ਅਗਸਤ ''ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 22.8 ਫ਼ੀਸਦੀ ਵਧ ਕੇ 1.24 ਕਰੋੜ ਹੋਈ: DGCA

Friday, Sep 15, 2023 - 02:49 PM (IST)

ਅਗਸਤ ''ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 22.8 ਫ਼ੀਸਦੀ ਵਧ ਕੇ 1.24 ਕਰੋੜ ਹੋਈ: DGCA

ਨਵੀਂ ਦਿੱਲੀ— ਭਾਰਤ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਅਗਸਤ 'ਚ ਸਾਲਾਨਾ ਆਧਾਰ 'ਤੇ 22.81 ਫ਼ੀਸਦੀ ਵਧ ਕੇ 1.24 ਕਰੋੜ ਤੱਕ ਪਹੁੰਚ ਗਈ ਹੈ। ਪਿਛਲੇ ਸਾਲ ਅਗਸਤ ਵਿੱਚ ਇਹ ਅੰਕੜਾ 1.01 ਕਰੋੜ ਯਾਤਰੀ ਸੀ। ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਡੀਜੀਸੀਏ ਨੇ ਕਿਹਾ ਕਿ ਅਗਸਤ ਵਿੱਚ ਸਭ ਤੋਂ ਵੱਧ 78.67 ਲੱਖ ਯਾਤਰੀਆਂ ਨੇ ਘੱਟ ਕੀਮਤ ਵਾਲੀ ਏਅਰਲਾਈਨ ਇੰਡੀਗੋ ਦੁਆਰਾ ਯਾਤਰਾ ਕੀਤੀ, ਜੋ ਕੁੱਲ ਘਰੇਲੂ ਯਾਤਰੀਆਂ ਦਾ 63.3 ਫ਼ੀਸਦੀ ਹੈ।

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਅਗਸਤ ਵਿੱਚ 12.12 ਲੱਖ ਯਾਤਰੀਆਂ ਨੇ ਏਅਰ ਇੰਡੀਆ ਅਤੇ 9.78 ਲੱਖ ਇਸਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਏਆਈਐਕਸ ਕਨੈਕਟ (ਪਹਿਲਾਂ ਏਅਰ ਏਸ਼ੀਆ ਇੰਡੀਆ) 'ਤੇ ਯਾਤਰਾ ਕੀਤੀ ਹੈ। ਏਅਰ ਇੰਡੀਆ ਨੂੰ ਹੁਣ ਟਾਟਾ ਗਰੁੱਪ ਨੇ ਐਕਵਾਇਰ ਕਰ ਲਿਆ ਹੈ। ਟਾਟਾ ਸੰਨਜ਼ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਵਿਚਕਾਰ 51:49 ਅਨੁਪਾਤ ਦੀ ਹਿੱਸੇਦਾਰੀ ਵਾਲੇ ਸਾਂਝੇ ਉੱਦਮ ਵਿਸਤਾਰਾ ਰਾਹੀਂ ਅਗਸਤ ਵਿੱਚ 12.17 ਲੱਖ ਲੋਕਾਂ ਨੇ ਯਾਤਰਾ ਕੀਤੀ, ਜੋ ਕੁੱਲ ਯਾਤਰੀਆਂ ਦਾ 9.8 ਫ਼ੀਸਦੀ ਹਿੱਸਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ ਕਰਨ ਦੀ ਗੱਲਬਾਤ ਚੱਲ ਰਹੀ ਹੈ। ਤਿੰਨ ਏਅਰਲਾਈਨ ਕੰਪਨੀਆਂ - ਏਅਰ ਇੰਡੀਆ, ਵਿਸਤਾਰਾ ਅਤੇ ਏਅਰਏਸ਼ੀਆ ਇੰਡੀਆ ਰਾਹੀਂ ਅਗਸਤ ਦੇ ਮਹੀਨੇ 33.07 ਲੱਖ ਲੋਕਾਂ ਨੇ ਘਰੇਲੂ ਯਾਤਰਾ ਕੀਤੀ। ਸਾਰੀਆਂ ਘਰੇਲੂ ਏਅਰਲਾਈਨਾਂ ਵਿੱਚ ਸਮਰੱਥਾ ਉਪਯੋਗਤਾ 'ਚ 91.3 ਫ਼ੀਸਦੀ ਦੇ ਨਾਲ ਵਿਸਤਾਰ ਸਭ ਤੋਂ ਅਗੇ ਰਹੀ। 

ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News