ਚੀਨ ਛੱਡ ਕੇ ਭਾਰਤ ਆਉਣ ਦੀ ਤਿਆਰੀ ''ਚ Apple, ਵਧਾਏਗਾ ਆਪਣਾ ਉਤਪਾਦਨ

05/22/2022 4:05:09 PM

ਨਵੀਂ ਦਿੱਲੀ - ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਚੀਨ ਤੋਂ ਨਾਰਾਜ਼ ਹੋ ਕੇ ਭਾਰਤ ਨਾਲ ਜੁੜਨ ਦੀ ਯੋਜਨਾ ਬਣਾ ਰਹੀ ਹੈ। ਐਪਲ ਨੇ ਆਪਣੇ ਕਈ ਕੰਟਰੈਕਟ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਉਹ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਉਤਪਾਦਨ ਵਧਾਉਣਾ ਚਾਹੁੰਦਾ ਹੈ। ਐਪਲ ਚੀਨ ਦੀਆਂ ਸਖਤ ਕੋਵਿਡ ਪਾਬੰਦੀਆਂ ਤੋਂ ਪਰੇਸ਼ਾਨ ਹੈ ਅਤੇ ਹੁਣ ਚੀਨ ਤੋਂ ਬਾਹਰ ਆਪਣਾ ਉਤਪਾਦਨ ਵਧਾਉਣਾ ਚਾਹੁੰਦਾ ਹੈ। ਚੀਨ ਤੋਂ ਬਾਹਰ ਭਾਰਤ ਐਪਲ ਦੀ ਪਹਿਲੀ ਪਸੰਦ ਹੈ। ਐਪਲ ਨੇ ਚੀਨ ਦੀ ਕੋਵਿਡ ਵਿਰੋਧੀ ਨੀਤੀ ਸਮੇਤ ਕਈ ਹੋਰ ਕਾਰਕਾਂ ਦੀ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ : ਖਾਣੇ ’ਚ ਤੜਕੇ ਦਾ ਵਿਗੜਿਆ ਸਵਾਦ , ਇਸ ਸਾਲ ਜੀਰਾ 70 ਫੀਸਦੀ ਤੱਕ ਹੋਵੇਗਾ ਮਹਿੰਗਾ

ਵਾਲ ਸਟਰੀਟ ਜਰਨਲ ਮੁਤਾਬਕ ਸੂਤਰਾਂ ਨੇ ਭਾਰਤ ਅਤੇ ਵੀਅਤਨਾਮ ਨੂੰ ਚੀਨ ਦਾ ਸਭ ਤੋਂ ਵੱਡਾ ਬਦਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ ਇਸ ਵੇਲੇ ਐਪਲ ਦੇ ਗਲੋਬਲ ਪ੍ਰੋਡਕਸ਼ਨ ਦਾ ਬਹੁਤ ਛੋਟਾ ਹਿੱਸਾ ਹਨ ਪਰ ਕੰਪਨੀ ਹੁਣ ਇਨ੍ਹਾਂ ਨੂੰ ਚੀਨ ਦੇ ਬਦਲ ਵਜੋਂ ਦੇਖ ਰਹੀ ਹੈ। ਇੱਕ ਅੰਦਾਜ਼ੇ ਅਨੁਸਾਰ, ਚੀਨ ਵਿੱਚ ਸੁਤੰਤਰ ਠੇਕੇਦਾਰ iPhone, iPad ਅਤੇ MacBook ਸਮੇਤ ਐਪਲ ਦੇ 90 ਪ੍ਰਤੀਸ਼ਤ ਤੋਂ ਵੱਧ  ਉਤਪਾਦ ਬਣਾਉਂਦੇ ਹਨ।

ਭਾਰਤ ਨੂੰ ਅਗਲੇ ਚੀਨ ਵਜੋਂ ਦੇਖਦਾ ਹੈ ਐਪਲ

ਵਿਸ਼ਲੇਸ਼ਕਾਂ ਦੇ ਅਨੁਸਾਰ, ਬੀਜਿੰਗ ਦੇ ਦਮਨਕਾਰੀ ਕਮਿਊਨਿਸਟ ਸ਼ਾਸਨ ਅਤੇ ਅਮਰੀਕਾ ਨਾਲ ਇਸ ਦੇ ਟਕਰਾਅ ਕਾਰਨ ਐਪਲ ਦੀ ਚੀਨ 'ਤੇ ਨਿਰਭਰਤਾ ਇੱਕ ਸੰਭਾਵੀ ਖ਼ਤਰਾ ਹੈ। ਹਾਲਾਂਕਿ, ਜਦੋਂ ਵਾਲ ਸਟਰੀਟ ਜਰਨਲ ਦੁਆਰਾ ਸੰਪਰਕ ਕੀਤਾ ਗਿਆ, ਤਾਂ ਐਪਲ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਪਲ ਦੇ ਨਿਰਮਾਣ ਯੋਜਨਾ ਨਾਲ ਜੁੜੇ ਲੋਕਾਂ ਦੇ ਮੁਤਾਬਕ, ਵੱਡੀ ਆਬਾਦੀ ਅਤੇ ਘੱਟ ਲਾਗਤ ਕਾਰਨ ਕੰਪਨੀ ਭਾਰਤ ਨੂੰ ਅਗਲੇ ਚੀਨ ਦੇ ਰੂਪ 'ਚ ਦੇਖਦੀ ਹੈ।

