ਅਸ਼ੋਕ ਲੇਲੈਂਡ ਦੀ ਜੁਲਾਈ ’ਚ ਕੁਲ ਵਿਕਰੀ 8 ਫੀਸਦੀ ਘਟ ਕੇ 13,928 ਇਕਾਈਆਂ ਰਹੀ

Friday, Aug 02, 2024 - 01:32 PM (IST)

ਅਸ਼ੋਕ ਲੇਲੈਂਡ ਦੀ ਜੁਲਾਈ ’ਚ ਕੁਲ ਵਿਕਰੀ 8 ਫੀਸਦੀ ਘਟ ਕੇ 13,928 ਇਕਾਈਆਂ ਰਹੀ

ਨਵੀਂ ਦਿੱਲੀ (ਭਾਸ਼ਾ) - ਕਮਰਸ਼ੀਅਲ ਵਾਹਨ ਨਿਰਮਾਤਾ ਕੰਪਨੀ ਅਸ਼ੋਕ ਲੇਲੈਂਡ ਦੀ ਜੁਲਾਈ ’ਚ ਕੁਲ ਵਿਕਰੀ 8 ਫੀਸਦੀ ਘਟ ਕੇ 13,928 ਇਕਾਈਆਂ ਰਹਿ ਗਈ। ਪਿਛਲੇ ਸਾਲ ਇਸੇ ਮਹੀਨੇ ’ਚ ਇਹ 15,068 ਇਕਾਈਆਂ ਰਹਿ ਸੀ। ਅਸ਼ੋਕ ਲੇਲੈਂਡ ਨੇ ਬਿਆਨ ’ਚ ਕਿਹਾ ਕਿ ਜੁਲਾਈ ’ਚ ਉਸ ਦੀ ਘਰੇਲੂ ਬਾਜ਼ਾਰ ’ਚ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ ਦੀਆਂ 14,207 ਇਕਾਈਆਂ ਦੇ ਅੰਕੜੇ ਦੀ ਤੁਲਨਾ ’ਚ 9 ਫੀਸਦੀ ਘਟ ਕੇ 12,926 ਇਕਾਈਆਂ ਰਹਿ ਗਈ।

ਘਰੇਲੂ ਬਾਜ਼ਾਰ ਰਾਹੀਂ ਅਤੇ ਭਾਰੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 14 ਫੀਸਦੀ ਘਟ ਕੇ 7,685 ਇਕਾਈਆਂ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 8,974 ਇਕਾਈਆਂ ਸੀ। ਕੰਪਨੀ ਅਨੁਸਾਰ ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ ਹਲਕੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 5,241 ਇਕਾਈਆਂ ’ਤੇ ਸਥਿਰ ਰਹੀ। ਜੁਲਾਈ 2023 ’ਚ ਇਹ 5,233 ਇਕਾਈਆਂ ਸੀ।


author

Harinder Kaur

Content Editor

Related News