ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, SGX ਨਿਫਟੀ 11000 ਦੇ ਪਾਰ

01/23/2018 8:03:21 AM

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।ਜਾਪਾਨ ਦਾ ਬਾਜ਼ਾਰ ਨਿੱਕੇਈ 243 ਅੰਕ ਯਾਨੀ 1 ਫੀਸਦੀ ਦੀ ਮਜ਼ਬੂਤੀ ਦੇ ਨਾਲ 24,060 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਹੈਂਗ ਸੇਂਗ 221 ਅੰਕ ਯਾਨੀ 0.7 ਫੀਸਦੀ ਦੀ ਤੇਜ਼ੀ ਨਾਲ 32,615 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਉੱਥੇ ਹੀ, ਐੱਸ. ਜੀ. ਐਕਸ. ਨਿਫਟੀ 33 ਅੰਕ ਯਾਨੀ 0.3 ਫੀਸਦੀ ਦੀ ਉਛਾਲ ਨਾਲ 11,001 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 


ਕੋਰਿਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.8 ਫੀਸਦੀ ਤੱਕ ਮਜ਼ਬੂਤ ਹੋਇਆ ਹੈ, ਜਦੋਂ ਕਿ ਸਟਰੇਟਸ ਟਾਈਮਸ ਵਿੱਚ 0.3 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਤਾਇਵਾਨ ਇੰਡੈਕਸ ਦੀ ਚਾਲ ਸਪਾਟ ਹੈ।ਸ਼ੰਘਾਈ ਕੰਪੋਜਿਟ 0.15 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।


Related News