ਹੋਰ ਮਹਿੰਗਾ ਹੋਵੇਗਾ ਸੇਬ, ਭਾਰਤੀ ਕਿਸਾਨਾਂ ਦੀਆਂ ਲੱਗਣਗੀਆਂ ਮੌਜਾਂ

Friday, Mar 19, 2021 - 05:52 PM (IST)

ਹੋਰ ਮਹਿੰਗਾ ਹੋਵੇਗਾ ਸੇਬ, ਭਾਰਤੀ ਕਿਸਾਨਾਂ ਦੀਆਂ ਲੱਗਣਗੀਆਂ ਮੌਜਾਂ

ਨਵੀਂ ਦਿੱਲੀ (ਇੰਟ.) – ਅਫਗਾਨਿਸਤਾਨ ਦੇ ਰਸਤੇ ਈਰਾਨ ਤੋਂ ਆਉਣ ਵਾਲੇ ਸੇਬ ਦੀ ਆਮਦ ਘਟ ਗਈ ਹੈ। ਇਸ ਨਾਲ ਭਾਰਤੀ ਸੇਬ ਦੀ ਵਿਕਰੀ ਵਧੀ ਹੈ। ਅਜਿਹਾ ਹੋਣ ਨਾਲ ਸੇਬ ਉਗਾਉਣ ਵਾਲੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਫਾਇਦਾ ਹੈ। ਹਾਲਾਂਕਿ ਈਰਾਨੀ ਸੇਬ ਦੀ ਆਮਦ ਘਟਣ ਨਾਲ ਬਾਜ਼ਾਰ ’ਚ ਸੇਬ ਦੇ ਰੇਟ ਵਧ ਗਏ ਹਨ।

ਹਾਲੇ ਸੇਬਾਂ ਦਾ ਆਫ ਸੀਜ਼ਨ ਚੱਲ ਰਿਹਾ ਹੈ, ਤਾਂ ਇਨ੍ਹਾਂ ਦੇ ਰੇਟ ਵੀ ਅਸਮਾਨ ’ਤੇ ਹਨ। ਆਜ਼ਾਦਪੁਰ ਫਲ ਮੰਡੀ ’ਚ ਸੇਬ ਦਾ ਥੋਕ ਰੇਟ 70 ਤੋਂ 120 ਰੁਪਏ ਕਿਲੋ ਚੱਲ ਰਿਹਾ ਹੈ। ਇਸ ਦਾ ਫਾਇਦਾ ਉਨ੍ਹਾਂ ਕਿਸਾਨਾਂ ਅਤੇ ਵਪਾਰੀਆਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੇ ਕੋਲਡ ਸਟੋਰ ’ਚ ਆਪਣੇ ਸੇਬ ਰਖਵਾਏ ਸਨ।

ਇਹ ਵੀ ਪੜ੍ਹੋ : ਸ਼ੇਅਰ-ਮਿਊਚੁਅਲ ਫੰਡਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖ਼ਬਰ, ਵਿਭਾਗ ਨੂੰ ਦੇਣੀ ਪਵੇਗੀ ਇਹ ਜਾਣਕਾਰੀ

ਕਸ਼ਮੀਰ ਐਪਲ ਮਰਚੈਂਟ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਵਿਜੇ ਤਾਲਰਾ ਨੇ ਦੱਸਿਆ ਕਿ ਹੁਣ ਅਫਗਾਨਿਸਤਾਨ ਦੇ ਰਸਤੇ ਤੋਂ ਈਰਾਨੀ ਸੇਬ ਦੀ ਆਮਦ ਵੀ ਘਟੀ ਹੈ ਅਤੇ ਭਾਰਤੀ ਕਿਸਾਨਾਂ ਦਾ ਲਾਭ ਵਧਿਆ ਹੈ ਕਿਉਂਕਿ ਦਰਾਮਦ ਸੇਬ ਦੀ ਕੁਆਲਿਟੀ ਅਤੇ ਰੇਟ ਹਿੰਦੁਸਤਾਨੀ ਸੇਬਾਂ ਦੀ ਤੁਲਨਾ ’ਚ ਘੱਟ ਹੈ। ਜਨਵਰੀ ’ਚ ਤਾਂ 15-20 ਦਿਨ ਪਹਿਲਾਂ ਹੀ ਈਰਾਨੀ-ਅਫਗਾਨੀ ਸੇਬ ਭਾਰਤੀ ਬਾਜ਼ਾਰਾਂ ’ਚ ਪਹੁੰਚ ਗਿਆ ਸੀ। ਹੁਣ ਆਜ਼ਾਦਪੁਰ ਮੰਡੀ ’ਚ ਸਟੋਰ ਦਾ ਸੇਬ ਆ ਰਿਹਾ ਹੈ। ਜੁਲਾਈ ਤੋਂ ਸਤੰਬਰ ਤੱਕ ਹਿਮਾਚਲ ਪ੍ਰਦੇਸ਼ ਅਤੇ ਸਤੰਬਰ ਤੋਂ ਜਨਵਰੀ ਤੱਕ ਕਸ਼ਮੀਰ ਦਾ ਸੇਬ ਦਿੱਲੀ ਆਉਂਦਾ ਹੈ। ਫਰਵਰੀ ਤੋਂ ਮਈ-ਜੂਨ ਤੱਕ ਸਟੋਰ ਦਾ ਸੇਬ ਵਿਕਦਾ ਹੈ।

