ਆਰੋਗਿਆ ਸੇਤੂ ਦੁਨੀਆ ਦੀ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਸਿਹਤ ਸੇਵਾ ਐਪ : ਕਾਂਤ
Saturday, May 09, 2020 - 12:55 AM (IST)
ਨਵੀਂ ਦਿੱਲੀ-ਨੀਤੀ ਆਯੋਗ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਮਿਤਾਭ ਕਾਂਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ ਲਈ ਸਰਕਾਰ ਦੁਆਰਾ ਜਾਰੀ ਆਰੋਗਿਆ ਸੇਤੂ ਐਪ ਦੁਨੀਆ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਸਿਹਤ ਸੇਵਾ ਐਪ ਬਣ ਗਈ ਹੈ। ਕਾਂਤ ਨੇ ਟਵੀਟਰ 'ਤੇ ਕਿਹਾ ਕਿ ਇਹ ਅਪ੍ਰੈਲ 'ਚ ਦੁਨੀਆ ਦੀਆਂ ਚੋਟੀ ਦੀਆਂ 10 ਡਾਊਨਲੋਡ ਕੀਤੀਆਂ ਗਈਆਂ ਐਪਸ 'ਚੋਂ ਇਕ ਹੈ।
ਇਸ ਨੂੰ ਚਾਰ ਮਈ ਤਕ ਕਰੀਬ 9 ਕਰੋੜ ਲੋਕਾਂ ਨੇ ਡਾਊਨਲੋਡ ਕੀਤਾ ਹੈ। ਕੇਂਦਰ ਨੇ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਸਰਕਾਰੀ ਅਤੇ ਨਿੱਜੀ ਖੇਤਰ ਦੇ ਕਰਮਚਾਰੀ ਇਸ ਦਾ ਇਸਤੇਮਾਲ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ ਲੋਕਾਂ ਨਾਲ ਇਸ ਐਪ ਨੂੰ ਡਾਊਨਲੋਡ ਕਰਨ ਦੀ ਅਪੀਲ ਕੀਤੀ ਸੀ। ਇਹ ਐਪ ਲੋਕਾਂ ਨੂੰ ਉਨ੍ਹਾਂ ਦੇ ਨੇੜਲੇ ਕੋਰੋਨਾ ਪ੍ਰਭਾਵਿਤਾਂ ਦੇ ਬਾਰੇ 'ਚ ਜਾਣਕਾਰੀ ਦਿੰਦੀ ਹੈ।