Apple ਨਹੀਂ ਰਹੀ ਹੁਣ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ , ਜਾਣੋ ਕੌਣ ਹੈ ਅੱਗੇ

05/12/2022 6:30:08 PM

ਨਵੀਂ ਦਿੱਲੀ : ਆਈਫੋਨ ਬਣਾਉਣ ਵਾਲੀ ਅਮਰੀਕੀ ਤਕਨੀਕੀ ਕੰਪਨੀ ਐਪਲ ਇੰਕ ਹੁਣ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਨਹੀਂ ਰਹੀ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਇਸ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਹਾਸਲ ਕੀਤਾ ਹੈ। ਸਾਊਦੀ ਅਰਾਮਕੋ ਨੂੰ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦਾ ਫਾਇਦਾ ਹੋਇਆ ਹੈ, ਜਦੋਂ ਕਿ ਹਾਲ ਹੀ ਦੇ ਦਿਨਾਂ ਵਿੱਚ ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਦੀ ਮੰਗ ਵਿੱਚ ਕਮੀ ਆਈ ਹੈ। ਬੁੱਧਵਾਰ ਦੀ ਸਮਾਪਤੀ ਕੀਮਤ ਦੇ ਅਨੁਸਾਰ, ਸਾਊਦੀ ਅਰਾਮਕੋ ਦੀ ਮਾਰਕੀਟ ਕੈਪ 2.42 ਲੱਖ ਕਰੋੜ ਡਾਲਰ ਸੀ, ਜਦੋਂ ਕਿ ਐਪਲ ਦੀ 2.37 ਲੱਖ ਕਰੋੜ ਡਾਲਰ ਰਹਿ ਗਈ। ਸਾਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਹੈ।

ਇਹ ਵੀ ਪੜ੍ਹੋ : ਕ੍ਰਿਪਟੋ ਨਿਵੇਸ਼ਕਾਂ ਨੂੰ ਲੱਗ ਸਕਦੈ ਝਟਕਾ! 30 ਫ਼ੀਸਦੀ ਮਗਰੋਂ ਹੋਰ ਟੈਕਸ ਲਗਾਉਣ ਦੀ ਤਿਆਰੀ 'ਚ ਸਰਕਾਰ

ਇਸ ਸਾਲ ਦੀ ਸ਼ੁਰੂਆਤ 'ਚ ਐਪਲ ਦਾ ਬਾਜ਼ਾਰ ਮੁੱਲ 3 ਲੱਖ ਕਰੋੜ ਡਾਲਰ ਤੱਕ ਪਹੁੰਚ ਗਿਆ ਸੀ ਅਤੇ ਫਿਰ ਅਰਾਮਕੋ ਇਸ ਤੋਂ 1 ਟ੍ਰਿਲੀਅਨ ਡਾਲਰ ਪਿੱਛੇ ਸੀ। ਪਰ ਉਦੋਂ ਤੋਂ ਹੁਣ ਤੱਕ ਐਪਲ ਦੇ ਸ਼ੇਅਰ ਕਰੀਬ 20 ਫੀਸਦੀ ਡਿੱਗ ਚੁੱਕੇ ਹਨ, ਜਦਕਿ ਅਰਾਮਕੋ ਦੇ ਸ਼ੇਅਰ 28 ਫੀਸਦੀ ਵਧੇ ਹਨ। ਐਪਲ ਅਜੇ ਵੀ ਅਮਰੀਕੀ ਕੰਪਨੀਆਂ ਵਿੱਚ ਪਹਿਲੇ ਨੰਬਰ 'ਤੇ ਹੈ, ਜਦੋਂ ਕਿ ਮਾਈਕ੍ਰੋਸਾਫਟ 1.95 ਲੱਖ ਕਰੋੜ ਡਾਲਰ ਦੀ ਮਾਰਕੀਟ ਕੈਪ ਦੇ ਨਾਲ ਦੂਜੇ ਨੰਬਰ 'ਤੇ ਹੈ। ਐਪਲ ਦਾ ਪਹਿਲੀ ਤਿਮਾਹੀ ਦਾ ਪ੍ਰਦਰਸ਼ਨ ਉਮੀਦ ਤੋਂ ਬਿਹਤਰ ਰਿਹਾ ਹੈ, ਪਰ ਇਸ ਦਾ ਕਹਿਣਾ ਹੈ ਕਿ ਚੀਨ ਦੇ ਕਈ ਸ਼ਹਿਰਾਂ 'ਚ ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਅਤੇ ਸਪਲਾਈ ਚੇਨ ਦੀਆਂ ਸਮੱਸਿਆਵਾਂ ਕਾਰਨ ਜੂਨ ਤਿਮਾਹੀ 'ਚ ਇਸ ਦਾ ਪ੍ਰਦਰਸ਼ਨ ਪ੍ਰਭਾਵਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਅਮਰੀਕੀ ਸ਼ੇਅਰ ਬਾਜ਼ਾਰ 'ਚ ਮਚਿਆ ਹੜਕੰਪ, 10 ਕੰਪਨੀਆਂ ਦੀ ਮਾਰਕਿਟ ਵੈਲਿਊ  ਤੋਂ 1 ਲੱਖ ਕਰੋੜ ਡਾਲਰ ਸਾਫ਼

124% ਵਧਿਆ ਮੁਨਾਫ਼ਾ

ਦੂਜੇ ਪਾਸੇ ਸਾਊਦੀ ਅਰਾਮਕੋ ਦਾ ਸ਼ੁੱਧ ਲਾਭ ਪਿਛਲੇ ਸਾਲ 124% ਵਧਿਆ ਹੈ। ਸਾਲ 2020 ਵਿੱਚ ਇਹ 49 ਬਿਲੀਅਨ ਡਾਲਰ ਸੀ ਜਦੋਂ ਕਿ 2021 ਵਿੱਚ ਇਹ 110 ਬਿਲੀਅਨ ਡਾਲਰ ਸੀ। ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਨਾਲ ਤੇਲ ਦੀ ਖਪਤ ਘੱਟ ਸਕਦੀ ਹੈ। ਇਸ ਦੇ ਨਾਲ ਹੀ, ਵਧਦੀਆਂ ਲਾਗਤਾਂ ਅਤੇ ਵਿਆਜ ਦਰਾਂ ਅਤੇ ਸਪਲਾਈ ਚੇਨ ਦੀਆਂ ਸਮੱਸਿਆਵਾਂ ਤਕਨੀਕੀ ਸਟਾਕਾਂ 'ਤੇ ਦਬਾਅ ਬਣਾ ਸਕਦੀਆਂ ਹਨ।

ਇਹ ਵੀ ਪੜ੍ਹੋ : ਦੋ ਵਕਤ ਦੀ ਰੋਟੀ ਖਾਣਾ ਹੋ ਰਿਹੈ ਮੁਸ਼ਕਿਲ! ਦੇਸ਼ ਦੇ ਕੁਝ ਹਿੱਸਿਆਂ 'ਚ ਆਟਾ ਹੋਇਆ 59 ਰੁਪਏ ਕਿਲੋ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News