ਭਾਰਤ ’ਤੇ ਵਧੇਰੇ ਫੋਕਸ ਕਰੇਗਾ ਐਪਲ, ਦੇਸ਼ ’ਚ ਕਾਰੋਬਾਰ ਵਧਾਉਣ ’ਤੇ ਜ਼ੋਰ

Friday, Mar 10, 2023 - 10:49 AM (IST)

ਨਵੀਂ ਦਿੱਲੀ- ਭਾਰਤ ’ਚ ਕਾਰੋਬਾਰ ਵਧਾਉਣ ਦੇ ਲਿਹਾਜ ਨਾਲ ਐਪਲ ਇੰਕ ਨੇ ਆਪਣੇ ਗਲੋਬਲ ਬਿਜ਼ਨੈੱਸ ਨੂੰ ਸੰਭਾਲਣ ਵਾਲੀ ਮੈਨੇਜਮੈਂਟ ’ਚ ਕੁੱਝ ਫੇਰਬਦਲ ਕੀਤੇ ਹਨ। ਹਾਲ ਹੀ ’ਚ ਦੇਸ਼ ’ਚ ਵਧਦੀ ਐਪਲ ਪ੍ਰੋਡਕਟਸ ਦੀ ਮੰਗ ਕਾਰਣ ਭਾਰਤ ਐਪਲ ਕੰਪਨੀ ਲਈ ਇਕ ਵੱਖਰਾ ‘ਸੇਲ ਰੀਜਨ’ ਬਣ ਗਿਆ ਹੈ।

ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਬਲੂਮਬਰਗ ਦੀ ਖਬਰ ਮੁਤਾਬਕ ਇਸ ਕਾਰਣ ਭਾਰਤ ਦਾ ਏਸ਼ੀਆ ਦੇ ਦੇਸ਼ਾਂ ਦਰਮਿਆਨ ਟੈੱਕ ਦੇ ਖੇਤਰ ’ਚ ਵੱਖਰੀ ਪਛਾਣ ਬਣੇਗੀ। ਇਸ ਬਾਰੇ ਜਾਣਕਾਰੀ ਦੇਣ ਵਾਲਿਆਂ ਨੇ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਬਲੂਮਬਰਗ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਭਾਰਤ ਨੂੰ ਲੈ ਕੇ ਐਪਲ ਦੀ ਇਸ ਵਪਾਰ ਯੋਜਨਾ ਬਾਰੇ ਅਧਿਕਾਰਕ ਤੌਰ ’ਤੇ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕੰਪਨੀ ਦੇ ਬੁਲਾਰੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਕੰਪਨੀ ਨੇ ਪਿਛਲੀ ਤਿਮਾਹੀ ’ਚ ਭਾਰਤ ’ਚ ਰਿਕਾਰਡ ਮਾਲੀਆ ਕਮਾਇਆ, ਇੱਥੋਂ ਤੱਕ ਕਿ ਇਸ ਦੀ ਕੁੱਲ ਵਿਕਰੀ ’ਚ 5 ਫੀਸਦੀ ਦੀ ਗਿਰਾਵਟ ਆਈ। ਐਪਲ ਨੇ ਖੇਤਰ ਦੀ ਸੇਵਾ ਲਈ ਇਕ ਆਨਲਾਈਨ ਸਟੋਰ ਬਣਾਇਆ ਹੈ ਅਤੇ ਇਸ ਸਾਲ ਦੇ ਅਖੀਰ ’ਚ ਦੇਸ਼ ’ਚ ਆਪਣਾ ਪਹਿਲਾ ਰਿਟੇਲ ਆਊਟਲੈੱਟ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ- ਘਰ ਤੋਂ ਦੂਰ ਰੱਖਣੀ ਹੈ ਨੈਗੇਟਿਵ ਐਨਰਜੀ ਤਾਂ ਇੰਟੀਰੀਅਰ ਕਰਦੇ ਹੋਏ ਰੱਖੋ ਇਨ੍ਹਾਂ Vastu Tips ਦਾ ਧਿਆਨ
ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁਕ ਨੇ ਕਿਹਾ ਕਿ ਕੰਪਨੀ ‘ਬਾਜ਼ਰ ’ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਹੈ’ ਅਤੇ ਭਾਰਤ ’ਚ ਆਪਣੇ ਕੰਮ ਦੀ ਮੌਜੂਦਾ ਸਥਿਤੀ ਦੀ ਤੁਲਣਾ ਚੀਨ ’ਚ ਆਪਣੇ ਸ਼ੁਰੂਆਤੀ ਸਾਲਾਂ ਤੋਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਖੇਪ ’ਚ ਅਸੀਂ ਚੀਨ ’ਚ ਸਾਲਾਂ ਪਹਿਲਾਂ ਜੋ ਕੁੱਝ ਸਿੱਖਿਆ ਸੀ, ਉਸੇ ਨੂੰ ਧਿਆਨ ’ਚ ਰੱਖ ਰਹੇ ਹਾਂ। ਚੀਨ ਮੌਜੂਦਾ ਸਮੇਂ ’ਚ ਐਪਲ ਲਈ ਲਗਭਗ 75 ਬਿਲੀਅਨ ਡਾਲਰ ਪ੍ਰਤੀ ਸਾਲ ਪ੍ਰੋਡਕਸ਼ਨ ਕਰਦਾ ਹੈ, ਜਿਸ ਨਾਲ ਇਹ ਅਮਰੀਕਾ ਅਤੇ ਯੂਰਪ ਤੋਂ ਬਾਅਦ ਕੰਪਨੀ ਦਾ ਸਭ ਤੋਂ ਵੱਡਾ ਵਿਕਰੀ ਖੇਤਰ ਬਣ ਗਿਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News