ਇਹ ਵੀ ਪੜ੍ਹੋ : ਕਾਰਸ24, ਵੇਦਾਂਤੂ  ਨੇ ਕੀਤੀ ਸਥਾਈ-ਅਸਥਾਈ ਮੁਲਾਜ਼ਮਾਂ ਦੀ ਛਾਂਟੀ, ਜਾਣੋ ਵਜ੍ਹਾ

ਚੀਨ ਵਿੱਚ ਐਪਲ ਦਾ ਇਹ ਹੈ ਫਾਇਦਾ

ਦੂਜੇ ਪਾਸੇ ਚੀਨ ਕੋਲ ਯੋਗ ਕਾਮਿਆਂ ਦੀ ਵੱਡੀ ਗਿਣਤੀ ਹੈ, ਜੋ ਕਿ ਕਈ ਏਸ਼ੀਆਈ ਦੇਸ਼ਾਂ ਦੀ ਆਬਾਦੀ ਤੋਂ ਵੱਧ ਹੈ। ਐਪਲ ਨੇ ਚੀਨ ਵਿੱਚ ਸਥਾਨਕ ਸਰਕਾਰਾਂ ਨਾਲ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸਦੇ ਠੇਕੇਦਾਰਾਂ ਕੋਲ ਪਲਾਂਟਾਂ ਵਿੱਚ ਆਈਫੋਨ ਅਤੇ ਹੋਰ ਡਿਵਾਈਸਾਂ ਬਣਾਉਣ ਲਈ ਲੋੜੀਂਦੀ ਜ਼ਮੀਨ, ਲੋਕ ਅਤੇ ਹੋਰ ਸਮਾਨ ਦੀ ਸਪਲਾਈ ਹੋ ਸਕੇ। ਐਪਲ ਦੇ ਸੀਈਓ ਟਿਮ ਕੁੱਕ ਨੇ ਅਪ੍ਰੈਲ ਵਿੱਚ ਕਿਹਾ, "ਸਾਡੀ ਸਪਲਾਈ ਚੇਨ ਅਸਲ ਵਿੱਚ ਗਲੋਬਲ ਹੈ, ਅਤੇ ਇਸ ਲਈ ਉਤਪਾਦ ਹਰ ਜਗ੍ਹਾ ਬਣਾਏ ਜਾਂਦੇ ਹਨ। ਅਸੀਂ ਵੀ ਅਨੁਕੂਲ ਬਣਾਉਣਾ ਜਾਰੀ ਰੱਖਦੇ ਹਾਂ।"

ਮਹਾਮਾਰੀ ਤੋਂ ਪਹਿਲਾਂ ਹੀ ਚੀਨ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਕੰਪਨੀ 

ਐਪਲ 2020 ਦੇ ਸ਼ੁਰੂ ਵਿੱਚ COVID-19 ਦੇ ਵਿਸ਼ਵਵਿਆਪੀ ਫੈਲਣ ਤੋਂ ਪਹਿਲਾਂ ਆਪਣੇ ਆਪ ਨੂੰ ਚੀਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮਹਾਂਮਾਰੀ ਨੇ ਇਸ ਦੀਆਂ ਇੱਛਾਵਾਂ ਨੂੰ ਰੋਕ ਦਿੱਤਾ। ਇਸ ਮਾਮਲੇ ਤੋਂ ਜਾਣੂ ਲੋਕਾਂ ਦੇ ਅਨੁਸਾਰ, ਐਪਲ ਫਿਰ ਤੋਂ ਆਪਣੇ ਠੇਕੇਦਾਰਾਂ 'ਤੇ ਦਬਾਅ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਵੀਂ ਨਿਰਮਾਣ ਸਮਰੱਥਾ ਲੱਭਣ ਲਈ ਨਿਰਦੇਸ਼ ਦੇ ਰਿਹਾ ਹੈ।

ਇਹ ਵੀ ਪੜ੍ਹੋ : ਨਹਾਉਣਾ ਅਤੇ ਖਾਣਾ ਹੋਇਆ ਮਹਿੰਗਾ, ਡਿਟਰਜੈਂਟ ਦੀਆਂ ਕੀਮਤਾਂ ’ਚ ਵੀ 8 ਫੀਸਦੀ ਦਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News