ਡਿਫੈਂਸ ਪ੍ਰੋਡਕਸ਼ਨ ਦੀ ਵੈਲਿਊ ਆਲਟਾਈਮ ਹਾਈ ’ਤੇ ਪੁੱਜਣ ਨਾਲ ਸਰਪਟ ਦੌੜੇ ਸਟਾਕਸ

Saturday, Jul 06, 2024 - 11:53 AM (IST)

ਨਵੀਂ ਦਿੱਲੀ (ਭਾਸ਼ਾ) - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਮੇਕ ਇਨ ਇੰਡੀਆ ਪ੍ਰੋਗਰਾਮ ਨਵੇਂ ਮੀਲ ਦੇ ਪੱਥਰ ਛੂਹ ਰਿਹਾ ਹੈ। ਸਾਲ 2023-24 ’ਚ ਭਾਰਤ ਨੇ ਡਿਫੈਂਸ ਪ੍ਰੋਡਕਸ਼ਨ ਦੀ ਵੈਲਿਊ (ਰੱਖਿਆ ਉਤਪਾਦਨ ਦਾ ਮੁੱਲ) ’ਚ ਸਭ ਤੋਂ ਵੱਡੀ ਉਛਾਲ ਦਰਜ ਕੀਤੀ ਹੈ।

ਰੱਖਿਆ ਮੰਤਰੀ ਦੀ ਇਸ ਪੋਸਟ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਲਿਸਟਿਡ ਡਿਫੈਂਸ ਸਟਾਕਸ ’ਚ ਗਜ਼ਬ ਦੀ ਤੇਜ਼ੀ ਵੇਖੀ ਗਈ। ਡਿਫੈਂਸ ਸੈਕਟਰ ਨਾਲ ਜੁਡ਼ੀਆਂ ਸਰਕਾਰੀ ਕੰਪਨੀਆਂ ’ਚ ਕੋਚੀਨ ਸ਼ਿਪਯਾਰਡ ਦਾ ਸਟਾਕ 5.47 ਫ਼ੀਸਦੀ ਦੇ ਉਛਾਲ ਨਾਲ 2826.65 ਰੁਪਏ ’ਤੇ ਬੰਦ ਹੋਇਆ। ਭਾਰਤ ਡਾਇਨਾਮਿਕਸ ਦਾ ਸ਼ੇਅਰ 2.87 ਫੀਸਦੀ ਦੇ ਉਛਾਲ ਨਾਲ 1732.30 ਰੁਪਏ, ਭਾਰਤ ਇਲੈਕਟ੍ਰਾਨਿਕਸ 2.05 ਫੀਸਦੀ ਦੀ ਤੇਜ਼ੀ ਨਾਲ 323.85 ਰੁਪਏ, ਮਝਗਾਓਂ ਡਾਕ ਸ਼ਿਪਯਾਰਡ 1.33 ਫੀਸਦੀ ਦੇ ਉਛਾਲ ਨਾਲ 5659.85 ਰੁਪਏ ਅਤੇ ਬੀ. ਈ. ਐੱਮ. ਐੱਲ. ਦਾ ਸ਼ੇਅਰ 9.33 ਫੀਸਦੀ ਦੇ ਉਛਾਲ ਨਾਲ 5089.90 ਰੁਪਏ ਅਤੇ ਹਿੰਦੁਸਤਾਨ ਐਰੋਨਾਟਿਕਸ ਦਾ ਸਟਾਕ 0.56 ਫੀਸਦੀ ਦੇ ਉਛਾਲ ਨਾਲ 5546 ਰੁਪਏ ’ਤੇ ਬੰਦ ਹੋਇਆ।

ਉਤਾਰ-ਚੜ੍ਹਾਅ ਭਰੇ ਕਾਰੋਬਾਰ ’ਚ ਨਿਫਟੀ ਦਾ ਨਵਾਂ ਰਿਕਾਰਡ, ਸੈਂਸੈਕਸ ਡਿੱਗਾ

ਉਤਾਰ-ਚੜ੍ਹਾਅ ਭਰੇ ਕਾਰੋਬਾਰ ’ਚ ਐੱਨ. ਐੱਸ. ਈ. ਦਾ ਸਟੈਂਡਰਡ ਸੂਚਕ ਅੰਕ ਨਿਫਟੀ ਲਗਾਤਾਰ ਤੀਸਰੇ ਸੈਸ਼ਨ ’ਚ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ ਪਰ ਰਿਕਾਰਡ ਤੋਡ਼ ਪ੍ਰਦਰਸ਼ਨ ਕਰ ਰਿਹਾ ਬੀ. ਐੱਸ. ਈ. ਸੈਂਸੈਕਸ ਹਲਕੀ ਗਿਰਾਵਟ ਨਾਲ ਫਿਰ ਤੋਂ 80,000 ਦੇ ਪੱਧਰ ਤੋਂ ਹੇਠਾਂ ਆ ਗਿਆ।

ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ’ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ 53.07 ਅੰਕ ਡਿੱਗ ਕੇ 79,996.60 ’ਤੇ ਬੰਦ ਹੋਇਆ। ਹਾਲਾਂਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕ ਅੰਕ ਨਿਫਟੀ 21.70 ਅੰਕ ਦੇ ਮਾਮੂਲੀ ਵਾਧੇ ਨਾਲ 24,323.85 ਦੇ ਆਪਣੇ ਨਵੇਂ ਕੁੱਲ-ਵਕਤੀ ਉੱਚੇ ਪੱਧਰ ’ਤੇ ਬੰਦ ਹੋਇਆ।

ਸੈਂਸੈਕਸ ਦੇ ਸਮੂਹ ’ਚ ਸ਼ਾਮਲ ਸ਼ੇਅਰਾਂ ’ਚੋਂ ਭਾਰਤੀ ਸਟੇਟ ਬੈਂਕ, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨਿਲੀਵਰ, ਐੱਨ. ਟੀ. ਪੀ. ਸੀ., ਲਾਰਸਨ ਐਂਡ ਟੁਬਰੋ, ਨੈਸਲੇ ਇੰਡੀਆ, ਪਾਵਰ ਗਰਿਡ, ਆਈ. ਟੀ. ਸੀ., ਜੇ. ਐੱਸ. ਡਬਲਿਊ. ਸਟੀਲ ਅਤੇ ਸੰਨ ਫਾਰਮਾਸਿਊਟੀਕਲਸ ਦੇ ਸ਼ੇਅਰਾਂ ’ਚ ਤੇਜ਼ੀ ਦਰਜ ਕੀਤੀ ਗਈ। ਦੂਜੇ ਪਾਸੇ ਐੱਚ. ਡੀ. ਐੱਫ. ਸੀ. ਬੈਂਕ, ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਅਲਟ੍ਰਾਟੈੱਕ ਸੀਮਿੰਟ, ਟਾਟਾ ਮੋਟਰਸ, ਐੱਚ. ਸੀ. ਐੱਲ. ਟੈਕਨੋਲਾਜੀਜ਼ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ’ਚ ਗਿਰਾਵਟ ਦਾ ਰੁਖ਼ ਰਿਹਾ।


Harinder Kaur

Content Editor

Related News