ਐਪਲ ਨੇ ਰਚਿਆ ਨਵਾਂ ਇਤਿਹਾਸ, 3 ਟ੍ਰਿਲੀਅਨ ਡਾਲਰ ਦੀ ਮਾਰਕੀਟ ਵੈਲਿਊ ਵਾਲੀ ਪਹਿਲੀ ਕੰਪਨੀ ਬਣੀ

Tuesday, Jan 04, 2022 - 10:31 AM (IST)

ਐਪਲ ਨੇ ਰਚਿਆ ਨਵਾਂ ਇਤਿਹਾਸ, 3 ਟ੍ਰਿਲੀਅਨ ਡਾਲਰ ਦੀ ਮਾਰਕੀਟ ਵੈਲਿਊ ਵਾਲੀ ਪਹਿਲੀ ਕੰਪਨੀ ਬਣੀ

ਨਿਊਯਾਰਕ : ਦਿੱਗਜ ਤਕਨੀਕੀ ਕੰਪਨੀ ਐਪਲ ਨੇ ਇਤਿਹਾਸ ਰਚ ਦਿੱਤਾ ਹੈ। ਸੋਮਵਾਰ ਨੂੰ ਕੰਪਨੀ ਦਾ ਬਾਜ਼ਾਰ ਮੁੱਲ 3 ਟ੍ਰਿਲੀਅਨ ਡਾਲਰ ਸੀ। ਐਪਲ ਦਾ ਬਾਜ਼ਾਰ ਮੁੱਲ ਅਜੇ ਵੀ ਵਾਲਮਾਰਟ, ਡਿਜ਼ਨੀ, ਨੈੱਟਫਲਿਕਸ, ਨਾਈਕੀ, ਐਕਸੋਨ ਮੋਬਿਲ, ਕੋਕਾ-ਕੋਲਾ, ਕਾਮਕਾਸਟ, ਮੋਰਗਨ ਸਟੈਨਲੀ, ਮੈਕਡੋਨਲਡਜ਼, ਏਟੀਐਂਡਟੀ, ਬੋਇੰਗ, ਆਈਬੀਐਮ ਅਤੇ ਫੋਰਡ ਤੋਂ ਵੱਧ ਹੈ।

ਇਹ ਵੀ ਪੜ੍ਹੋ : ਚੀਨ ਦਾ ਕਰਜ਼ ਉਤਾਰਦਿਆਂ 'ਕੰਗਾਲ' ਹੋਇਆ ਸ਼੍ਰੀਲੰਕਾ, ਜਲਦ ਹੋ ਸਕਦੈ ਦਿਵਾਲੀਆ

1976 ਵਿੱਚ ਸ਼ੁਰੂ ਹੋਈ ਐਪਲ ਨੇ ਅਗਸਤ 2018 ਵਿੱਚ ਇੱਕ ਟ੍ਰਿਲੀਅਨ ਡਾਲਰ ਦੇ ਜਾਦੂਈ ਅੰਕੜੇ ਨੂੰ ਛੂਹ ਲਿਆ ਸੀ। ਉਸ ਨੂੰ ਇਹ ਉਪਲਬਧੀ ਹਾਸਲ ਕਰਨ ਲਈ 42 ਸਾਲ ਦਾ ਲੰਬਾ ਸਫ਼ਰ ਤੈਅ ਕਰਨਾ ਪਿਆ। ਇਸ ਦੇ ਨਾਲ ਹੀ ਦੋ ਸਾਲ ਬਾਅਦ ਕੰਪਨੀ ਦਾ ਮੁੱਲ  2 ਟ੍ਰਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਜਦੋਂ ਕਿ ਕੰਪਨੀ ਨੂੰ ਅਗਲੇ ਟ੍ਰਿਲੀਅਨ ਯਾਨੀ ਤਿੰਨ ਖਰਬ ਦੀ ਮਾਰਕੀਟ ਵੈਲਿਊ ਤੱਕ ਪਹੁੰਚਣ ਵਿੱਚ ਸਿਰਫ 16 ਮਹੀਨੇ ਅਤੇ 15 ਦਿਨ ਲੱਗੇ।

S&P ਡਾਓ ਜੋਨਸ ਇੰਡੈਕਸ ਵਿੱਚ ਮੁਲਾਂਕਣਾਂ ਨੂੰ ਟਰੈਕ ਕਰਨ ਵਾਲੇ  ਵਿਸ਼ਲੇਸ਼ਕ ਹਾਵਰਡ ਸਿਲਵਰਬਲਾਟ ਅਨੁਸਾਰ ਐਪਲ ਹੁਣ S&P 500 ਦੇ ਕੁੱਲ ਮੁੱਲ ਦਾ ਲਗਭਗ 7 ਪ੍ਰਤੀਸ਼ਤ ਹੈ ਜਿਸਨੇ 1984 ਵਿੱਚ IBM ਦੇ 6.4 ਪ੍ਰਤੀਸ਼ਤ ਦੇ ਰਿਕਾਰਡ ਨੂੰ ਤੋੜਿਆ ਹੈ। ਹਾਵਰਡ ਸਿਲਵਰਬਲਾਟ ਦੇ ਅਨੁਸਾਰ ਇਕੱਲੇ ਐਪਲ ਨੇ ਸਾਰੇ ਗਲੋਬਲ ਸ਼ੇਅਰ ਬਾਜ਼ਾਰਾਂ ਦੇ ਮੁੱਲ ਦਾ ਲਗਭਗ 3.3 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ : ਭਾਰਤੀਆਂ ਲਈ ਰਾਹਤ ਦੀ ਖ਼ਬਰ, ਬ੍ਰਿਟੇਨ ਜਾਣਾ ਹੋਵੇਗਾ ਹੋਰ ਵੀ ਆਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News