SGX ਨਿਫਟੀ 'ਚ ਸ਼ਾਨਦਾਰ ਬੜ੍ਹਤ, ਜਪਾਨ ਦਾ ਨਿੱਕੇਈ 350 ਅੰਕ ਉਪਰ

06/19/2019 8:29:37 AM

ਨਵੀਂ ਦਿੱਲੀ— ਚੀਨ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤਾ ਹੋਣ ਦੀ ਉਮੀਦ ਨਾਲ ਬੁੱਧਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਵੀ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਚ ਬੰਦ ਹੋਏ ਸਨ। ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਫਿਗ ਨਾਲ ਜਪਾਨ 'ਚ ਸ਼ੁਰੂ ਹੋਣ ਵਾਲੇ ਜੀ-20 ਸੰਮੇਲਨ 'ਚ ਮੁਲਾਕਾਤ ਕਰਨ ਵਾਲੇ ਹਨ ਅਤੇ ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਨਾਲ ਸੰਬੰਧਤ ਟੀਮਾਂ ਵਿਚਕਾਰ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ।

 

 

ਉੱਥੇ ਹੀ, ਫੈਡਰਲ ਰਿਜ਼ਰਵ ਦੀ ਬੁੱਧਵਾਰ ਨੂੰ ਜਾਰੀ ਹੋਣ ਵਾਲੀ ਪਾਲਿਸੀ 'ਚ ਵੀ ਇਸ ਸਾਲ ਦਰਾਂ 'ਚ ਇਕ ਕਟੌਤੀ ਦਾ ਸੰਕੇਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਇਨ੍ਹਾਂ ਖਬਰਾਂ ਵਿਚਕਾਰ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.48 ਅੰਕ ਦੀ ਮਜਬੂਤੀ ਨਾਲ 2,931.38 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਨ. ਐੱਸ. ਈ.-50 ਦਾ ਐੱਸ. ਜੀ. ਐਕਸ. ਨਿਫਟੀ 45 ਅੰਕ ਦੀ ਬੜ੍ਹਤ ਨਾਲ 11,757 'ਤੇ ਹੈ।

ਜਪਾਨ ਦਾ ਨਿੱਕੇਈ 350 ਅੰਕ ਯਾਨੀ 1.7 ਫੀਸਦੀ ਦੀ ਤੇਜ਼ੀ ਨਾਲ 21,322 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 650 ਅੰਕ ਦੀ ਸ਼ਾਨਦਾਰ ਬੜ੍ਹਤ ਨਾਲ 28,150 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 1 ਫੀਸਦੀ ਮਜਬੂਤੀ ਦੇਖਣ ਨੂੰ ਮਿਲੀ ਹੈ ਤੇ ਇਹ 2,100 ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 44 ਅੰਕ ਵਧ ਕੇ 3,283'ਤੇ ਕਾਰੋਬਾਰ ਕਰ ਰਿਹਾ ਹੈ।


Related News