'ਮੇਡ ਇਨ ਇੰਡੀਆ' ਹੋਵੇਗਾ iPhone 15, ਕੰਪਨੀ ਭਾਰਤ 'ਚ ਜਲਦ ਸ਼ੁਰੂ ਕਰੇਗੀ ਪ੍ਰੋਡਕਸ਼ਨ

Thursday, Aug 17, 2023 - 07:07 PM (IST)

'ਮੇਡ ਇਨ ਇੰਡੀਆ' ਹੋਵੇਗਾ iPhone 15, ਕੰਪਨੀ ਭਾਰਤ 'ਚ ਜਲਦ ਸ਼ੁਰੂ ਕਰੇਗੀ ਪ੍ਰੋਡਕਸ਼ਨ

ਗੈਜੇਟ ਡੈਸਕ- ਐਪਲ ਦੀ ਅਪਕਮਿੰਗ ਸਮਾਰਟਫੋਨ ਸੀਰੀਜ਼ ਆਈਫੋਨ 15 ਦਾ ਪ੍ਰੋਡਕਸ਼ਨ ਤਾਮਿਲਨਾਡੂ 'ਚ ਸ਼ੁਰੂ ਹੋ ਰਿਹਾ ਹੈ। ਯਾਨੀ ਇਹ ਡਿਵਾਈਸ ਮੇਡ ਇਨ ਇੰਡੀਆ ਹੋਣ ਵਾਲਾ ਹੈ। ਤਾਮਿਲਨਾਡੂ ਸਥਿਤ ਕੰਪਨੀ ਫਾਕਸਕੋਨ ਤਕਨਾਲੋਜੀ ਆਈਫੋਨ 15 ਦਾ ਪ੍ਰੋਡਕਸ਼ਨ ਕਰੇਗੀ। ਕੰਪਨੀ ਨੇ ਸ਼੍ਰੀਪੇਰੁਮਬੁਦੁਰ 'ਚ ਬਣੇ ਪਲਾਂਟ 'ਚ ਇਸਦੇ ਸ਼ਿਪਮੈਂਟ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਐਪਲ ਆਈਫੋਨ 15 ਸੀਰੀਜ਼ ਨੂੰ ਅਗਲੇ ਮਹੀਨੇ ਲਾਂਚ ਕਰ ਸਕਦੀ ਹੈ।

ਪਹਿਲਾਂ ਭਾਰਤ 'ਚ ਹੁੰਦੀ ਸੀ ਸਿਰਫ ਅਸੈਂਬਲਿੰਗ

ਭਾਰਤ 'ਚ ਐਪਲ ਪ੍ਰੋਡਕਸ਼ਨ ਦੀ ਮੈਨੂਫੈਕਚਰਿੰਗ ਤਾਮਿਲਨਾਡੂ ਸਥਿਤ ਕੰਪਨੀ ਫਾਕਸਕਾਨ ਕਰਦੀ ਹੈ। ਐਪਲ ਭਾਰਤ 'ਚ ਆਪਣੇ ਆਈਫੋਨ ਪ੍ਰੋਡਕਸ਼ਨ ਨੂੰ ਲਗਾਤਾਰ ਵਧਾ ਰਹੀ ਹੈ। ਫਾਕਸਕਾਨ ਪਹਿਲਾਂ ਭਾਰਤ 'ਚ ਸਿਰਫ ਆਈਫੋਨ ਦੀ ਅਸੈਂਬਲਿੰਗ ਕਰਦੀ ਸੀ ਪਰ ਆਈਫੋਨ 14 ਦੇ ਨਾਲ ਆਈਫੋਨ ਦਾ ਪ੍ਰੋਡਕਸ਼ਨ ਵੀ ਹੁਣ ਭਾਰਤ 'ਚ ਕੀਤਾ ਜਾ ਰਿਹਾ ਹੈ। ਨਵੇਂ ਆਈਫੋਨ 15 ਨੂੰ ਵੀ ਹੁਣ ਭਾਰਤ 'ਚ ਹੀ ਤਿਆਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਭਾਰਤ 'ਚ ਹੋ ਰਿਹਾ 7 ਫੀਸਦੀ ਪ੍ਰੋਡਕਸ਼ਨ

