ਭਾਰਤ ''ਚ ਲਾਂਚ ਹੋਈ ਸਭ ਤੋਂ ਸਸਤੀ Ferrari (ਦੇਖੋ ਤਸਵੀਰਾਂ)

08/27/2015 3:37:48 PM

ਜਲੰਧਰ- ਸਪੋਰਟਸ ਕਾਰ ਬਣਾਉਣ ਵਾਲੀ ਮੁੱਖ ਕੰਪਨੀ ਫਰਾਰੀ ਨੇ ਆਪਣੇ ਚਰਚਿਤ ਕੈਲੀਫੋਰਨਿਆ ਮਾਡਲ ਦਾ ਨਵਾਂ ਮਾਡਲ ਕੈਲੀਫੋਰਿਨਾ ਟੀ ਭਾਰਤੀ ਬਾਜ਼ਾਰ ''ਚ ਪੇਸ਼ ਕੀਤੀ ਹੈ ਜਿਸ ਦੀ ਕੀਮਤ 3.4 ਕਰੋੜ ਰੁਪਏ ਹੈ। ਇਸ ਨਵੇਂ ਮਾਡਲ ''ਚ ਵੀ8 ਇੰਜਣ ਲੱਗਾ ਹੈ।

ਫਰਾਰੀ ਦੀ ਵਿਕਰੀ ਮੁੱਖੀ ਆਰੇਲਿਅਨ ਸੁਆਵਰਡ ਨੇ ਕਿਹਾ ਕਿ ਕੰਪਨੀ ਨੂੰ ਨਵੇਂ ਮਾਡਲ ਲਈ 8 ਬੁੱਕਿੰਗ ਮਿਲੀਆਂ ਹਨ, ਜਿਥੇ ਲੱਗਭਗ 50 ਕਾਰਾਂ ਪਹਿਲਾਂ ਹੀ ਵਿੱਕ ਚੁੱਕੀਆਂ ਹਨ। ਕੰਪਨੀ ਨੂੰ ਉਮੀਦ ਹੈ ਕਿ ਉਹ ਇਸ ਮਾਡਲ ਦੀ ਆਪੂਰਤੀ ਅਗਲੇ ਤਿੰਨ-ਚਾਰ ਮਹੀਨਿਆਂ ''ਚ ਕਰਨ ਲੱਗੇਗੀ।

ਸਾਲ 2008 ''ਚ ਫਰਾਰੀ ਕੈਲੀਫੋਰਨੀਆ ਹਾਰਡਟਾਪ ਕਨਵਰਟੇਬਲ ਦੇ ਨਾਲ 453hp ਵਾਲੇ V-8 ਇੰਜਣ ਦੇ ਨਾਲ ਆਈ ਸੀ। ਨਵੀਂ California T ''ਚ ਕੁਝ ਬਦਲਾਅ ਕਰਦੇ ਹੋਏ ਉਹੀ ਫਾਰਮੂਲਾ ਅਪਣਾਇਆ ਗਿਆ ਹੈ ਅਤੇ 2 ਟਰਬੋਚਾਰਜਡ ਦੇ ਨਾਲ 3.8 V-8 ਇੰਜਣ 553hp ਪਾਵਰ ਦਿੰਦਾ ਹੈ। ਬਾਹਰੀ ਨਜ਼ਾਰਿਆਂ ਦਾ ਅਨੰਦ ਲੈਣ ਲਈ ਇਸ ਦਾ ਰੂਫ ਖੋਲ੍ਹਿਆ ਵੀ ਜਾ ਸਕਦਾ ਹੈ।

ਨਵੀਂ California T ''ਚ LED ਲਾਈਟਸ ਦੇ ਨਾਲ ਨਵੀਂ ਹੈੱਡਲਾਈਟਸ ਦਿੱਤੀ ਗਈ ਹੈ, ਹਾਲਾਂਕਿ ਰਿਅਰ ''ਚ ਲੱਗੀ ਲਾਈਟਸ ਫਰਾਰੀ ਦੀ ਮਾਰਡਨ ਕਾਰਾਂ ਦੀ ਤਰ੍ਹਾਂ ਹੀ ਹੈ। ਕਾਰ ''ਚ 20 ਇੰਚ ਅਲਾਏ ਵ੍ਹੀਲਸ ਦਿੱਤੇ ਗਏ ਹਨ ਅਤੇ ਫਰੰਟ ਬੰਪਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਬ੍ਰੇਕਸ ਨੂੰ ਠੰਡਾ ਰੱਖੇ। California T  ਦੇ ਅੰਦਰ ਦੀ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਨਾਲ ਫਰਾਰੀ ਲੁੱਕ ਮਿਲੇਗੀ। 

 

ਇਸ ਕਨਵਰਟੇਬਲ ਸੁਪਰਕਾਰ ''ਚ 4 ਸੀਟਾਂ ਦਿੱਤੀਆਂ ਗਈਆਂ ਹਨ ਜੋ ਸਾਫਟ ਲੈਦਰ ਦੇ ਨਾਲ ਆਉਂਦੀਆਂ ਹਨ, ਹਾਲਾਂਕਿ ਅੱਗੇ ਦੀਆਂ ਸੀਟਾਂ ਦੀ ਤੁਲਨਾ ''ਚ ਪਿਛਲੀਆਂ ਸੀਟਾਂ ਅਰਾਮਦਾਇਕ ਨਹੀਂ ਹਨ। ਸਟੇਅਰਿੰਗ ''ਤੇ ਇੰਜਣ ਆਨ-ਆਫ ਬਟਨ, ਡਰਾਈਵਿੰਗ ਮੋਡ ਨੂੰ ਹੋਰ ਜ਼ਰੂਰੀ ਕੰਟਰੋਲਸ ਦਿੱਤੇ ਗਏ ਹਨ, ਜਿਸ ਨਾਲ California T  ਨੂੰ ਡਰਾਈਵ ਕਰਨ ''ਚ ਅਸਾਨੀ ਹੁੰਦੀ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।


Related News