ਭਾਰਤ ਤੋਂ Apple iPhone ਨਿਰਯਾਤ ਸਿਰਫ਼ 9 ਮਹੀਨਿਆਂ ''ਚ ਵਧ ਕੇ ਹੋਇਆ ਦੁੱਗਣਾ

Tuesday, Jan 10, 2023 - 05:20 PM (IST)

ਭਾਰਤ ਤੋਂ Apple iPhone ਨਿਰਯਾਤ ਸਿਰਫ਼ 9 ਮਹੀਨਿਆਂ ''ਚ ਵਧ ਕੇ ਹੋਇਆ ਦੁੱਗਣਾ

ਨਵੀਂ ਦਿੱਲੀ - ਸਾਲ 2022 ਦੇ ਪਹਿਲੇ ਨੌਂ ਮਹੀਨਿਆਂ ਅਪ੍ਰੈਲ-ਦਸੰਬਰ ਸਮਾਂ ਮਿਆਦ ਦਰਮਿਆਨ ਭਾਰਤ ਤੋਂ ਲਗਭਗ 2.5 ਅਰਬ ਡਾਲਰ ਤੋਂ ਵੱਧ ਦੇ ਆਈਫੋਨ ਦਾ ਨਿਰਯਾਤ ਕੀਤਾ ਗਿਆ ਹੈ। ਇਹ ਅੰਕੜਾ 2021-22 ਦੀ ਇਸੇ ਮਿਆਦ ਵਿੱਚ ਨਿਰਯਾਤ ਕੀਤੇ ਆਈਫੋਨ ਨਾਲੋਂ ਲਗਭਗ ਦੁੱਗਣਾ ਹੈ।
ਸੂਤਰਾਂ ਮੁਤਾਬਕ ਫਾਕਸਕਾਨ ਟੈਕਨਾਲੋਜੀ ਗਰੁੱਪ ਅਤੇ ਵਿਸਟ੍ਰੋਨ ਕਾਰਪੋਰੇਸ਼ਨ ਨੇ 2022-23 ਦੇ ਪਹਿਲੇ ਨੌਂ ਮਹੀਨਿਆਂ 'ਚ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਐਪਲ ਉਪਕਰਣ ਵਿਦੇਸ਼ ਭੇਜੇ ਹਨ। ਇੱਕ ਹੋਰ ਐਪਲ ਲਈ ਉਤਪਾਦਨ ਬਣਾਉਣ ਵਾਲੀ ਕੰਪਨੀ Pegatron Corp. ਵੀ ਜਨਵਰੀ ਤੱਕ ਲਗਭਗ 50 ਕਰੋੜ ਡਾਲਰ ਦੇ ਉਪਕਰਣ ਨਿਰਯਾਤ ਕਰਨ ਦੀ ਤਿਆਰੀ ਵਿਚ ਹੈ।

ਚੀਨ ਛੱਡਣ ਵਾਲੀਆਂ ਕੰਪਨੀਆਂ

ਦਰਅਸਲ ਚੀਨ ਵਿਚ ਜਾਰੀ ਕੋਰੋਨਾ ਸੰਕਟ ਬਹੁਤ ਜ਼ਿਆਦਾ ਵਧ ਗਿਆ ਹੈ ਅਤੇ ਚੀਨ ਸਰਕਾਰ ਵਲੋਂ ਜਾਰੀ ਪਾਬੰਦੀਆਂ ਕਾਰਨ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਚੀਨ ਵਿਚ ਆਪਣਾ ਕਾਰੋਬਾਰ ਬੰਦ ਕਰਨ ਦੀ ਤਿਆਰੀ ਜਾਂ ਤਾਂ ਕਰ ਰਹੀਆਂ ਹਨ ਜਾਂ ਕਰ ਚੁੱਕੀਆਂ ਹਨ। ਦੂਜੇ ਪਾਸੇ ਐਪਲ ਵਲੋਂ ਵਧ ਰਹੇ ਨਿਰਯਾਤ ਆਂਕੜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੰਪਨੀ ਚੀਨ ਤੋਂ ਬਾਹਰ ਕੰਮਕਾਜ ਵੱਲ ਧਿਆਨ ਦੇ ਰਹੀ ਹੈ। ਦੂਜੇ ਪਾਸੇ ਭਾਰਤ ਸਰਕਾਰ ਵੀ ਦੁਨੀਆ ਭਰ ਦੀਆਂ ਵਿਦੇਸ਼ੀ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਰਿਆਇਤਾਂ ਦੇ ਰਹੀ ਹੈ। ਭਾਰਤ ਸਰਕਾਰ 5 ਸਾਲ ਲਈ ਉਤਪਾਦਨ ਲਾਗਤ ਦਾ 4-6 ਫ਼ੀਸਦੀ ਤੱਕ ਸਬਸਿਡੀ ਦੇ ਰਹੀ ਹੈ।

ਚੀਨ ਦੇ ਮੁਕਾਬਲੇ ਭਾਰਤ ਵਿਚ ਲਾਗਤ ਘੱਟ

ਬਲੂਮਬਰਗ ਦੇ ਐਨਾਲਿਸਟ ਸਟੀਵਨ ਸੇਂਗ ਨੇ ਕਿਹਾ , ਭਾਰਤ ਵਿਚ ਉਤਪਾਦਨ ਲਾਗਤ ਘੱਟ ਹੋਣ ਤੋਂ ਇਲਾਵਾ ਆਈਫੋਨ ਦਾ ਵਧਦਾ ਬਾਜ਼ਾਰ ਵੀ ਐਪਲ ਦੀ ਸਪਲਾਈ ਚੇਨ ਲਈ ਫ਼ਾਇਦੇਮੰਦ ਹੈ। ਭਾਰਤ ਵਿਚ ਚੀਨ ਦੇ ਮੁਕਾਬਲੇ ਕੀਰਤ ਦੀ ਲਾਗਤ ਘੱਟ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News