ਏਸ਼ੀਆਈ ਬਾਜ਼ਾਰਾਂ ''ਚ ਮਿਲਿਆ-ਜੁਲਿਆ ਕਾਰੋਬਾਰ, ਨਿੱਕੇਈ ਸਪਾਟ

Monday, Apr 09, 2018 - 08:09 AM (IST)

ਏਸ਼ੀਆਈ ਬਾਜ਼ਾਰਾਂ ''ਚ ਮਿਲਿਆ-ਜੁਲਿਆ ਕਾਰੋਬਾਰ, ਨਿੱਕੇਈ ਸਪਾਟ

ਨਵੀਂ ਦਿੱਲੀ— ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਸਪਾਟ ਹੋ ਕੇ 21,568.24 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਉੱਥੇ ਹੀ ਤਕਨਾਲੋਜੀ ਅਤੇ ਫਾਈਨਾਂਸ਼ਲ ਸੈਕਟਰ 'ਚ ਵਾਧੇ ਨਾਲ ਹਾਂਗ ਕਾਂਗ ਦਾ ਬਾਜ਼ਾਰ ਹੈਂਗ ਸੇਂਗ 160 ਅੰਕਾਂ ਤੋਂ ਵਧ ਦੀ ਮਜ਼ਬੂਤੀ ਨਾਲ 30,012.63 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ, ਚੀਨ ਦਾ ਸ਼ੰਘਾਈ ਕੰਪੋਜਿਟ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ ਹਨ। ਐਸ. ਜੀ. ਐਕਸ. ਨਿਫਟੀ 36 ਅੰਕ ਡਿੱਗ ਕੇ 10,305 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ ਸ਼ੰਘਾਈ ਕੰਪੋਜਿਟ 'ਚ 0.13 ਫੀਸਦੀ ਦੀ ਹਲਕੀ ਗਿਰਾਵਟ ਦੇਖਣ ਨੂੰ ਮਿਲੀ। 
ਉੱਥੇ ਹੀ, ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 6.25 ਅੰਕ ਮਜ਼ਬੂਤ ਹੋ ਕੇ 2,435.39 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਇਸ 'ਚ ਤਕਨਾਲੋਜੀ ਸੈਕਟਰ 'ਚ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਸਟੀਲ, ਆਟੋ ਮੇਕਰ ਅਤੇ ਫਾਈਨਾਂਸ਼ਲ ਸੈਕਟਰ ਕਮਜ਼ੋਰੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਸੈਮਸੰਗ ਇਲੈਕਟ੍ਰਾਨਿਕਸ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ 1.61 ਫੀਸਦੀ ਦੀ ਮਜ਼ਬੂਤੀ ਦੇਖੀ ਗਈ, ਜਦੋਂ ਕਿ ਪੋਸਕੋ 1.88 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਆਸਟ੍ਰੇਲੀਆ ਦਾ ਐੱਸ. ਐਂਡ. ਪੀ./ਏ. ਐੱਸ. ਐਕਸ. 200 ਇੰਡੈਕਸ ਵੀ 0.04 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਇਸ 'ਚ ਫਾਈਨਾਂਸ਼ਲ ਅਤੇ ਮੈਟੇਰੀਅਲ ਸੈਕਟਰ ਦੋਵੇਂ ਹੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਸਨ। ਹਾਲਾਂਕਿ ਯੂਟਿਲਟੀ ਅਤੇ ਕੰਜ਼ਿਊਮਰ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ।


Related News