​​​​​​​ATM 'ਚੋਂ ਪੈਸੇ ਕਢਾਉਣ 'ਤੇ ਵੱਡੀ ਸੌਗਾਤ, ਬੈਲੰਸ ਰੱਖਣਾ ਵੀ ਜ਼ਰੂਰੀ ਨਹੀਂ

Tuesday, Mar 24, 2020 - 03:58 PM (IST)

​​​​​​​ATM 'ਚੋਂ ਪੈਸੇ ਕਢਾਉਣ 'ਤੇ ਵੱਡੀ ਸੌਗਾਤ, ਬੈਲੰਸ ਰੱਖਣਾ ਵੀ ਜ਼ਰੂਰੀ ਨਹੀਂ

ਨਵੀਂ ਦਿੱਲੀ : ਹੁਣ ਤੁਸੀਂ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ਵਿਚੋਂ ਬਿਨਾਂ ਚਾਰਜ ਦੇ ਪੈਸੇ ਕਢਵਾ ਸਕੋਗੇ, ਸਰਕਾਰ ਨੇ 3 ਮਹੀਨੇ ਤੱਕ ਲਈ ਡੈਬਿਟ ਕਾਰਡ ਨਾਲ ATM 'ਤੇ ਟ੍ਰਾਂਜੈਕਸ਼ਨ ਚਾਰਜ ਸਮਾਪਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੈਂਕ ਦੇ ਬਚਤ ਖਾਤੇ ਵਿਚ ਰਕਮ ਮਿਨੀਮਮ ਬੈਲੰਸ ਰੱਖਣ ਦੀ ਸ਼ਰਤ ਤੋਂ ਘੱਟ ਹੋਣ 'ਤੇ ਵੀ ਜੁਰਮਾਨਾ ਨਹੀਂ ਲੱਗੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਇਹ ਵੱਡਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਗਾਹਕ ਬੈਂਕ ਬ੍ਰਾਂਚਾਂ ਵਿਚ ਭੀੜ ਲਾਉਣ ਤੋਂ ਬਚਣ।

ਹੁਣ ਡੈਬਿਟ ਕਾਰਡ ਧਾਰਕ ਅਗਲੇ ਤਿੰਨ ਮਹੀਨਿਆਂ ਤਕ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ਵਿਚੋਂ ਪੈਸੇ ਕਢਵਾ ਸਕਣਗੇ। ਕਿਸੇ ਵੀ ਬੈਂਕ ਦੇ ਏ. ਟੀ. ਐੱਮ. ਵਿਚੋਂ ਪੈਸੇ ਕਢਵਾਉਣਾ ਚਾਰਜ ਫ੍ਰੀ ਹੋਵੇਗਾ। 
ਵਿੱਤ ਮੰਤਰੀ ਦੇ ਇਸ ਐਲਾਨ ਨਾਲ ਸਾਰੇ ਬੈਂਕਾਂ ਦੇ ਖਾਤਾ ਧਾਰਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਕੋਰੋਨਾ ਵਾਇਰਸ ਦੇ ਵਧਦੇ ਮਰੀਜ਼ਾਂ ਕਾਰਨ ਦੇਸ਼ ਭਰ ਵਿਚ ਲਾਕਡਾਊਨ ਦੇ ਵਿਚਕਾਰ ਉਹ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਅਜਿਹੇ ਵਿਚ ਪੈਸਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਹ ਨੇੜਲੇ ਏ. ਟੀ. ਐੱਮ. ਵਿਚੋਂ ਪੈਸੇ ਕਢਵਾ ਸਕਣਗੇ, ਫਿਰ ਚਾਹੇ ਕਿਸੇ ਵੀ ਬੈਂਕ ਦਾ ਕਿਉਂ ਨਾ ਹੋਵੇ। 


author

Sanjeev

Content Editor

Related News