ਕੋਰੋਨਾ ਨਾਲ ਸਿੰਗਾਪੁਰ ਦੀ ਕੰਪਨੀ ਏਸਕਾਟ ਦੀ ਭਾਰਤ ''ਚ ਵਿਸਤਾਰ ਦੀ ਯੋਜਨਾ ਪ੍ਰਭਾਵਿਤ

05/17/2020 10:26:02 PM

ਨਵੀਂ ਦਿੱਲੀ (ਭਾਸ਼ਾ)-ਸਿੰਗਾਪੁਰ ਦੀ ਕੰਪਨੀ ਏਸਕਾਟ ਦੀ ਭਾਰਤ 'ਚ ਵਿਸਤਾਰ ਦੀ ਯੋਜਨਾ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਪ੍ਰਭਾਵਿਤ ਹੋਈ ਹੈ। ਕੰਪਨੀ ਸਰਵਿਸਡ ਰੈਜ਼ੀਡੈਂਸ ਉਪਲੱਬਧ ਕਰਵਾਉਂਦੀ ਹੈ। ਇਹ ਅਜਿਹੀ ਸ਼੍ਰੇਣੀ 'ਚ ਜਿਸ 'ਚ ਲੋਕਾਂ ਨੂੰ ਥੋੜ੍ਹੇ ਜਾਂ ਜ਼ਿਆਦਾ ਸਮੇਂ ਤਕ ਠਹਿਰਣ ਲਈ ਹੋਟਲ ਵਰਗੀਆਂ ਸਹੂਲਤਾਂ ਦੇ ਨਾਲ ਘਰ ਉਪਲੱਬਧ ਕਰਵਾਇਆ ਜਾਂਦਾ ਹੈ।

ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਨਸੂਨ ਵੀ ਆਉਣ ਵਾਲਾ ਹੈ, ਜਿਸ ਦੀ ਵਜ੍ਹਾ ਨਾਲ ਉਸ ਨੂੰ ਆਪਣੀ ਵਿਸਤਾਰ ਦੀ ਯੋਜਨਾ ਨੂੰ ਅੱਗੇ ਵਧਾਉਣਾ ਪਵੇਗਾ। ਅਧਿਕਾਰੀ ਨੇ ਕਿਹਾ ਕਿ 'ਕੋਵਿਡ-19' ਦੀ ਵਜ੍ਹਾ ਨਾਲ ਲਾਗੂ ਲਾਕਡਾਊਨ ਕਾਰਣ ਲੋਕਾਂ ਨੇ ਆਪਣੀਆਂ ਯਾਤਰਾਵਾਂ ਮੁਲਤਵੀ ਕਰ ਦਿੱਤੀਆਂ ਹਨ। ਲੋਕ ਥੋੜ੍ਹੇ ਸਮੇਂ ਲਈ ਠਹਿਰਣ ਜਾਂ ਸਮੂਹ 'ਚ ਘੁੰਮਣ-ਫਿਰਣ ਲਈ ਬਾਹਰ ਨਹੀਂ ਨਿਕਲ ਰਹੇ ਹਨ। ਕੰਪਨੀ ਦੇ ਭਾਰਤ ਸਮੇਤ 30 ਦੇਸ਼ਾਂ 'ਚ ਸਰਵਿਸਡ ਰੈਜ਼ੀਡੈਂਸ ਅਤੇ ਹੋਟਲ ਹਨ। ਕੰਪਨੀ ਦੇ ਖੇਤਰੀ ਪ੍ਰਬੰਧਕ ਪੱਛਮ ਏਸ਼ੀਆ, ਪੂਰਬੀ ਅਫਰੀਕਾ, ਤੁਰਕੀ ਅਤੇ ਭਾਰਤ ਵਿਨਸੈਂਟ ਮਿਕੋਲਿਸ ਨੇ ਕਿਹਾ ਕਿ ਸਾਡੇ ਮੌਜੂਦਾ ਪ੍ਰਾਜੈਕਟਾਂ ਦੀ ਉਸਾਰੀ 'ਚ ਕਿਰਤਬੱਲ ਅਤੇ ਪ੍ਰਾਜੈਕਟ ਟੀਮ ਦੀ ਕਮੀ ਦੀ ਵਜ੍ਹਾ ਨਾਲ ਦੇਰੀ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਦੀ ਆਮਦ ਦੀ ਵਜ੍ਹਾ ਨਾਲ ਕੰਪਨੀ ਦੀ ਵਿਸਤਾਰ ਯੋਜਨਾ ਹੋਰ ਪ੍ਰਭਾਵਿਤ ਹੋਵੇਗੀ।

ਏਸਕਾਟ ਦੀ ਫਿਲਹਾਲ ਸੰਚਾਲਨ ਵਾਲੀਆਂ 70,000 ਇਕਾਈਆਂ ਹਨ। ਇਸ ਤੋਂ ਇਲਾਵਾ 700 ਜਾਇਦਾਦਾਂ 'ਚ ਕਰੀਬ 44,000 ਇਕਾਈਆਂ ਵਿਕਾਸ ਦੇ ਪੜਾਅ 'ਚ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੰਪਨੀ ਦੇ ਕਈ ਪ੍ਰਾਜੈਕਟਾਂ ਉਸਾਰੀ ਦੇ ਪੜਾਅ 'ਚ ਹਨ। ਗੁਰੂਗ੍ਰਾਮ ਦੀ ਦੋ ਪ੍ਰਾਜੈਕਟ ਇਸ ਸਾਲ ਸ਼ੁਰੂ ਹੋਣਗੇ। ਉਥੇ ਹੀ ਗੋਆ 'ਚ 2 ਪ੍ਰਾਜੈਕਟਾਂ 'ਚੋਂ ਇਕ 2021 'ਚ ਅਤੇ ਦੂਜਾ 2022 'ਚ ਸ਼ੁਰੂ ਹੋਵੇਗੀ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਾਹਮਣੇ ਆਈਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਰਚ ਤੋਂ ਮਈ 2020 ਚੇਨਈ ਦੀਆਂ ਦੋਵਾਂ ਜਾਇਦਾਦਾਂ 'ਚ 3,100 ਬੁਕਿੰਗ ਰੱਦ ਹੋਈਆਂ ਹਨ।


Karan Kumar

Content Editor

Related News