ਆਰਸੇਲਰ ਮਿੱਤਲ ਵੱਲੋਂ ਐੱਸਾਰ ਸਟੀਲ ਦੀ ਅਕਵਾਇਰਮੈਂਟ ਲਈ 42,000 ਕਰੋਡ਼ ਰੁਪਏ ਦੇ ਭੁਗਤਾਨ ਦੀ ਪ੍ਰਕਿਰਿਆ ਸ਼ੁਰੂ

12/15/2019 2:14:24 AM

ਨਵੀਂ ਦਿੱਲੀ (ਇੰਟ.)-ਆਰਸੇਲਰ ਮਿੱਤਲ ਨੇ ਐੱਸਾਰ ਸਟੀਲ ਦੀ ਅਕਵਾਇਰਮੈਂਟ ਲਈ 42,000 ਕਰੋਡ਼ ਰੁਪਏ ਦੇ ਭੁਗਤਾਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਤੱਕ ਭੁਗਤਾਨ ਪੂਰਾ ਹੋਣ ਦੀ ਉਮੀਦ ਹੈ। ਲਕਸ਼ਮੀ ਨਿਵਾਸ ਮਿੱਤਲ ਦੀ ਕੰਪਨੀ ਆਰਸੇਲਰ ਮਿੱਤਲ ਨੇ ਕਰਜ਼ੇ ’ਚ ਡੁੱਬੀ ਐੱਸਾਰ ਸਟੀਲ ਲਈ ਦੀਵਾਲੀਆ ਪ੍ਰਕਿਰਿਆ ਤਹਿਤ ਸਭ ਤੋਂ ਵੱਡੀ ਬੋਲੀ ਲਾਈ ਸੀ। ਪਿਛਲੇ ਮਹੀਨੇ ਸੁਪਰੀਮ ਕੋਰਟ ਤੋਂ ਆਖਰੀ ਮਨਜ਼ੂਰੀ ਮਿਲਣ ਮਗਰੋਂ ਅਕਵਾਇਰਮੈਂਟ ਦਾ ਰਾਹ ਪੱਧਰਾ ਹੋ ਗਿਆ ਸੀ। ਆਰਸੇਲਰ ਮਿੱਤਲ ਵੱਲੋਂ ਮਿਲਣ ਵਾਲਾ ਭੁਗਤਾਨ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ (ਆਈ. ਬੀ. ਸੀ.) ਤਹਿਤ ਸਭ ਤੋਂ ਵੱਡੀ ਰਿਕਵਰੀ ਹੋਵੇਗਾ।

ਰੈਜ਼ੋਲਿਊਸ਼ਨ ਪਲਾਨ ਮੁਤਾਬਕ ਕੇਨਰਾ ਬੈਂਕ ਨੂੰ ਮਿਲਣਗੇ 3493 ਕਰੋਡ਼ ਰੁਪਏ

ਐੱਸਾਰ ਸਟੀਲ ਦੀ ਕਮੇਟੀ ਆਫ ਕ੍ਰੈਡਿਟਰਸ ਵੱਲੋਂ ਮਨਜ਼ੂਰ ਪਲਾਨ ਮੁਤਾਬਕ ਐੱਸ. ਬੀ. ਆਈ. ਨੂੰ ਸਭ ਤੋਂ ਵੱਧ 12,161 ਕਰੋਡ਼ ਰੁਪਏ ਮਿਲਣਗੇ। ਬੈਂਕ ਨੇ 13,226 ਕਰੋਡ਼ ਰੁਪਏ ਦਾ ਦਾਅਵਾ ਪੇਸ਼ ਕੀਤਾ ਸੀ। ਕੇਨਰਾ ਬੈਂਕ ਨੂੰ 3493 ਕਰੋਡ਼ ਰੁਪਏ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ 2110 ਕਰੋਡ਼ ਮਿਲਣਗੇ। ਇਨ੍ਹਾਂ ਦੋਵਾਂ ਬੈਂਕਾਂ ਦੇ ਦਾਅਵੇ 3798 ਕਰੋਡ਼ ਅਤੇ 2294 ਕਰੋਡ਼ ਦੇ ਸਨ।

ਐੱਸਾਰ ਸਟੀਲ ਦੇ ਮਾਮਲੇ ’ਚ ਨੈਸ਼ਨਲ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਜੁਲਾਈ ’ਚ ਹੁਕਮ ਦਿੱਤਾ ਸੀ ਕਿ ਵਸੂਲੀ ’ਚ ਆਪ੍ਰੇਸ਼ਨਲ ਕ੍ਰੈਡਿਟਰਸ ਨੂੰ ਫਾਈਨਾਂਸ਼ੀਅਲ ਕ੍ਰੈਡਿਟਰਸ (ਵਿੱਤੀਕਰਜ਼ਦਾਤਿਆਂ) ਦੇ ਬਰਾਬਰ ਮੰਨਿਆ ਜਾਵੇ। ਐੱਸਾਰ ਸਟੀਲ ਦੇ ਵਿੱਤੀਕਰਜ਼ਦਾਤਿਆਂ (ਬੈਂਕਾਂ) ਨੇ ਇਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਵਿੱਤੀ ਕਰਜ਼ਦਾਤੇ ਹੀ ਉਪਰ ਹੁੰਦੇ ਹਨ, ਨਿਆਂ ਅਥਾਰਟੀ, ਕਮੇਟੀ ਆਫ ਕ੍ਰੈਡਿਟਰਸ ਦੇ ਫੈਸਲੇ ’ਚ ਦਖਲ ਨਹੀਂ ਦੇ ਸਕਦੇ।


Karan Kumar

Content Editor

Related News