Amazon ਦੀ ਜਿੱਦ, ਫਿਊਚਰ ਗਰੁੱਪ ਦੀ ਡੀਲ ਰੋਕਣ ਲਈ ਚੁੱਕਿਆ ਇਹ ਕਦਮ
Friday, Feb 12, 2021 - 09:57 AM (IST)
ਨਵੀਂ ਦਿੱਲੀ(ਭਾਸ਼ਾ) – ਐਮਾਜ਼ੋਨ ਨੇ ਫਿਊਚਰ ਗਰੁੱਪ ਦੀ ਲਗਭਗ 24,000 ਕਰੋੜ ਦੀ ਰਿਟੇਲ ਜਾਇਦਾਦ ਦੀ ਵਿਕਰੀ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੂਤਰਾਂ ਨੇ ਦੱਸਿਆ ਕਿ ਸੌਦੇ ਨੂੰ ਰੱਦ ਕਰਨ ਲਈ ਅਮਰੀਕੀ ਫਰਮ ਨੇ ਨਵਾਂ ਤਰੀਕਾ ਅਪਣਾਇਆ ਹੈ। ਐਮਾਜ਼ੋਨ ਦਾ ਦੋਸ਼ ਹੈ ਕਿ ਫਿਊਚਰ ਗਰੁੱਪ ਨੇ ਪਿਛਲੇ ਸਾਲ ਰਿਲਾਇੰਸ ਇੰਡਸਟ੍ਰੀਜ਼ ਨੂੰ ਆਪਣੀ ਰਿਟੇਲ ਜਾਇਦਾਦ ਵੇਚਣ ਦੀ ਸਹਿਮਤੀ ਦੇ ਕੇ ਐਗਰੀਮੈਂਟ ਦੀ ਉਲੰਘਣਾ ਕੀਤੀ।
ਹਾਈਕੋਰਟ ਨੇ ਇਸ ਹਫਤੇ ਐਮਾਜ਼ੋਨ ਨੂੰ ਪਿਛਲੇ ਕੋਰਟ ਦੇ ਇਕ ਫੈਸਲੇ ਨੂੰ ਰੱਦ ਕਰ ਕੇ ਇਕ ਝਟਕਾ ਦਿੱਤਾ, ਜਿਸ ਨੇ ਇਸ ਸੌਦੇ ਨੂੰ ਪ੍ਰਭਾਵੀ ਰੂਪ ਨਾਲ ਰੋਕ ਦਿੱਤਾ ਸੀ। ਹੁਣ ਐਮਾਜ਼ੋਨ ਨੇ ਸੁਪਰੀਮ ਕੋਰਟ ’ਚ ਇਸ ਦੇ ਖਿਲਾਫ ਅਪੀਲ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ : ਇਸ ਸਾਲ ਗਰਮੀ ਕੱਢੇਗੀ ਵੱਟ, ਇਸ ਕਾਰਨ ਵਧ ਸਕਦੀਆਂ ਹਨ Fridge-AC ਦੀਆਂ ਕੀਮਤਾਂ
ਨਵੀਂ ਦਿੱਲੀ ਦੀ ਕੋਰਟ ’ਚ ਐਮਾਜ਼ੋਨ ਨੇ ਤਰਕ ਦਿੱਤਾ ਸੀ ਕਿ ਇਕ ਆਰਬਿਟ੍ਰੇਸ਼ਨ ਕੋਰਟ ਵਲੋਂ ਅਕਤੂਬਰ ’ਚ ਆਏ ਫੈਸਲੇ, ਜਿਸ ਨੇ ਫਿਊਚਰ-ਰਿਲਾਇੰਸ ਸੌਦੇ ਨੂੰ ਰੋਕ ਦਿੱਤਾ ਸੀ, ਲਾਗੂ ਕਰਨ ਯੋਗ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਇਕ ਕੋਰਟ ਦੇ ਜੱਜ ਨੇ ਹਾਲ ਹੀ ’ਚ ਐਮਾਜ਼ੋਨ ਦੇ ਪੱਖ ’ਚ ਫੈਸਲਾ ਸੁਣਾਇਆ, ਜਿਸ ਨੇ ਇਸ ਸੌਦੇ ਨੂੰ ਰੋਕ ਦਿੱਤਾ ਸੀ। ਉਸ ਫੈਸਲੇ ਨੂੰ ਸੋਮਵਾਰ ਨੂੰ ਦੋ-ਜੱਜ ਦੀ ਬੈਂਚ ਨੇ ਪਲਟ ਦਿੱਤਾ ਸੀ।
ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ
ਫਿਊਚਰ ਗਰੁੱਪ ਨੇ ਐਗਰੀਮੈਂਟ ਦੀ ਉਲੰਘਣਾ ਕੀਤੀ ਹੈ : ਐਮਾਜ਼ੋਨ
ਇਹ ਵਿਵਾਦ ਫਿਊਚਰ ਦੇ ਉਸ ਫੈਸਲੇ ਨਾਲ ਜੁੜਿਆ ਹੈ, ਜਿਸ ’ਚ ਕੰਪਨੀ ਨੇ ਅਗਸਤ ’ਚ ਆਪਣਾ ਰਿਟੇਲ, ਥੋਕ ਅਤੇ ਕੁਝ ਹੋਰ ਕਾਰੋਬਾਰਾਂ ਨੂੰ ਕਰਜ਼ੇ ਸਮੇਤ 3.38 ਬਿਲੀਅਨ (ਲਗਭਗ 24 ਹਜ਼ਾਰ ਕਰੋੜ) ਵਿਚ ਰਿਲਾਇੰਸ ਨੂੰ ਵੇਚ ਦਿੱਤਾ ਸੀ। ਐਮਾਜ਼ੋਨ ਦੇ ਤਰਕ ਹੈ ਕਿ 2019 ’ਚ ਫਿਊਚਰ ਯੂਨਿਟ ਦੇ ਨਾਲ ਹੋਏ ਇਕ ਵੱਖਰੇ ਸੌਦੇ ’ਚ ਇਹ ਕਲਾਜ ਸੀ ਕਿ ਫਿਊਚਰ ਗਰੁੱਪ ਰਿਲਾਇੰਸ ਸਮੇਤ ‘ਪਾਬੰਦੀਸ਼ੁਦਾ ਵਿਅਕਤੀਆਂ’ ਦੀ ਸੂਚੀ ’ਚ ਕਿਸੇ ਨੂੰ ਵੀ ਆਪਣੀ ਰਿਟੇਲ ਜਾਇਦਾਦ ਨਹੀਂ ਵੇਚ ਸਕਦਾ ਹੈ। ਭਾਰਤ ਦੇ ਦੂਜੇ ਸਭ ਤੋਂ ਵੱਡੇ ਰਿਟੇਲਰ ਫਿਊਚਰ ਗਰੁੱਪ ਕੋਲ 1700 ਤੋਂ ਜ਼ਿਆਦਾ ਸਟੋਰ ਹਨ। ਫਿਊਚਰ ਗਰੁੱਪ ਨੇ ਕਿਹਾ ਕਿ ਜੇ ਰਿਲਾਇੰਸ ਨਾਲ ਉਸ ਦੀ ਡੀਲ ਫੇਲ ਹੁੰਦੀ ਹੈ ਤਾਂ ਉਹ ਪੈਸਾ ਜੁਟਾਉਣ ਲਈ ਕੋਈ ਹੋਰ ਰਸਤਾ ਲੱਭ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਫਟਾਫਟ ਬੁੱਕ ਹੋਵੇਗੀ ਟ੍ਰੇਨ ਦੀ ਟਿਕਟ, IRCTC ਨੇ ਸ਼ੁਰੂ ਕੀਤਾ ਆਪਣਾ ਭੁਗਤਾਨ ਗੇਟਵੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।