ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ

Tuesday, Mar 07, 2023 - 11:16 AM (IST)

ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ

ਨਵੀਂ ਦਿੱਲੀ- ਹੋਲੀ ਤੋਂ ਪਹਿਲਾਂ ਹੀ ਸਰਕਾਰ ਨੇ ਕਰੋੜਾਂ ਘਰੇਲੂ ਔਰਤਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ। ਦਰਅਸਲ ਸਰਕਾਰ ਨੇ ਅਰਹਰ ਦੀ ਦਾਲ ਦੀ ਵਧਦੀ ਕੀਮਤ ਨੂੰ ਘਟਾਉਣ ਲਈ ਇਸ ਦੇ ਇੰਪੋਰਟ ’ਤੇ ਲੱਗਣ ਵਾਲੀ 10 ਫੀਸਦੀ ਕਸਟਮ ਡਿਊਟੀ ਨੂੰ ਖਤਮ ਕਰ ਦਿੱਤਾ ਹੈ। ਸਰਕਾਰ ਨੇ ਇਹ ਕਦਮ ਅਰਹਰ ਦਾਲ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਉਠਾਇਆ ਹੈ।

ਇਹ ਵੀ ਪੜ੍ਹੋ-ਸਮੇਂ ਤੋਂ ਪਹਿਲਾਂ ਗਰਮੀ ਵਧਣ ਨਾਲ ਉਤਪਾਦਨ ’ਤੇ ਅਸਰ, ਸਬਜ਼ੀਆਂ ਅਤੇ ਫਲ ਹੋ ਸਕਦੇ ਹਨ ਮਹਿੰਗੇ
ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ 3 ਮਾਰਚ ਦੇ ਇਕ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਅਰਹਰ ਦੀ ਦਾਲ ’ਤੇ ਹੁਣ ਕੋਈ ਕਸਟਮ ਡਿਊਟੀ ਨਹੀਂ ਲੱਗੇਗੀ। ਇਹ ਹੁਕਮ 4 ਮਾਰਚ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ ਸਾਬਤ ਅਰਹਰ ਦਾਲ ਤੋਂ ਇਲਾਵਾ ਹੋਰ ਉਤਪਾਦਾਂ ਦੇ ਇੰਪੋਰਟ ’ਤੇ 10 ਫੀਸਦੀ ਦੀ ਦਰ ਨਾਲ ਕਸਟਮ ਡਿਊਟੀ ਲੱਗਦੀ ਹੈ। ਦੇਸ਼ ਭਰ ’ਚ ਅਰਹਰ ਦੀ ਦਾਲ ਦੇ ਘੱਟ ਉਤਪਾਦਨ ਦੇ ਖਦਸ਼ੇ ਦਰਮਿਆਨ ਸਾਬਤ ਅਰਹਰ ਦਾਲ ’ਤੇ ਕਸਟਮ ਡਿਊਟੀ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ

ਅਰਹਰ ਦੀ ਦਾਲ ਸਾਉਣੀ ਦੀ ਫਸਲ ਹੈ। ਖੇਤੀਬਾੜੀ ਮੰਤਰਾਲਾ ਦੇ ਸ਼ੁਰੂਆਤੀ ਅਨੁਮਾਨਾਂ ਮੁਤਾਬਕ ਅਰਹਰ ਦਾਲ ਦਾ ਉਤਪਾਦਨ ਜੁਲਾਈ 2022-ਜੂਨ 2023 ਸੈਸ਼ਨ ’ਚ ਡਿਗ ਕੇ 38.9 ਲੱਖ ਟਨ ਰਹਿ ਸਕਦਾ ਹੈ ਜਦ ਕਿ ਪਿਛਲੇ ਸੈਸ਼ਨ ’ਚ ਇਹ 43.4 ਲੱਖ ਟਨ ਰਿਹਾ ਸੀ।

ਇਹ ਵੀ ਪੜ੍ਹੋ-ਸਰੀਰ 'ਚ 'ਪਾਣੀ ਦੀ ਘਾਟ' ਨੂੰ ਪੂਰਾ ਕਰਦੈ ਤਰਬੂਜ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
ਮੋਟੇ ਅਨਾਜਾਂ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮ ਸ਼ੁਰੂ
ਸਰਕਾਰ-ਸਮਰਥਿਤ ‘ਸਮਾਲ ਫਾਰਮਰਜ਼ ਐਗਰੀਬਿਜ਼ਨੈੱਸ ਕੰਸੋਰਟੀਅਮ’ (ਐੱਸ. ਐੱਫ. ਏ. ਸੀ.) ਨੇ ਮੋਟੇ ਅਨਾਜਾਂ ਦੀ ਸਿੱਧੇ ਖੇਤੀਬਾੜੀ ਉਤਪਾਦਕ ਸੰਗਠਨਾਂ (ਐੱਫ. ਪੀ. ਓ.) ਤੋਂ ਖਰੀਦ ਨੂੰ ਬੜ੍ਹਾਵਾ ਦੇਣ ਲਈ ਐਤਵਾਰ ਨੂੰ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਐੱਸ. ਐੱਫ. ਏ. ਸੀ. ਦੀ ਮੈਨੇਜਿੰਗ ਡਾਇਰੈਕਟਰ ਮਨਿੰਦਰ ਕੌਰ ਤ੍ਰਿਵੇਦੀ ਨੇ ਕਿਹਾ ਕਿ ਓਪਨ ਮਾਰਕੀਟ ਡਿਜੀਟਲ ਕਾਮਰਸ (ਓ. ਐੱਨ. ਡੀ. ਸੀ.) ਦੇ ਮਾਈ ਸਟੋਰ ਰਾਹੀਂ ਮੋਟੇ ਅਨਾਜਾਂ ਦੀ ਵਿਕਰੀ ਕਰਨ ਵਾਲੇ ਐੱਫ. ਪੀ. ਓ. ਤੋਂ ਸਿੱਧੇ ਖਰੀਦਦਾਰੀ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਆਮ ਲੋਕਾਂ ਨੂੰ ਮੋਟਾ ਅਨਾਜ ਸਿੱਧਾ ਐੱਫ. ਪੀ. ਓ. ਤੋਂ ਖਰੀਦਣ ਲਈ ਉਤਸ਼ਾਹਿਤ ਕਰਨਾ ਹੈ। ਇਸ ਤਰ੍ਹਾਂ ਖਰੀਦਦਾਰਾਂ ਨੂੰ ਸ਼ੁੱਧ ਅਤੇ ਅਸਲੀ ਅਨਾਜ ਮਿਲਦਾ ਹੈ ਜਦ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਰੋਜ਼ੀ-ਰੋਟੀ ’ਚ ਮਦਦ ਮਿਲਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News