ਏਸ਼ੀਆ ਕਮਜ਼ੋਰ, SGX ਨਿਫਟੀ ''ਤੇ ਦਬਾਅ

02/18/2020 9:09:37 AM

ਨਵੀਂ ਦਿੱਲੀ—ਏਸ਼ੀਆ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐਕਸ ਨਿਫਟੀ 308 ਅੰਕ ਭਾਵ 2.57 ਫੀਸਦੀ ਦੀ ਕਮਜ਼ੋਰੀ ਦੇ ਨਾਲ 11,679 ਦੇ ਪੱਧਰ 'ਤੇ ਕਰੋਬਾਰ ਕਰ ਰਿਹਾ ਹੈ। ਉੱਧਰ ਨਿੱਕੇਈ 218.71 ਅੰਕ ਭਾਵ 0.94 ਫੀਸਦੀ ਦੀ ਕਮਜ਼ੋਰੀ ਨਾਲ 22,986.47 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟਸ ਟਾਈਮਜ਼ 'ਚ ਵੀ 0.80 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ। ਤਾਈਵਾਨ ਦਾ ਬਾਜ਼ਾਰ ਵੀ 1.40 ਫੀਸਦੀ ਦੀ ਗਿਰਾਵਟ ਨਾਲ 11,334.70 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਹੈਂਗਸੇਂਗ 0.29 ਫੀਸਦੀ ਦੇ ਵਾਧੇ ਨਾਲ 26,387.98 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਕੋਸਪੀ 'ਚ 0.08 ਫੀਸਦੀ ਦੀ ਕਮਜ਼ੋਰੀ ਦਿਸ ਰਹੀ ਹੈ। ਉੱਧਰ ਸ਼ੰਘਾਈ ਕੰਪੋਜ਼ਿਟ 7.23 ਫੀਸਦੀ ਦੀ ਭਾਰੀ ਗਿਰਾਵਟ ਦੇ ਨਾਲ 2,761.23 ਦੇ ਪੱਧਰ 'ਤੇ ਦਿਸ ਰਿਹਾ ਹੈ।
ਉੱਧਰ ਕੱਲ ਪ੍ਰੈਜੀਡੈਂਟ ਡੇਅ ਦੇ ਚੱਲਦੇ ਡਾਓ ਮਾਰਕਿਟ ਬੰਦ ਸੀ। ਐਪਲ ਨੇ ਤਿਮਾਹੀ ਆਮਦਨ ਟੀਚਾ ਘਟਾ ਦਿੱਤਾ ਹੈ। ਇਸ ਦੌਰਾਨ ਚੀਨ 'ਚ ਕੋਰੋਨਾਵਾਇਰਸ ਨਾਲ ਹੁਣ ਤੱਕ 1,868 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ ਇਸ ਦੇ ਮਰੀਜ਼ਾਂ ਦੀ ਗਿਣਤੀ 72,436 ਤੱਕ ਪਹੁੰਚ ਗਈ ਹੈ। ਕੋਰੋਨਾਵਾਇਰਸ 'ਤੇ ਭਾਰਤ ਵੀ ਸਾਵਧਾਨ ਹੈ। ਇੰਡਸਟਰੀ ਦੇ ਨਾਲ ਅੱਜ ਵਿੱਤ ਮੰਤਰੀ ਸੀਤਾਰਮਨ ਬੈਠਕ ਕਰੇਗੀ। ਇਸ ਬੈਠਕ 'ਚ ਉਦਯੋਗ ਅਤੇ ਵਪਾਰ 'ਤੇ ਵਾਇਰਸ ਦੇ ਅਸਰ 'ਤੇ ਚਰਚਾ ਹੋਵੇਗੀ। ਵਾਇਰਸ ਸੰਕਟ ਨਾਲ ਭਾਰਤ 'ਚ ਦਵਾਈਆਂ ਮਹਿੰਗੀਆਂ ਹੋ ਗਈਆਂ ਹਨ। ਪੈਰਾਸੀਟਾਮੋਲ ਦੇ ਭਾਅ 40 ਫੀਸਦੀ ਵਧੇ ਹਨ।


Aarti dhillon

Content Editor

Related News