 161.7 ਮਿਲੀਮੀਟਰ ਵਰਖਾ ਹੀ ਹੋਈ ਹੈ। ਇਹ 1901 ਤੋਂ ਬਾਅਦ ਦਾ ਰਿਕਾਰਡ ਹੈ। ਦੂਜੇ ਪਾਸੇ, ਅਗਸਤ ਦਾ ਵੱਧ ਤੋਂ ਵੱਧ ਤਾਪਮਾਨ 32.09 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 1 ਡਿਗਰੀ ਵੱਧ ਸੀ। ਦਿਨ ਭਰ ਦਾ ਔਸਤ ਤਾਪਮਾਨ 24.73 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 0.72 ਡਿਗਰੀ ਵੱਧ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਦੱਸ ਦੇਈਏ ਕਿ ਸਤੰਬਰ ਦੇ ਮਹੀਨੇ ਮਾਨਸੂਨ ਦੇ ਫਿਰ ਤੋਂ ਸਰਗਰਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ, ਜਿਸ ਸਦਕਾ ਇਸ ਹਫ਼ਤੇ ਦੇ ਅੰਤ 'ਚ ਦੁਬਾਰਾ ਬਾਰਿਸ਼ ਹੋ ਸਕਦੀ ਹੈ। ਅਗਸਤ ਦੇ ਮਾਨਸੂਨ ਸੀਜ਼ਨ ਵਿੱਚ 20 ਤੋਂ ਵੱਧ ਦਿਨਾਂ ਦੀ ‘ਬ੍ਰੇਕ’ ਸੀ। ਇਹ ਉਹ ਦਿਨ ਹਨ ਜਦੋਂ ਬਰਸਾਤ ਬਿਲਕੁਲ ਵੀ ਨਹੀਂ ਹੁੰਦੀ। ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਸੁੱਕਾ ਅਗਸਤ 2005 ਵਿੱਚ ਸੀ, ਜਦੋਂ ਸਿਰਫ਼ 191.2 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 25% ਘੱਟ ਸੀ। ਮਾਨਸੂਨ ਦਾ ਬਰੇਕ ਟਾਈਮ ਹੁਣ ਚੱਲ ਰਿਹਾ ਹੈ, ਅਜਿਹੇ 'ਚ 170-175 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਘੱਟ ਹੈ।

ਇਹ ਵੀ ਪੜ੍ਹੋ : ਸਤੰਬਰ ਮਹੀਨੇ ਦੇ ਪਹਿਲੇ ਦਿਨ ਪੰਜਾਬ ਨੈਸ਼ਨਲ ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਝਟਕਾ

ਸੂਤਰਾਂ ਅਨੁਸਾਰ ਸਤੰਬਰ ਦੇ ਮਹੀਨੇ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ, ਜੋ ਪੂਰੇ ਦੇਸ਼ ਵਿੱਚ ਨਹੀਂ ਫੈਲੇਗਾ। ਆਈ.ਐੱਮ.ਡੀ. ਦੇ ਡੀਜੀ ਅਨੁਸਾਰ ਸਤੰਬਰ ਦੇ ਮਹੀਨੇ ਬਰਸਾਤ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਐਲ ਨੀਨੋ ਮਾਨਸੂਨ ਦੇ ਅੰਤ ਤੱਕ ਬਰਕਰਾਰ ਰਹੇਗਾ। ਇਸ ਮਹੀਨੇ ਦੇਸ਼ ਭਰ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਐਲ ਨੀਨੋ ਇੱਕ ਮੌਸਮੀ ਵਰਤਾਰਾ ਹੈ ਜੋ ਸਮੁੰਦਰ ਦੇ ਤਾਪਮਾਨ ਵਿੱਚ ਤਬਦੀਲੀਆਂ ਕਾਰਨ ਹੁੰਦਾ ਹੈ। ਐਲ ਨੀਨੋ ਕਾਰਨ ਹਵਾਵਾਂ ਆਮ ਨਾਲੋਂ ਘੱਟ ਨਮੀ ਲੈਂਦੀਆਂ ਹਨ, ਜਿਸ ਦੇ ਨਤੀਜੇ ਵਜੋਂ ਘੱਟ ਮੀਂਹ ਪੈਂਦਾ ਹੈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News