ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ , 15 ਲੱਖ ਰੰਗ-ਬਿਰੰਗੇ ਫੁੱਲ ਕਰਨਗੇ ਸੁਆਗਤ

03/06/2023 5:54:10 PM

ਸ਼੍ਰੀਨਗਰ : ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਜਲਦ ਹੀ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ। ਟਿਊਲਿਪਸ ਦੀਆਂ ਚਾਰ ਨਵੀਆਂ ਕਿਸਮਾਂ ਤੋਂ ਇਲਾਵਾ ਗਾਰਡਨ 'ਚ ਇਸ ਸਾਲ 15 ਲੱਖ ਤੋਂ ਵੱਧ ਟਿਊਲਿਪਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਕਈ ਗੁਣਾ ਵੱਧ ਸਕਦੀ ਹੈ। ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਫਜ਼ਲੁਲ ਹਸੀਬ ਅਨੁਸਾਰ ਮਾਰਚ ਦੇ ਅਖੀਰਲੇ ਹਫ਼ਤੇ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਮੌਸਮ ਦੇ ਹਿਸਾਬ ਨਾਲ ਆਮ ਜਨਤਾ ਅਤੇ ਸੈਲਾਨੀਆਂ ਲਈ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਅਮਰੀਕਨ ਏਅਰਲਾਈਨਜ਼ 'ਚ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਸਹਿ-ਯਾਤਰੀ 'ਤੇ ਕੀਤਾ ਪਿਸ਼ਾਬ

ਜੇਕਰ ਮੌਸਮ ਅਨੁਕੂਲ ਰਹਿੰਦਾ ਹੈ ਹੈ ਅਤੇ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਉੱਪਰ ਰਹਿੰਦਾ ਹੈ, ਤਾਂ ਟਿਊਲਿਪ ਬਲਬ ਜਲਦੀ ਹੀ ਖਿੜ ਜਾਣਗੇ। ਉਥੇ ਹੀ ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਟਿਊਲਿਪ ਗਾਰਡਨ ਰੰਗ-ਬਿਰੰਗੇ ਫੁੱਲਾਂ ਨਾਲ ਗੁਲਜ਼ਾਰ ਰਹਿੰਦਾ ਹੈ। ਇੱਥੇ ਮਾਲੀ ਦਿਨ-ਰਾਤ ਇੱਕ ਕਰਕੇ ਫੁੱਲਾਂ ਦੀ ਸੰਭਾਲ ਕਰਦੇ ਹਨ। ਟਿਊਲਿਪ ਗਾਰਡਨ ਵਿੱਚ ਕੰਮ ਕਰਦੇ ਇੱਕ ਮਾਲੀ ਨੇ ਦੱਸਿਆ ਕਿ ਟਿਊਲਿਪ ਦੀਆਂ ਨਵੀਆਂ ਕਿਸਮਾਂ ਵਿਦੇਸ਼ਾਂ ਤੋਂ ਵੀ ਆਉਂਦੀਆਂ ਹਨ। ਇਨ੍ਹਾਂ ਦਾ ਖਾਸ ਖਿਆਲ ਰੱਖਿਆ ਜਾਣਾ ਹੁੰਦਾ ਹੈ।

ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਦੇ ਨਿਯਮਾਂ 'ਚ ਵੱਡਾ ਬਦਲਾਅ, ਜਾਣ ਲਓ ਇਹ ਜ਼ਰੂਰੀ ਗੱਲ

ਇੱਕ ਮਾਲੀ ਨੇ ਦੱਸਿਆ ਕਿ ਅਸੀਂ ਟਿਊਲਿਪ ਦੇ ਫੁੱਲਾਂ ਦੀ ਬੱਚਿਆਂ ਵਾਂਗ ਦੇਖਭਾਲ ਕਰਦੇ ਹਾਂ ਅਤੇ ਜਦੋਂ ਉਹ ਪੂਰੀ ਤਰ੍ਹਾਂ ਖਿੜ ਜਾਂਦੇ ਹਨ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੀ ਮਿਹਨਤ ਰੰਗ ਲਿਆਈ ਹੈ। ਟਿਊਲਿਪ ਗਾਰਡਨ ਵਿੱਚ ਇਸ ਸਮੇਂ 300 ਤੋਂ ਵੱਧ ਗਾਰਡਨਰਜ਼ ਅਣਥੱਕ ਮਿਹਨਤ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਹਾਲੈਂਡ ਤੋਂ ਚਾਰ ਨਵੀਆਂ ਟਿਊਲਿਪ ਕਿਸਮਾਂ ਦੀ ਦਰਾਮਦ ਕੀਤੀ ਗਈ ਹੈ, ਜੋ ਬਾਗ ਨੂੰ ਹੋਰ ਵੀ ਆਕਰਸ਼ਕ ਬਣਾਉਣਗੀਆਂ, ਇਹ ਸਾਰੀਆਂ ਹਾਲੈਂਡ ਤੋਂ ਦਰਾਮਦ ਕੀਤੀਆਂ ਗਈਆਂ ਹਨ ਅਤੇ ਇਸ ਸਾਲ ਵਿਸ਼ਾਲ ਬਾਗ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। 2007 ਵਿੱਚ ਪਾਰਕ ਨੂੰ ਪਹਿਲੀ ਵਾਰ ਖੋਲ੍ਹਣ ਤੋਂ ਬਾਅਦ ਦੁਨੀਆ ਭਰ ਦੇ ਲੋਕਾਂ ਸਮੇਤ 3.60 ਲੱਖ ਸੈਲਾਨੀਆਂ ਦੀ ਰਿਕਾਰਡ ਸੰਖਿਆ ਦੇਖੀ ਗਈ।

ਇਹ ਵੀ ਪੜ੍ਹੋ : ਟ੍ਰਾਈਡੈਂਟ ਗਰੁੱਪ ਨੇ ਸ਼ੁਰੂ ਕੀਤਾ ‘ਤਕਸ਼ਸ਼ਿਲਾ ਪ੍ਰੋਗਰਾਮ’ , ਨੌਜਵਾਨਾਂ ਨੂੰ ਮਿਲੇਗਾ ਕਮਾਈ ਕਰਨ ਦਾ ਮੌਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।

 


Harinder Kaur

Content Editor

Related News