ਸਰਕਾਰ ਦੀ ਇਸ ਪੈਨਸ਼ਨ ਯੋਜਨਾ ਦੇ 2.28 ਕਰੋੜ ਗਾਹਕਾਂ ਨੂੰ ਵੱਡੀ ਸੌਗਾਤ

07/06/2020 10:05:34 PM

ਨਵੀਂ ਦਿੱਲੀ— ਸਰਕਾਰ ਨੇ ਅਟਲ ਪੈਨਸ਼ਨ ਯੋਜਨਾ ਨੂੰ ਲੈ ਕੇ ਵੱਡੀ ਸਹੂਲਤ ਦਿੱਤੀ ਹੈ। ਹੁਣ ਇਸ ਯੋਜਨਾ ਦੇ ਗਾਹਕ ਸਾਲ 'ਚ ਕਿਸੇ ਵੀ ਸਮੇਂ ਯੋਗਦਾਰ ਰਾਸ਼ੀ ਨੂੰ ਘਟਾ-ਵਧਾ ਸਕਣਗੇ।

ਪੈਨਸ਼ਨ ਫੰਡਰ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਬੈਂਕਾਂ ਨੂੰ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਦੇ ਗਾਹਕਾਂ ਦੇ ਯੋਗਦਾਨ ਰਾਸ਼ੀ 'ਚ ਸਾਲ ਦੌਰਾਨ ਕਿਸੇ ਵੀ ਸਮੇਂ ਬਦਲਾਅ ਕਰਨ ਦੀ ਮੰਗ ਨੂੰ ਸਵੀਕਾਰ ਕਰਨ ਅਤੇ ਉਸ ਲਈ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਹੈ।

ਕਿੰਨੀ ਵਾਰ ਕਰ ਸਕੋਗੇ ਬਦਲਾਵ-
ਪੀ. ਐੱਫ. ਆਰ. ਡੀ. ਏ. ਨੇ ਕਿਹਾ ਕਿ ਇਹ ਵਿਵਸਥਾ ਇਕ ਜੁਲਾਈ ਤੋਂ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਯੋਜਨਾ ਦੇ ਗਾਹਕਾਂ ਨੂੰ ਸਿਰਫ ਅਪ੍ਰੈਲ 'ਚ ਹੀ ਯੋਗਦਾਨ ਰਾਸ਼ੀ 'ਚ ਬਦਲਾਅ ਕਰਨ ਦੀ ਮਨਜ਼ੂਰੀ ਸੀ। ਹੁਣ ਗਾਹਕ ਯੋਗਦਾਨ ਦੇਣ ਦੀ ਸਮਰੱਥਾ ਮੁਤਾਬਕ, ਕਿਸੇ ਵੀ ਸਮੇਂ ਰਾਸ਼ੀ ਨੂੰ ਘਟਾ ਜਾਂ ਵਧਾ ਸਕਦੇ ਹਨ। ਹਾਲਾਂਕਿ, ਇਕ ਵਿੱਤੀ ਸਾਲ 'ਚ ਸਿਰਫ ਇਕ ਵਾਰ ਹੀ ਰਾਸ਼ੀ ਨੂੰ ਘਟਾਉਣ-ਵਧਾਉਣ ਦੀ ਮਨਜ਼ੂਰੀ ਹੋਵੇਗੀ।

ਇਸ ਯੋਜਨਾ 'ਚ 60 ਸਾਲ ਦੀ ਉਮਰ ਹੋਣ ਤੱਕ ਯੋਗਦਾਨ ਜਾਰੀ ਰੱਖਣਾ ਹੁੰਦਾ ਹੈ। ਇਸ ਤਹਿਤ 60 ਸਾਲ ਦੇ ਹੋਣ 'ਤੇ ਹਰ ਮਹੀਨੇ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਪੈਨਸ਼ਨ ਦੇਣ ਦੀ ਗਾਰੰਟੀ ਦਿੱਤੀ ਜਾਂਦੀ ਹੈ, ਜੋ ਗਾਹਕ ਵੱਲੋਂ ਦਿੱਤੀ ਗਈ ਯੋਗਦਾਨ ਰਾਸ਼ੀ 'ਤੇ ਨਿਰਭਰ ਹੈ। ਮੌਜੂਦਾ ਸਮੇਂ ਅਟਲ ਪੈਨਸ਼ਨ ਯੋਜਨਾ ਤਹਿਤ ਤਕਰੀਬਨ 2.28 ਕਰੋੜ ਗਾਹਕ ਰਜਿਸਟਰਡ ਹਨ। ਪੀ. ਐੱਫ. ਆਰ. ਡੀ. ਏ. ਨੇ ਇਹ ਵੀ ਕਿਹਾ ਕਿ ਜੁਲਾਈ 2020 ਤੋਂ ਏ. ਪੀ. ਵਾਈ. ਯੋਗਦਾਨ ਰਾਸ਼ੀ ਸੰਬੰਧਤ ਗਾਹਕਾਂ ਦੇ ਬਚਤ ਖਾਤੇ 'ਚੋਂ ਕੱਟਣੀ ਸ਼ੁਰੂ ਹੋ ਗਈ ਹੈ। ਕੋਵਿਡ-19 ਕਾਰਨ ਯੋਗਦਾਨ ਰਾਸ਼ੀ ਕੱਟਣ 'ਤੇ 30 ਜੂਨ ਤੱਕ ਲਈ ਰੋਕ ਲਾਈ ਗਈ ਸੀ।


Sanjeev

Content Editor

Related News