ਜੂਨ ਤਿਮਾਹੀ ''ਚ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 1.67 ਲੱਖ ਕਰੋੜ ਰੁ: ਤੋਂ ਪਾਰ

08/10/2021 3:13:47 PM

ਨਵੀਂ ਦਿੱਲੀ- 2021-22 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 1.67 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ। ਪਹਿਲੀ ਤਿਮਾਹੀ ਕੁਲੈਕਸ਼ਨ ਦਾ ਅੰਕੜਾ ਕੁੱਲ ਅਨੁਮਾਨ ਦਾ 26.6 ਫ਼ੀਸਦੀ ਹੈ। ਸਰਕਾਰ ਨੇ ਬਜਟ ਵਿਚ ਮੌਜੂਦਾ ਵਿੱਤੀ ਸਾਲ ਵਿਚ ਜੀ. ਐੱਸ. ਟੀ. ਕੁਲੈਕਸ਼ਨ 6.30 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਰੱਖਿਆ ਹੈ। ਪਹਿਲੀ ਤਿਮਾਹੀ ਵਿਚ ਕੁੱਲ ਜੀ. ਐੱਸ. ਟੀ. ਕੁਲੈਕਸ਼ਨ ਵਿਚ ਕੇਂਦਰੀ ਜੀ. ਐੱਸ. ਟੀ., ਏਕੀਕ੍ਰਿਤ ਜੀ. ਐੱਸ. ਟੀ. ਅਤੇ ਮੁਆਵਜ਼ਾ ਸੈੱਸ ਵੀ ਸ਼ਾਮਲ ਹਨ।


ਇਸ ਤੋਂ ਪਹਿਲਾਂ ਵਿੱਤੀ 2020-21 ਵਿਚ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 5.48 ਲੱਖ ਕਰੋੜ ਰੁਪਏ ਸੀ, ਜੋ ਸੋਧੇ ਹੋਏ ਅਨੁਮਾਨ 5.15 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ। ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ, 2019-20 ਵਿਚ ਕੁੱਲ ਕੁਲੈਕਸ਼ਨ 5.98 ਲੱਖ ਕਰੋੜ ਰੁਪਏ ਸੀ, ਜੋ ਸੋਧੇ ਅਨੁਮਾਨ ਦਾ 97.8 ਫ਼ੀਸਦੀ ਸੀ।

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਜਾਣਕਾਰੀ ਦਿੱਤੀ ਕਿ ਅਪ੍ਰੈਲ-ਜੂਨ ਤਿਮਾਹੀ ਵਿਚ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 1.67 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ, ਜੋ ਪੂਰੇ 2021-22 ਵਿੱਤੀ ਸਾਲ ਦੇ 6.30 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਦਾ 26.6 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਟੈਕਸ ਮਾਲੀਆ ਕੁਲੈਕਸ਼ਨ ਵਧਾਉਣ ਲਈ ਜ਼ੋਰਦਾਰ ਯਤਨ ਕਰ ਰਹੀ ਹੈ। ਇਨ੍ਹਾਂ ਵਿਚ ਟੈਕਸ ਪਾਲਣਾ ਵਿਚ ਸੁਧਾਰ, ਜੀ. ਐੱਸ. ਟੀ. ਦੀਆਂ ਦਰਾਂ ਨੂੰ ਤਰਕਸੰਗਤ ਬਣਾਉਣਾ, ਈ-ਇਨਵੌਇਸਿੰਗ ਪ੍ਰਣਾਲੀ, ਲਾਜ਼ਮੀ ਈ-ਫਾਈਲਿੰਗ ਅਤੇ ਟੈਕਸ ਦਾ ਈ-ਭੁਗਤਾਨ, ਦੇਰੀ ਨਾਲ ਭੁਗਤਾਨ ਲਈ ਜੁਰਮਾਨਾ, ਟੈਕਸ ਰਿਟਰਨਾਂ ਦੀ ਨਿਯਮਤ ਰੂਪ ਨਾਲ ਪਾਲਣਾ ਅਤੇ ਤਸਦੀਕ, ਸੂਬਾ ਵੈਟ ਵਿਭਾਗ ਲਈ ਥਰਡ ਪਾਰਟੀ ਸਮੇਤ ਹੋਰ ਕਦਮ ਸ਼ਾਮਲ ਹਨ। 


Sanjeev

Content Editor

Related News