ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ

Tuesday, Jul 18, 2023 - 11:50 AM (IST)

ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ

ਬਿਜ਼ਨੈੱਸ ਡੈਸਕ : ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪਹਿਲਾਂ ਤੋਂ ਮਹਿੰਗੇ ਹੋਏ ਟਮਾਟਰ ਅਤੇ ਪਿਆਜ਼ ਕਾਰਨ ਲੋਕ ਪਰੇਸ਼ਾਨ ਹਨ ਅਤੇ ਹੁਣ ਅਰਹਰ ਦੀ ਦਾਲ ਆਮ ਲੋਕਾਂ ਦੇ ਘਰ ਦਾ ਬਜਟ ਖ਼ਰਾਬ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸਰਕਾਰ ਅਰਹਰ ਅਤੇ ਤੂਅਰ ਦਾਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ 16 ਜੁਲਾਈ ਤੱਕ ਅਰਹਰ ਦੀ ਦਾਲ ਦੀ ਕੀਮਤ ਪਿਛਲੇ ਇਕ ਸਾਲ ਦੇ ਮੁਕਾਬਲੇ 32 ਫ਼ੀਸਦੀ ਵੱਧ ਗਈ ਹੈ।

ਇਹ ਵੀ ਪੜ੍ਹੋ : ਮਹਿੰਗਾਈ ਨੇ ਕੱਢੇ ਵੱਟ : ਟਮਾਟਰ ਤੋਂ ਬਾਅਦ ਹੁਣ ਆਸਮਾਨ ਛੂਹਣ ਲੱਗੀਆਂ ਸੇਬ ਦੀਆਂ ਕੀਮਤਾਂ

ਪਿਛਲੇ ਇੱਕ ਹਫ਼ਤੇ ਤੋਂ ਅਰਹਰ ਦੀ ਦਾਲ ਬਹੁਤ ਮਹਿੰਗੀ ਹੋ ਗਈ ਹੈ। ਜੇਕਰ ਜੂਨ ਦੇ ਮਹੀਨੇ ਦੀ ਗੱਲ ਕਰੀਏ ਤਾਂ ਇਸ ਦਾਲ ਦੀ ਕੀਮਤ 'ਚ 7 ਫ਼ੀਸਦੀ ਦਾ ਵਾਧਾ ਹੋਇਆ ਹੈ। ਇਕ ਮਹੀਨਾ ਪਹਿਲਾਂ ਅਰਹਰ ਦਾਲ ਦੀ ਕੀਮਤ 127.37 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 16 ਜੁਲਾਈ ਨੂੰ ਵਧ ਕੇ 136.29 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਜਦੋਂ ਕਿ ਇੱਕ ਸਾਲ ਪਹਿਲਾਂ ਅਰਹਰ ਦੀ ਦਾਲ ਦੀ ਕੀਮਤ 103.03 ਰੁਪਏ ਪ੍ਰਤੀ ਕਿਲੋ ਸੀ। ਅਰਹਰ ਦੀ ਦਾਲ ਦੇ ਨਾਲ-ਨਾਲ ਉੜਦ ਅਤੇ ਮੂੰਗ ਦੀਆਂ ਦਾਲਾਂ ਦੇ ਭਾਅ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ ਜਿੱਥੇ ਉੜਦ ਦੀ ਦਾਲ 10 ਫ਼ੀਸਦੀ ਮਹਿੰਗੀ ਹੋਈ ਹੈ, ਉੱਥੇ ਮੂੰਗ ਦਾਲ ਦੀ ਕੀਮਤ ਵਿੱਚ 8.8 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 1 ਤੋਂ 15 ਜੁਲਾਈ ਤੱਕ ਦੇਸ਼ ’ਚ ਘਟੀ ਪੈਟਰੋਲ-ਡੀਜ਼ਲ ਦੀ ਮੰਗ, ਜਾਣੋ ਕੀ ਹੈ ਮੁੱਖ ਵਜ੍ਹਾ

ਦੱਸ ਦੇਈਏ ਕਿ ਦਾਲਾਂ ਦੀਆਂ ਕੀਮਤਾਂ ਅਜਿਹੇ ਸਮੇਂ ਵਧੀਆਂ ਹਨ, ਜਦੋਂ ਪਹਿਲਾਂ ਹੀ ਬਿਜਾਈ ਦਾ ਹੇਠਲਾ ਰਕਬਾ ਘੱਟ ਗਿਆ ਹੈ। ਮਾਨਸੂਨ ਵਿੱਚ ਦੇਰੀ ਅਤੇ ਕੀਤੇ ਜ਼ਿਆਦਾ ਘੱਟ ਹੋਈ ਬਰਸਾਤ ਦੇ ਕਾਰਨ ਅਗਲੇ ਸੀਜ਼ਨ ਲਈ ਦਾਲਾਂ ਦੀ ਬਿਜਾਈ ਵਿੱਚ ਕਮੀ ਆਈ ਹੈ। ਖੇਤੀ ਮੰਤਰਾਲਾ ਮੁਤਾਬਕ 9 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ 25.8 ਫ਼ੀਸਦੀ ਘੱਟ ਰਕਬੇ 'ਤੇ ਦਾਲਾਂ ਦੀ ਬਿਜਾਈ ਹੋਈ ਹੈ। ਦੇਸ਼ ਵਿੱਚ ਕੁੱਲ ਦਾਲਾਂ ਦੇ ਉਤਪਾਦਨ ਵਿੱਚ ਮਹਾਰਾਸ਼ਟਰ ਅਤੇ ਕਰਨਾਟਕ ਦਾ ਯੋਗਦਾਨ 50 ਫ਼ੀਸਦੀ ਤੋਂ ਵੱਧ ਹੈ ਪਰ ਇਸ ਸਾਲ ਇਨ੍ਹਾਂ ਖੇਤਰਾਂ ਵਿੱਚ ਮੀਂਹ ਘੱਟ ਰਿਹਾ ਹੈ।

ਇਹ ਵੀ ਪੜ੍ਹੋ : HDFC ਨੇ ਬੈਂਕ ਆਫ ਚਾਈਨਾ ਨੂੰ ਪਛਾੜਿਆ, ਇਸ ਮਾਮਲੇ 'ਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਬੈਂਕ ਬਣਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News