ਦੱਸ ਦੇਈਏ ਕਿ ਦੁਨੀਆ ਭਰ ਦੇ ਕੁੱਲ ਆਈਫੋਨ ਪ੍ਰੋਡਕਸ਼ਨ 'ਚ ਭਾਰਤ ਦੀ ਹਿੱਸੇਦਾਰੀ ਅਜੇ 7 ਫੀਸਦੀ ਹੈ। ਉਥੇ ਹੀ ਦੁਨੀਆ ਭਰ 'ਚ ਤਿਆਰ ਹੋਣ ਵਾਲੇ ਕੁੱਲ ਆਈਫੋਨ 'ਚੋਂ 10 ਹਜ਼ਾਰ ਕਰੋੜ ਰੁਪਏ ਦੇ ਆਈਫੋਨ ਭਾਰਤ ਤੋਂ ਨਿਰਯਾਤ ਹੋ ਰਹੇ ਹਨ ਪਰ ਹੁਣ ਇਹ ਅੰਕੜੇ ਵਧਣ ਵਾਲੇ ਹਨ। ਦੱਸ ਦੇਈਏ ਕਿ ਐਪਲ ਭਾਰਤ 'ਚ ਆਈਫੋਨ ਦੀ ਮੈਨੂਫੈਕਚਰਿੰਗ ਅਤੇ ਪ੍ਰੋਡਕਸ਼ਨ ਨੂੰ ਵਧਾਉਣਾ ਚਾਹੁੰਦੀ ਹੈ ਕਿਉਂਕਿ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਤਣਾਅ ਕਾਰਨ ਸਪਲਾਈ ਚੈਨ ਪ੍ਰਭਾਵਿਤ ਨਾ ਹੋਵੇ। ਥੋੜੇ ਦਿਨ ਪਹਿਲਾਂ ਹੀ ਐਪਲ ਨੇ ਆਪਣੇ ਅਧਿਕਾਰਤ ਸਟੋਰ ਵੀ ਭਾਰਤ 'ਚ ਖੋਲ੍ਹੇ ਹਨ, ਜੋ ਦਿੱਲੀ ਅਤੇ ਮੁੰਬਈ 'ਚ ਸਥਿਤ ਹਨ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਆਈਫੋਨ 15 ਲਈ ਨਹੀਂ ਕਰਨਾ ਹੋਵੇਗਾ ਇੰਤਜ਼ਾਰ

ਇਸ ਵਾਰ ਭਾਰਤੀ ਯੂਜ਼ਰਜ਼ ਨੂੰ ਆਈਫੋਨ 15 ਖ਼ਰੀਦਣ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸਦੇ ਦੋ ਪ੍ਰਮੁੱਖ ਕਾਰਨ ਹਨ- ਪਹਿਲਾ ਭਾਰਤ 'ਚ ਹਾਲ ਹੀ 'ਚ ਖੁੱਲ੍ਹੇ ਐਪਲ ਸਟੋਰ ਅਤੇ ਦੂਜਾ ਇਸਦਾ ਮਾਸ ਪ੍ਰੋਡਕਸ਼ਨ। ਯਾਨੀ ਆਈਫੋਨ ਦੀ ਮੈਨੂਫੈਕਚਰਿੰਗ ਭਾਰਤ 'ਚ ਹੋਣ ਨਾਲ ਇਸ ਵਾਰ ਆਈਫੋਨ ਦੇ ਦੀਵਾਨਿਆਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ– iPhone ਦੀ ਨਵੀਂ ਅਪਡੇਟ ਨਾਲ ਬਦਲ ਜਾਵੇਗੀ End Call ਬਟਨ ਦੀ ਥਾਂ, ਜਾਣੋ ਕਿੱਥੋਂ ਕੱਟ ਸਕੋਗੇ ਕਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News