ਟਾਰੈਂਟ ਫਾਰਮਾ ਦਾ ਸ਼ੁੱਧ ਲਾਭ 21 ਫੀਸਦੀ ਵਧਿਆ
Wednesday, Jul 24, 2024 - 10:32 AM (IST)
ਨਵੀਂ ਦਿੱਲੀ- ਟਾਰੈਂਟ ਫਾਰਮਾ ਦਾ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਸ਼ੁੱਧ ਲਾਭ ਸਾਲਾਨਾ ਆਧਾਰ ’ਤੇ 21 ਫੀਸਦੀ ਵਧ ਕੇ 457 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੁੱਧ ਲਾਭ ’ਚ ਇਹ ਵਾਧਾ ਘਰੇਲੂ ਬਾਜ਼ਾਰ ’ਚ ਮਜ਼ਬੂਤ ਪ੍ਰਦਰਸ਼ਨ ਕਾਰਨ ਹੋਇਆ ਹੈ। ਦਵਾਈ ਨਿਰਮਾਤਾ ਕੰਪਨੀ ਦਾ ਸ਼ੁੱਧ ਲਾਭ ਪਿਛਲੇ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ 378 ਕਰੋੜ ਰੁਪਏ ਰਿਹਾ ਸੀ।
ਟਾਰੈਂਟ ਫਾਰਮਾ ਨੇ ਕਿਹਾ ਕਿ ਜੂਨ ਤਿਮਾਹੀ ’ਚ ਕੰਪਨੀ ਦੀ ਆਮਦਨੀ 2,859 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਇਸੇ ਤਿਮਾਹੀ ’ਚ 2,591 ਕਰੋੜ ਰੁਪਏ ਸੀ। ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸ ਦੀ ਭਾਰਤ ’ਚ ਆਮਦਨੀ 15 ਫੀਸਦੀ ਵਧ ਕੇ 1,635 ਕਰੋੜ ਰੁਪਏ ਰਹੀ ਹੈ।