ATM ''ਚੋਂ ਪੈਸੇ ਕਢਾਉਣ ਵਾਲੇ ਲੋਕਾਂ ਲਈ ਝਟਕਾ, ਹੁਣ ਦੇਣਾ ਹੋਵੇਗਾ ਇੰਨਾ ਚਾਰਜ

08/01/2021 1:30:05 PM

ਨਵੀਂ ਦਿੱਲੀ- ਰਿਜ਼ਰਵ ਬੈਂਕ ਦੇ ਨਿਰਦੇਸ਼ ਲਾਗੂ ਹੋਣ ਪਿੱਛੋਂ ਅੱਜ ਯਾਨੀ 1 ਅਗਸਤ ਤੋਂ ਏ. ਟੀ. ਐੱਮ. ਵਿਚੋਂ ਪੈਸੇ ਕਢਾਉਣਾ ਮਹਿੰਗਾ ਹੋ ਰਿਹਾ ਹੈ। ਪਹਿਲਾਂ ਜੋ ਚਾਰਜ 15 ਰੁਪਏ ਲੱਗਦਾ ਸੀ, ਉਹ ਹੁਣ ਵਧਾ ਕੇ 17 ਰੁਪਏ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਨਾਨ-ਫਾਈਨੈਂਸ਼ਲ ਯਾਨੀ ਸਟੇਟਮੈਂਟ ਜਾਂ ਬੈਲੰਸ ਏ. ਟੀ. ਐੱਮ. ਮਸ਼ੀਨ 'ਤੇ ਦੇਖਣ ਲਈ ਹੁਣ 6 ਰੁਪਏ ਚਾਰਜ ਲੱਗੇਗਾ, ਪਹਿਲਾਂ ਇਹ 5 ਰੁਪਏ ਸੀ।

ਬੈਂਕ ਚਾਰਜਿਜ਼ 'ਤੇ 18 ਫ਼ੀਸਦ ਜੀ. ਐੱਸ. ਟੀ. ਵੀ ਲੱਗਦਾ ਹੈ। ਇਸ ਲਿਹਾਜ ਨਾਲ ਫ੍ਰੀ ਟ੍ਰਾਂਜੈਕਸ਼ਨ ਦੀ ਲਿਮਟ ਸਮਾਪਤ ਹੋਣ ਪਿੱਛੋਂ ਏ. ਟੀ. ਐੱਮ. ਵਿਚੋਂ ਪੈਸੇ ਕਢਾਉਣ 'ਤੇ ਜੋ ਚਾਰਜ ਲੱਗੇਗਾ ਉਹ ਤਕਰੀਬਨ 20 ਰੁਪਏ ਹੋਵੇਗਾ।

ਗੌਰਤਲਬ ਹੈ ਕਿ ਬੈਂਕਾਂ ਦੇ ਏ. ਟੀ. ਐੱਮ. ਤੋਂ ਹਰ ਮਹੀਨੇ ਪੰਜ ਫ੍ਰੀ ਟ੍ਰਾਂਜੈਕਸ਼ਨ ਗਾਹਕਾਂ ਨੂੰ ਮਿਲਦੇ ਹਨ। ਇਸ ਵਿਚ ਫਾਈਨੈਂਸ਼ਲ ਤੇ ਨਾਨ-ਫਾਈਨੈਸ਼ਲ ਦੋਵੇਂ ਤਰਾਂ ਦੇ ਟ੍ਰਾਂਜੈਕਸ਼ਨ ਸ਼ਾਮਲ ਹਨ। ਇਸ ਤੋਂ ਬਾਅਦ ਏ. ਟੀ. ਐੱਮ. ਤੋਂ ਲੈਣ-ਦੇਣ ਕਰਨ 'ਤੇ 20 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਚਾਰਜ ਦੇਣਾ ਹੋਵੇਗਾ। ਇਸ ਤੋਂ ਇਲਾਵਾ ਦੱਸ ਦੇਈਏ ਕਿ ਪੈਸੇ ਕਢਾਉਣ ਲਈ ਦੂਜੇ ਬੈਂਕ ਦੇ ਏ. ਟੀ. ਐੱਮ. ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਮੈਟਰੋ ਸਿਟੀ ਵਿਚ 3 ਅਤੇ ਨਾਨ-ਮੈਟਰੋ ਸਿਟੀ ਵਿਚ 5 ਟ੍ਰਾਂਜੈਕਸ਼ਨ ਮੁਫ਼ਤ ਹੁੰਦੇ ਹਨ। ਏ. ਟੀ. ਐੱਮ. ਇੰਟਰਚੇਂਜ ਟ੍ਰਾਂਜੈਕਸ਼ਨ ਫੀਸ ਨੌ ਸਾਲਾਂ ਬਾਅਦ ਵਧਾਈ ਜਾ ਰਹੀ ਹੈ। ਆਰ. ਬੀ. ਆਈ. ਵੱਲੋਂ ਏ. ਟੀ. ਐੱਮ. ਚਾਰਜਾਂ ਵਿਚ ਵਾਧਾ ਜੂਨ 2019 ਵਿਚ ਸਥਾਪਤ ਇਕ ਵਿੱਤੀ ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਦੇ ਆਧਾਰ ਤੇ ਕੀਤੀ ਗਿਆ ਹੈ।


Sanjeev

Content Editor

Related News