ਐਪਲ ਨੇ iPhone ਦੇ ਨਾਲ ਚਾਰਜਰ ਤੇ EarPods ਨਾ ਦੇ ਕੇ ਕੀਤੀ 50 ਹਜ਼ਾਰ ਕਰੋੜ ਰੁਪਏ ਦੀ ਮੋਟੀ ਕਮਾਈ

Monday, Mar 14, 2022 - 03:02 PM (IST)

ਐਪਲ ਨੇ iPhone ਦੇ ਨਾਲ ਚਾਰਜਰ ਤੇ EarPods ਨਾ ਦੇ ਕੇ ਕੀਤੀ 50 ਹਜ਼ਾਰ ਕਰੋੜ ਰੁਪਏ ਦੀ ਮੋਟੀ ਕਮਾਈ

ਨਵੀ ਦਿੱਲੀ– ਐਪਲ ਨੇ ਵਾਤਾਵਰਣ ਦਾ ਹਵਾਲਾ ਦੇ ਕੇ ਆਈਫੋਨ ਬਾਕਸ ਨਾਲ ਅਡਾਪਟਰ ਅਤੇ ਈਅਰਪੌਡਸ ਨਾ ਦੇਣ ਦਾ ਕੀਤਾ ਐਲਾਨ ਕੀਤਾ। ਇਸ ਦੇ ਨਾਲ ਐਪਲ ਦੀ ਲਾਗਤ ਘੱਟ ਹੋਈ ਪਰ ਐਪਲ ਨੇ ਇਸ ਦਾ ਫਾਇਦਾ ਗਾਹਕਾਂ ਨੂੰ ਨਹੀਂ ਦਿੱਤਾ, ਜਿਸਦੇ ਚਲਦੇ ਐਪਲ ਨੂੰ ਕਰੀਬ 50,000 ਕਰੋੜ ਰੁਪਏ ਦੀ ਵਾਧੂ ਕਮਾਈ ਹੋਈ। ਐਪਲ ਸਾਲ 2020 ਤੋਂ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਕਾਰਨ ਆਈਫੋਨ ਦੇ ਨਾਲ ਚਾਰਜਰ ਅਤੇ ਅਡਾਪਟਰ ਨਹੀਂ ਦੇ ਰਹੀ ਹੈ। ਕੰਪਨੀ ਮੁਤਾਬਕ, ਉਸਦਾ ਮਕਸਦ ਇਲੈਕਟ੍ਰਿਕ ਕੂੜੇ ਨੂੰ ਘੱਟ ਕਰਨਾ ਹੈ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਆਈਫੋਨ ਦੇ ਨਾਲ ਚਾਰਚ  ਅਤੇ ਈਅਰਪੌਡਸ ਨਾ ਦੇਣ ਨਾਲ ਹਰ ਸਾਲ ਕਰੀਬ 2 ਮਿਲੀਅਨ ਕਾਰਬਨ ਨਿਕਾਸੀ ਵਿੱਚ ਕਮੀ ਹੋਵੇਗੀ ਜੋ ਕਿ 5 ਲੱਖ ਕਾਰਾਂ ਦੁਆਰਾ ਪੈਦਾ ਹੋਣ ਵਾਲੀ ਕਾਰਬਨ ਨਿਕਾਸੀ ਦੇ ਬਰਾਬਰ ਹੈ, ਇਸ ਸਮੇਂ ਐਪਲ ਦੇ ਇਸ ਕਦਮ ਦੀ ਬੇਹੱਦ ਪ੍ਰਸ਼ੰਸਾ ਹੋਈ ਸੀ।   


ਗਾਹਕਾਂ ਨੂੰ ਹੋ ਰਿਹਾ ਭਾਰੀ ਨੁਕਸਾਨ
ਪਰ ਹੁਣ ਅਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਨੂੰ ਫਾਈਦਾ ਹੋ ਰਿਹਾ ਹੈ ਜਦਕਿ ਗਾਹਕਾਂ ਨੂੰ ਇਸ ਨਾਲ ਭਾਰੀ ਨੁਕਸਾਨ ਹੋ ਰਿਹਾ ਹੈ। ਦੱਸ ਦੇਈਏ ਕਿ ਐਪਲ ਆਈਫੋਨ ਬਾਕਸ ਦੇ ਨਾਲ ਅਡਾਪਟਰ ਤੇ ਈਅਰਬਡਸ ਨਹੀਂ ਦਿੰਦੀ। ਜਦਕਿ ਇਸ ਦੀ ਅਲੱਗ ਤੋਂ ਵਿਕਰੀ ਕੀਤੀ ਜਾ ਰਹੀ ਹੈ। ਕੰਪਨੀ ਆਈਫੋਨਜ਼ ਨੂੰ 1,549 ਪੌਂਡ ’ਚ ਬੇਚਦੀ ਹੈ। ਅਜਿਹੇ ’ਚ ਐਪਲ ਨੂੰ ਹਰ ਫੋਨ ਤੋਂ ਕਰੀਬ 27 ਪੌਂਡ (2,694 ਰੁਪਏ ) ਦੀ ਬਚਤ ਹੁੰਦੀ ਹੈ। ਜਦਕਿ ਅਡਾਪਟਰ ਅਤੇ ਈਅਰਫੋਨ ਨੂੰ ਅਲੱਗ ਤੋਂ 19 ਪੌਂਡ (1,896 ਰੁਪਏ)’ਚ ਵੇਚਦੀ ਹੈ।


ਕਰੀਬ 50,000 ਕਰੋੜ ਰੁਪਏ ਦੀ ਕਮਾਈ ਦਾ ਅਨੁਮਾਨ
ਸੀ.ਸੀ.ਐੱਸ. ਇਨਸਾਈਟ ਦੇ ਹੈੱਡ ਟੈੱਕ ਵਿਸ਼ਲੇਸ਼ਕ ਬੇਨ ਵੁੱਡ ਦੇ ਮੁਤਾਬਕ, ਐਪਲ ਨੇ ਦੁਨੀਆ ਭਰ ’ਚ 190 ਮਿਲੀਅਨ ਆਈਫੋਨਜ਼ ਵੇਚੇ ਹਨ। ਅਜਿਹੇ ’ਚ ਆਈਫੋਨ ਦੇ ਨਾਲ ਚਾਰਜਰ ਅਤੇ ਈਅਰਪੌਡਸ ਨਾ ਦੇਣ ਨਾਲ ਐਪਲ ਨੂੰ 5 ਬਿਲੀਅਨ ਪੌਂਡ (ਕਰੀਬ 4,98,83,23,69,500 ਰੁਪਏ) ਦੀ ਬਚਤ ਦੀ ਉਮੀਦ ਹੈ। ਨਾਲ ਹੀ ਅਸੈਸਰੀਜ਼ ਦੀ ਵਿਕਰੀ ਨਾਲ 225 ਮਿਲੀਅਨ ਪੌਂਡ ਦਾ ਰੈਵੇਨਿਊ ਹਾਸਲ ਹੋਇਆ ਹੈ।


author

Rakesh

Content Editor

Related News