ਡਾਓ ਜੋਂਸ ਰਿਕਾਰਡ ਪੱਧਰ ''ਤੇ, ਨੈਸਡੈਕ 88 ਅੰਕ ਡਿੱਗ ਕੇ ਬੰਦ
Thursday, Nov 30, 2017 - 09:05 AM (IST)
ਨਿਊਯਾਰਕ—ਚੰਗਾ ਇਕੋਨਾਮਿਕ ਅੰਕੜਿਆਂ ਦੇ ਦਮ 'ਤੇ ਡਾਓ ਜੋਂਸ ਕੱਲ ਰਿਕਾਰਡ ਪੱਧਰ 'ਤੇ ਬੰਦ ਹੋਇਆ। ਪਰ ਆਈ.ਟੀ. ਸ਼ੇਅਰਾਂ ਦੇ ਕੁਟਾਪੇ ਨਾਲ ਨੈਸਡੈਕ ਕਰੀਬ 1.5 ਫੀਸਦੀ ਟੁੱਟ ਕੇ ਬੰਦ ਹੋਇਆ। ਉਧਰ ਏਸ਼ੀਆਈ ਬਾਜ਼ਾਰ ਅੱਜ ਦਬਾਅ 'ਚ ਦਿਸ ਰਹੇ ਹਨ। ਐੱਮ.ਜੀ.ਐਕਸ ਨਿਫਟੀ 0.5 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ।
ਇਕੋਨਾਮੀ ਦੇ ਚੰਗੇ ਅੰਕੜਿਆਂ ਨਾਲ ਡਾਓ ਜੋਂਸ ਨਵੇਂ ਸ਼ਿਖਰ 'ਤੇ ਦਿਸ ਰਿਹਾ ਹੈ। ਅਮਰੀਕਾ 'ਚ ਤੀਜੀ ਤਿਮਾਹੀ 'ਚ ਜੀ. ਡੀ. ਪੀ. ਵਿਕਾਸ ਦਰ 3.3 ਫੀਸਦੀ ਰਿਹਾ ਹੈ ਪਰ ਟੇਕ ਕੰਪਨੀਆਂ 'ਚ ਮੁਨਾਫਾਵਸੂਲੀ ਨਾਲ ਨੈਸਡੈਕ 1 ਫੀਸਦੀ ਤੋਂ ਜ਼ਿਆਦਾ ਫਿਸਲ ਕੇ ਬੰਦ ਹੋਇਆ ਹੈ। ਉਧਰ ਕੱਲ੍ਹ ਦੇ ਕਾਰੋਬਾਰ 'ਚ ਨਵੇਂ ਸ਼ਿਖਰ ਛੂਹਣ ਤੋਂ ਬਾਅਦ ਐੱਸ ਐਂਡ ਪੀ ਫਲੈਟ ਬੰਦ ਹੋਇਆ ਹੈ। ਇਸ ਦੌਰਾਨ ਈ.ਸੀ.ਬੀ. ਨੇ ਯੂਰੋ ਖੇਤਰ 'ਚ ਉਤਾਰ-ਚੜ੍ਹਾਅ ਵੱਧਣ 'ਤੇ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਗਰੋਥ ਦੇ ਚੰਗੇ ਅੰਕੜਿਆਂ 'ਤੇ ਸੋਨੇ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਉਧਰ ਕੱਚੇ ਤੇਲ ਦੀਆਂ ਕੀਮਤਾਂ 'ਚ 1 ਫੀਸਦੀ ਤੋਂ ਜ਼ਿਆਦਾ ਦੀ ਕਮਜ਼ੋਰੀ ਆਈ ਹੈ। ਓਪੇਕ 'ਚ ਉਤਪਾਦਨ ਕਟੌਤੀ 'ਤੇ ਸਹਿਮਤ ਨਹੀਂ ਬਣਨ ਨਾਲ ਕੱਚੇ ਤੇਲ 'ਤੇ ਦਬਾਅ ਹੈ।
ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ ਕਰੀਬ 104 ਅੰਕ ਭਾਵ 0.44 ਫੀਸਦੀ ਦੀ ਕਮਜ਼ੋਰੀ ਦੇ ਨਾਲ 23940.68 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 0.97 ਅੰਕ ਭਾਵ 0.04 ਫੀਸਦੀ ਦੀ ਕਮਜ਼ੋਰੀ ਨਾਲ 2626.07 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 87.97 ਅੰਕ ਭਾਵ 1.27 ਫੀਸਦੀ ਦੀ ਕਮਜ਼ੋਰੀ ਨਾਲ 6824.39 ਦੇ ਪੱਧਰ 'ਤੇ ਬੰਦ ਹੋਇਆ ਹੈ।
