ਅਰਥਵਿਵਸਥਾ ਨੂੰ ਸੁਧਾਰਨ ਲਈ ਪੀ.ਐੱਮ. ਮੋਦੀ ਨੇ ਕੀਤੀ ਵਿੱਤ ਮੰਤਰੀ ਨਾਲ ਬੈਠਕ

08/16/2019 8:42:49 PM

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਤਰਾਲਾ ਦੇ ਅਧਿਕਾਰੀਆਂ ਦੀ ਪ੍ਰਧਾਨ ਮੰਤਰੀ ਦਫਤਰ ਦੇ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਹੈ। ਜਿਵੇਂ ਹੀ ਇਹ ਗੱਲਬਾਤ ਪੂਰੀ ਹੁੰਦੀ ਹੈ ਸਰਕਾਰ ਇਸ ਬਾਬਤ ਫੈਸਲਾ ਕਰੇਗੀ ਕਿ ਅਰਥਵਿਵਸਥਾ ਦੀ ਬਿਹਤਰੀ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਤੇ ਫਿਰ ਉਨ੍ਹਾਂ ਦਾ ਐਲਾਨ ਕੀਤਾ ਜਾਵੇਗਾ।

ਹਾਲਾਂਕਿ ਉਨ੍ਹਾਂ ਨੇ ਆਰਥਿਕ ਸੁਸਤੀ ਤੋਂ ਨਜਿੱਠਣ ਲਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਪੈਕੇਜ ਦੀ ਯੋਜਨਾ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਆਰਥਿਕ ਵਾਧੇ ਦੀ ਰਫਤਾਰ ਨੂੰ ਮੁੜ ਗਤੀ ਦੇਣ ਦੇ ਕੰਮ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਸੋਮਵਾਰ ਤੋਂ ਹੁਣ ਤਕ ਮੈਂ ਬੈਂਕਾਂ ਤੇ ਵਿੱਤੀ ਅਦਾਰਿਆਂ, ਛੋਟੇ ਤੇ ਦਰਮਿਆਨੇ ਉਦਯੋਗਾਂ, ਉਦਯੋਗ ਤੇ ਵਾਹਨ ਖੇਤਰਾਂ ਸਣੇ ਪੰਜ ਵੱਖ-ਵੱਖ ਖੇਤਰਾਂ ਦੇ ਨੁਮਾਇੰਦਿਆਂ ਨਾਸ ਮਿਲ ਚੁੱਕੀ ਹਾਂ ਤੇ ਉਨ੍ਹਾਂ ਦੀ ਪ੍ਰੇਸ਼ਾਨੀਆਂ ਨੂੰ ਸੁਣਿਆ ਹੈ। ਅਸੀਂ ਇਸ ਗੱਲ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।

ਮੰਤਰੀ ਨੇ ਕਿਹਾ, 'ਵੀਰਵਾਰ ਨੂੰ ਅਸੀਂ ਅਰਥਵਿਵਸਥਾ ਨੂੰ ਲੈ ਕੇ ਪੀ.ਐੱਮ. ਮੰਦੀ ਨਾਲ ਬੈਠਕ ਕੀਤੀ।' ਉਤਸ਼ਾਹ ਪੈਕੇਜ ਬਾਰੇ ਪੁੱਛੇ ਜਾਣ 'ਤੇ ਸੀਤਾਰਮਨ ਨੇ ਕਿਹਾ, 'ਮੈਂ ਕਿਸੇ ਉਤਸ਼ਾਹ ਪੈਕੇਜ ਦੀ ਗੱਸ ਨਹੀਂ ਕੀਤੀ ਹੈ ਤੇ ਮੀਡੀਆ ਦੇ ਇਕ ਵਰਗ 'ਚ ਜੋ ਦੱਸਿਆ ਜਾ ਰਿਹਾ ਹੈ, ਉਹ ਮੈਂ ਨਹੀਂ ਕਿਹਾ ਹੈ।' ਉਨ੍ਹਾਂ ਕਿਹਾ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਇਸ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤੇ ਪੂਰੀ ਹੁੰਦੇ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।


Inder Prajapati

Content Editor

Related News