ਇਹ ਵੀ ਪੜ੍ਹੋ : ਕਾਰ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ, ਜ਼ੀਰੋ ਪ੍ਰੋਸੈਸਿੰਗ ਫ਼ੀਸ ਨਾਲ ਇਹ ਬੈਂਕ ਦੇ ਰਿਹੈ ਸਸਤਾ ਲੋਨ

ਕਸ਼ਮੀਰ ਅਤੇ ਹਿਮਾਚਲ ਤੋਂ ਵੀ ਘੱਟ ਆ ਰਹੇ ਹਨ ਸੇਬ

ਹੁਣ ਤੱਕ ਦਿੱਲੀ ’ਚ ਸਿਰਫ 15 ਤੋਂ 20 ਫੀਸਦੀ ਸੇਬ ਦੀ ਆਮਦ ਹੋ ਰਹੀ ਹੈ। ਸੀਜ਼ਨ ’ਚ ਕਰੀਬ 300 ਤੋਂ 500 ਸੇਬਾਂ ਦੇ ਟਰੱਕ ਰੋਜ਼ਾਨਾ ਦਿੱਲੀ ਆਉਂਦੇ ਸਨ, ਜੋ ਹੁਣ ਘਟ ਕੇ ਕਰੀਬ 70 ਟਰੱਕ ਰਹਿ ਗਏ ਹਨ। ਇਨ੍ਹਾਂ ’ਚ ਹਿਮਾਚਲ ਅਤੇ ਕਸ਼ਮੀਰ ਦੋਹਾਂ ਸੂਬਿਆਂ ਦੇ ਸੇਬ ਸ਼ਾਮਲ ਹਨ। ਇਕ ਟਰੱਕ ’ਚ ਕਰੀਬ 10 ਟਨ ਸੇਬ ਹੁੰਦੇ ਹਨ। ਤਾਲਰਾ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਰਾਹੀਂ ਦੇਸ਼ ’ਚ ਆਉਣ ਵਾਲੇ ਈਰਾਨੀ ਸੇਬ ’ਤੇ ਪਾਬੰਦੀ ਲਗਾਈ ਜਾਵੇ, ਇਥੋਂ ਤੱਕ ਕਿ ਟ੍ਰੇਡਰਸ ਦੀ ਸਥਿਤੀ ਬਿਹਤਰ ਹੋ ਸਕੇਗੀ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰਾਓ ਵਾਹਨਾਂ ਨਾਲ ਸਬੰਧਿਤ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ

ਅਪ੍ਰੈਲ ’ਚ ਸੇਬ ਦੀਆਂ ਕੀਮਤਾਂ ’ਚ ਹੋਰ ਵਾਧਾ ਹੋਣ ਦੀ ਉਮੀਦ

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਅਪ੍ਰੈਲ ’ਚ ਸੇਬ ਦੀਆਂ ਕੀਮਤਾਂ ’ਚ ਹੋਰ ਵੀ ਵਾਧਾ ਹੋਣ ਦੀ ਉਮੀਦ ਹੈ। ਇਸ ਵਾਰ 12 ਅਪ੍ਰੈਲ ਤੋਂ ਰਮਜਾਨ ਅਤੇ 13 ਅਪ੍ਰੈਲ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ। ਇਨ੍ਹਾਂ ਦਿਨਾਂ ’ਚ ਫਲਾਂ ਦੀ ਵਿਕਰੀ ਅਤੇ ਮੰਗ ਦੋਵੇਂ ਵਧਦੀਆਂ ਹਨ। ਮੁਸਲਮਾਨ ਰੋਜ਼ਾ ਖੋਲ੍ਹਦੇ ਸਮੇਂ ਫਲਾਂ ਦਾ ਸੇਵਨ ਕਰਦੇ ਹਨ ਅਤੇ ਹਿੰਦੂ ਨਰਾਤਿਆਂ ’ਚ ਦੇਵੀ ਮਾਂ ਨੂੰ ਪ੍ਰਸ਼ਾਦ ਦੇ ਰੂਪ ’ਚ ਫਲ ਚੜ੍ਹਾਉਂਦੇ ਹਨ। ਇਨ੍ਹਾਂ ’ਚ ਸੇਬ ਦੀ ਖਪਤ ਵਧਦੀ ਹੈ, ਇਸ ਲਈ ਅਪ੍ਰੈਲ ’ਚ 80 ਤੋਂ 140 ਰੁਪਏ ਪ੍ਰਤੀ ਕਿਲੋ ਤੱਕ ਸੇਬ ਦਾ ਰੇਟ ਜਾ ਸਕਦਾ ਹੈ।

ਇਹ ਵੀ ਪੜ੍ਹੋ : ਹੋਰ ਮਹਿੰਗਾ ਹੋਵੇਗਾ ਸੇਬ, ਭਾਰਤੀ ਕਿਸਾਨਾਂ ਦੀਆਂ ਲੱਗਣਗੀਆਂ ਮੌਜਾਂ

ਸੇਬ ਕਿਸਾਨਾਂ ਨੂੰ ਮਿਲੇਗਾ ਫਾਇਦਾ

ਸੇਬ ਕਾਰੋਬਾਰੀ ਰਾਜਕੁਮਾਰ ਬਿੰਦਰਾਨੀ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਸੇਬ ਮਹਿੰਗਾ ਹੁੰਦਾ ਹੈ ਤਾਂ ਇਸ ਦਾ ਫਾਇਦਾ ਕਿਸਾਨਾਂ ਨੂੰ ਵੀ ਮਿਲੇਗਾ। ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਨਵੀਂ ਤਕਨਾਲੌਜੀ ਦੇ ਕੋਲਡ ਸਟੋਰੇਜ਼ ਬਣੇ ਹਨ, ਜਿਥੋਂ ਸੇਬ ਆ ਰਿਹਾ ਹੈ। ਸੀਜ਼ਨ ਦੇ ਦੌਰਾਨ ਦਿੱਲੀ ਤੋਂ ਪੂਰੇ ਦੇਸ਼ ’ਚ ਸੇਬ ਜਾਂਦਾ ਹੈ। ਹੁਣ ਆਫ ਸੀਜ਼ਨ ’ਚ ਕਰਨਾਟਕ, ਕੇਰਲ, ਮਹਾਰਾਸ਼ਟਰ, ਗੋਆ, ਗੁਜਰਾਤ, ਤਾਮਿਲਨਾਡੂ ਵਰਗੇ ਸਮੁੰਦਰੀ ਕੰਢਿਆਂ ਦੇ ਸੂਬਿਆਂ ’ਚ ਸੇਬ ਵਿਦੇਸ਼ ਤੋਂ ਦਰਾਮਦ ਹੋ ਰਿਹਾ ਹੈ। ਇਥੇ ਟਰਕੀ, ਇਟਲੀ, ਸਾਊਥ ਅਫਰੀਕਾ, ਅਮਰੀਕਾ, ਨਿਊਜ਼ੀਲੈਂਡ ਤੋਂ ਸੇਬ ਆਉਂਦਾ ਹੈ। ਇਨ੍ਹਾਂ ਦੀ ਟ੍ਰਾਂਸਪੋਰਟੇਸ਼ਨ ਇਨ੍ਹਾਂ ਦਿਨਾਂ ’ਚ ਦਿੱਲੀ ਤੋਂ ਸੇਬ ਮੰਗਵਾਉਣ ਨਾਲੋਂ ਸਸਤੀ ਪੈਂਦੀ ਹੈ।

ਇਹ ਵੀ ਪੜ੍ਹੋ :  ਡਰੋਨ ਉਡਾਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News