ਕੇਂਦਰੀ ਬੈਂਕ ਦੀ ਖੁਦਮੁਖਤਿਅਾਰੀ ਬਹੁਤ ‘ਪਵਿੱਤਰ’ : ਅਰਵਿੰਦ ਸੁਬਰਾਮਣੀਅਨ

12/12/2018 10:35:15 PM

ਮੁੰਬਈ -ਸਾਬਕਾ ਮੁੱਖ ਅਾਰਥਿਕ ਸਲਾਹਕਾਰ ਅਰਵਿੰਦ  ਸੁਬਰਾਮਣੀਅਨ ਨੇ ਕਿਹਾ ਕਿ ਕੇਂਦਰੀ ਬੈਂਕ ਦੀ ਖੁਦਮੁਖਤਿਅਾਰੀ ‘ਪਵਿੱਤਰ’ ਹੈ ਤੇ ਇਸ ਦੇ ਨਾਲ  ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।  ਸਰਕਾਰ ਵਲੋਂ ਰਿਜ਼ਰਵ ਬੈਂਕ ਦੀ ਕਮਾਨ  ਇਕ ਸਾਬਕਾ ਨੌਕਰਸ਼ਾਹ ਨੂੰ ਸੌਂਪੇ ਜਾਣ  ਦੇ ਇਕ ਦਿਨ ਬਾਅਦ ਸੁਬਰਾਮਣੀਅਨ ਨੇ ਇਹ ਗੱਲ  ਕਹੀ ਹੈ।  ਉਨ੍ਹਾਂ ਕਿਹਾ ਕਿ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਬਹਾਲ ਕਰਨ ਲਈ ਸਾਬਕਾ ਗਵਰਨਰ ਉਰਜਿਤ ਪਟੇਲ  ਵਲੋਂ ਚੁੱਕੇ ਗਏ ਕਦਮ   ਸੰਸਥਾਨ ਲਈ ਕਿਸੇ ਨੁਕਸਾਨ   ਦੇ ਮੁਲਾਂਕਣ ’ਚ ਮਹੱਤਵਪੂਰਨ ਹੋਣਗੇ।

ਸੁਬਰਾਮਣੀਅਨ ਨੇ ਇੱਥੇ 5ਵੇਂ ਇੰਡੀਆ  ਇਕਨਾਮਿਕ ਕਾਨਕਲੇਵ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਇਹ ਕਾਫੀ ਮਹੱਤਵਪੂਰਨ ਹੋਵੇਗਾ  ਕਿ ਆਉਣ ਵਾਲੇ ਸਮੇਂ ’ਚ ਕੀ ਇਹ ਚੀਜ਼  (ਵਿੱਤੀ ਪ੍ਰਣਾਲੀ ਫਿਰ ਤੋਂ ਠੀਕ ਕਰਨ ਦੀ  ਯੋਜਨਾ)  ਬਰਕਰਾਰ ਰਹੇਗੀ ਜਾਂ ਨਹੀਂ।  ਇਹੀ ਇਸ ਨੂੰ ਮਿਣਨ ਦਾ ਪੈਮਾਨਾ ਹੋ ਸਕਦਾ ਹੈ  ਕਿ ਵੱਡੇ ਸੰਸਥਾਗਤ ਮੋਰਚੇ ’ਤੇ ਕੀ ਹੋ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਕਈ ਅਜਿਹੀਅਾਂ ਚੰਗੀਅਾਂ ਵਜ੍ਹਾ ਹਨ, ਜਿਨ੍ਹਾਂ  ਦੌਰਾਨ ਰਿਜ਼ਰਵ ਬੈਂਕ ਦੇ ਅਕਸ ਬਹੁਤ ਚੰਗੇ ਹਨ।  ਫੈਸਲਾ ਤੇ ਕੰਮਕਾਜ ਅਤੇ ਸੰਚਾਲਨ ਦੀ ਖੁਦਮੁਖਤਿਅਾਰੀ ਨੂੰ ਬਣਾਈ ਰੱਖਣਾ ਪੂਰੀ ਤਰ੍ਹਾਂ ਇਕ ਪਵਿੱਤਰ  ਕੰਮ ਹੈ।  ਸਾਨੂੰ ਇਸ ਮਾਮਲੇ ’ਚ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ।’’

ਆਰ. ਬੀ. ਆਈ. ਨੇ ਕੁਝ ਚੀਜ਼ਾਂ ਨੂੰ ਕੀਤਾ ਨਜ਼ਰਅੰਦਾਜ਼
ਸੁਬਰਾਮਣੀਅਨ  ਨੇ ਹਾਲਾਂਕਿ ਇਸ ਗੱਲ ਦਾ ਸੰਕੇਤ ਦਿੱਤਾ ਕਿ ਜਿੱਥੋਂ ਤੱਕ ਐੱਨ. ਬੀ. ਐੱਫ. ਸੀ. ਤੇ  ਆਈ. ਐੱਲ.  ਐਂਡ ਐੱਫ. ਸੀ.  ਸੰਕਟ ਦੀ ਗੱਲ ਹੈ,  ਇਸ ਮਾਮਲੇ ’ਚ ਰਿਜ਼ਰਵ ਬੈਂਕ ਵਲੋਂ ਕੁਝ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।  ਇਸ  ਲਈ ਇਸ ਪ੍ਰੋਗਰਾਮ ’ਚ ਬੋਲਦੇ  ਹੋਏ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਵੀ ਵਿੱਤੀ ਰੈਗੂਲੇਟਰੀਅਾਂ ਦੀ ਅਾਜ਼ਾਦੀ ’ਤੇ ਜ਼ੋਰ ਦਿੱਤਾ।  ਉਨ੍ਹਾਂ ਕਿਹਾ, ‘‘ਇਹ ਰੈਗੂਲੇਟਰੀ ਬੁਨਿਆਦ ਹੈ, ਇਸ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ  ਹੈ।  ਇਹ ਯਕੀਨੀ ਕਰਨ ਲਈ ਕਿ ਸਾਡਾ ਵਾਧਾ ਤੰਦਰੁਸਤ ਤੇ ਸਥਾਈ ਹੋਵੇ,  ਇਨ੍ਹਾਂ ਸੰਸਥਾਨਾਂ ਨੂੰ ਸਵਤੰਤਰ ਬਾਡੀ ਦੇ ਤੌਰ ’ਤੇ ਮਜ਼ਬੂਤ ਬਣਾਈ ਰੱਖਣਾ ਚਾਹੀਦਾ ਹੈ।’’ 


Related News