3 ਮਹੀਨਿਆਂ ''ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ

Tuesday, Apr 25, 2023 - 05:03 PM (IST)

ਨਵੀਂ ਦਿੱਲੀ—ਦੇਸ਼ ਭਰ 'ਚ ਜਮ੍ਹਾਖੋਰੀ ਦੇ ਖ਼ਿਲਾਫ਼ ਇਕ ਮਹੀਨੇ ਤੋਂ ਕਈ ਸੂਬਿਆਂ 'ਚ ਛਾਪੇਮਾਰੀ ਕਾਰਵਾਈ ਅਤੇ ਭੰਡਾਰਨ ਦੀ ਸੀਮਾ ਤੈਅ ਕੀਤੇ ਜਾਣ ਤੋਂ ਬਾਅਦ ਵੀ ਅਰਹਰ (ਤੁਅਰ) ਦਾਲਾਂ ਦੀਆਂ ਕੀਮਤਾਂ ਵਧਾ ਰਹੇ ਹਨ। ਦਸੰਬਰ 2022 'ਚ ਪੂਰੇ ਦੇਸ਼ 'ਚ 100 ਰੁਪਏ ਦੇ ਆਸ-ਪਾਸ ਚੱਲ ਰਹੀ ਦਾਲ ਹੁਣ 129 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ। ਇਸ ਨੂੰ ਕੇਂਦਰ ਸਰਕਾਰ ਨੇ ਖ਼ੁਦ ਸਵੀਕਾਰ ਕੀਤਾ ਹੈ। ਮਾਰਚ 'ਚ ਕੀਮਤਾਂ 120 ਰੁਪਏ ਦੇ ਪਾਰ ਜਾਣ ਤੋਂ ਬਾਅਦ ਸਰਕਾਰ ਨੇ ਦਾਲਾਂ ਨੂੰ ਸੀਮਾ ਤੋਂ ਜ਼ਿਆਦਾ ਸਟੋਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਕੀਮਤਾਂ 'ਚ ਕਮੀ ਨਹੀਂ ਆਈ। ਮਾਹਰਾਂ ਦਾ ਕਹਿਣਾ ਹੈ ਕਿ ਮੰਗ ਅਤੇ ਸਪਲਾਈ ਵਿਚਾਲੇ ਵਧਦੇ ਪਾੜੇ ਕਾਰਨ ਕੀਮਤ ਵਧੀ ਹੈ।

ਇਹ ਵੀ ਪੜ੍ਹੋ- ICICI ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ ਤਿਮਾਹੀ 'ਚ 27 ਫ਼ੀਸਦੀ ਵਧਿਆ
ਅਰਹਰ ਦੀ ਫ਼ਸਲ 'ਚ ਲੱਗਦਾ ਜ਼ਿਆਦਾ ਸਮਾਂ 
ਆਲ ਇੰਡੀਆ ਦਾਲ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਅਗਰਵਾਲ ਦਾ ਕਹਿਣਾ ਹੈ ਕਿ ਅਰਹਰ ਦੀ ਫਸਲ 'ਚ 8 ਮਹੀਨੇ ਲੱਗਦੇ ਹਨ। ਇਸ ਸਮੇਂ 'ਚ ਕਿਸਾਨ ਦੂਜੀਆਂ ਦੋ ਫ਼ਸਲਾਂ ਲੈ ਲੈਂਦਾ ਹੈ। ਕਣਕ-ਝੋਨੇ ਵਾਂਗ ਇਸ ਦੀ ਵੀ ਸਰਕਾਰ ਵੱਲੋਂ ਖਰੀਦ ਨਹੀਂ ਕੀਤੀ ਜਾਂਦੀ। ਕਿਸਾਨ ਨੂੰ ਵਾਜਬ ਭਾਅ ਦਾ ਯਕੀਨ ਨਹੀਂ ਹੈ। ਇਸੇ ਕਰਕੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਦੇ ਕਿਸਾਨਾਂ ਨੇ ਅਰਹਰ ਦੀ ਘੱਟ ਬਿਜਾਈ ਕੀਤੀ। ਇਸ ਕਾਰਨ ਝਾੜ ਘਟ ਗਿਆ ਅਤੇ ਕੀਮਤਾਂ ਵਧ ਗਈਆਂ।

ਇਹ ਵੀ ਪੜ੍ਹੋ-  ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਸਰਕਾਰ ਦਰਾਮਦ ਕਰੇਗੀ ਦਾਲ
ਦੇਸ਼ 'ਚ 2021 'ਚ 42 ਲੱਖ ਟਨ ਤੁਅਰ ਦਾਲ ਦਾ ਉਤਪਾਦਨ ਹੋਇਆ ਸੀ। 2022 'ਚ ਇਹ 19 ਫ਼ੀਸਦੀ ਘਟ ਕੇ 34 ਲੱਖ ਟਨ ਰਹਿ ਗਿਆ। ਇਸ ਸਾਲ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਮਲਾਵੀ ਤੋਂ 4.5 ਲੱਖ ਟਨ ਦਾਲਾਂ ਅਤੇ ਮਿਆਂਮਾਰ ਤੋਂ 2.5 ਲੱਖ ਟਨ ਦਾਲਾਂ ਦੀ ਦਰਾਮਦ ਕੀਤੀ ਜਾਣੀ ਹੈ। ਪਿਛਲੇ ਸਾਲ ਸਿਰਫ਼ 4.5 ਲੱਖ ਟਨ ਦਾਲਾਂ ਦੀ ਦਰਾਮਦ ਕੀਤੀ ਗਈ ਸੀ। ਆਯਾਤ ਦਾਲਾਂ ਦੇ ਪ੍ਰਚੂਨ ਬਾਜ਼ਾਰ 'ਚ ਆਉਣ ਤੋਂ ਬਾਅਦ ਹੀ ਕੀਮਤਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਹਾਲਾਂਕਿ ਇਸ 'ਚ ਦੋ ਮਹੀਨੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ- ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ ਹੇਠਾਂ
ਛੋਟੇ ਮਿੱਲ ਸੰਚਾਲਕਾਂ ਲਈ ਆਯਾਤ ਦੇ ਦਰਵਾਜ਼ੇ ਖੁੱਲ੍ਹੇ
ਮੱਧ ਪ੍ਰਦੇਸ਼ ਦਾਲ-ਚਾਵਲ ਐਸੋਸੀਏਸ਼ਨ ਦੇ ਪ੍ਰਧਾਨ ਸ਼ੀਲਚੰਦਰ ਲਚਕੀਆ ਦੇ ਅਨੁਸਾਰ, ਮਿਆਂਮਾਰ ਸਮੇਤ ਕਈ ਅਫਰੀਕੀ ਦੇਸ਼ ਭਾਰਤ ਨੂੰ ਨਿਰਯਾਤ ਲਈ ਅਰਹਰ ਉਗਾਉਂਦੇ ਹਨ। ਸਰਕਾਰ ਨੇ ਛੋਟੇ ਮਿੱਲ ਸੰਚਾਲਕਾਂ ਲਈ ਵੀ ਦਰਾਮਦ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News