RBI ਦਰਾਂ ''ਚ 0.5% ਕਰ ਸਕਦਾ ਹੈ ਕਟੌਤੀ, ਐਸੋਚੈਮ ਨੇ ਜਤਾਈ ਸੰਭਾਵਨਾ

08/05/2019 3:53:14 PM

ਮੁੰਬਈ— ਇੰਡਸਟਰੀ ਜਗਤ ਦੀ ਉੱਚ ਸੰਸਥਾ ਐਸੋਚੈਮ ਨੇ ਸੰਭਾਵਨਾ ਜਤਾਈ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਰੇਪੋ ਰੇਟ 'ਚ 0.5 ਫੀਸਦੀ ਜਾਂ ਇਸ ਤੋਂ ਵੱਧ ਦੀ ਕਟੌਤੀ ਕਰ ਸਕਦਾ ਹੈ। 
 

ਉਸ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਮੰਗ ਨੂੰ ਉਤਸ਼ਾਹਤ ਕਰਨ ਲਈ ਇਹ ਕਦਮ ਉਠਾ ਸਕਦਾ ਹੈ। ਇੰਡਸਟਰੀ ਜਗਤ ਦੀ ਇਸ ਉੱਚ ਸੰਸਥਾ ਦਾ ਕਹਿਣਾ ਹੈ ਕਿ ਤਾਜ਼ਾ ਨਿਵੇਸ਼ ਨੂੰ ਉਤਸ਼ਾਹਤ ਕਰਨ ਤੇ ਇਕਨੋਮੀ ਦੀ ਸੁਸਤ ਰਫਤਾਰ ਨੂੰ ਮਜਬੂਤੀ ਦੇਣ ਲਈ ਇਸ ਦੀ ਕਾਫੀ ਜ਼ਰੂਰਤ ਹੈ। ਐਸੋਚੈਮ ਨੇ ਕਿਹਾ ਕਿ ਸਰਕਾਰ ਤੇ ਆਰ. ਬੀ. ਆਈ. ਦੋਹਾਂ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅਜਿਹੇ ਮਾਡਲ 'ਤੇ ਸਾਂਝੇ ਤੌਰ 'ਤੇ ਕੰਮ ਕਰਨਗੇ ਜਿਸ ਨਾਲ ਐੱਨ. ਬੀ. ਐੱਫ. ਸੀ., ਆਟੋਮੋਬਾਇਲ, ਹਾਊਸਿੰਗ ਅਤੇ ਰੀਅਲ ਅਸਟੇਟ ਵਰਗੇ ਸੈਕਟਰਾਂ 'ਚ ਨਕਦੀ ਦੀ ਤਰਲਤਾ ਮਜਬੂਤ ਹੋਵੇ। ਸਰਕਾਰ ਨੇ ਹਾਲ ਹੀ 'ਚ ਨੈਸ਼ਨਲ ਹਾਊਸਿੰਗ ਬੈਂਕ 'ਚ 10,000 ਕਰੋੜ ਰੁਪਏ ਪਾਉਣ ਦੀ ਵਿਵਸਥਾ ਕਰਾਈ ਹੈ ਜੋ ਸਵਾਗਤਯੋਗ ਕਦਮ ਹੈ।
ਸੰਸਥਾ ਨੇ ਮੰਗ ਕੀਤੀ ਕਿ ਸਰਕਾਰ ਨੂੰ ਸੰਕਟ ਦਾ ਸਾਹਮਣਾ ਕਰ ਰਹੀ ਐੱਨ. ਬੀ. ਐੱਫ. ਸੀ. ਲਈ ਖਾਸ ਵਿਵਸਥਾ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ 2013 'ਚ ਆਰ. ਬੀ. ਆਈ. ਨੇ ਬੈਂਕਾਂ ਲਈ ਇਕ ਸਪੈਸ਼ਲ ਵਿੰਡੋ ਖੋਲ੍ਹੀ ਸੀ। ਬੈਂਕਾਂ ਨੂੰ ਇਸ ਤਹਿਤ ਮਿਊਚਲ ਫੰਡਾਂ ਦੀ ਨਕਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 25,000 ਕਰੋੜ ਰੁਪਏ ਉਧਾਰ ਲੈਣ ਦੀ ਮਨਜ਼ੂਰੀ ਦਿੱਤੀ ਗਈ ਸੀ।


Related News