Apple 'ਤੇ ਲੱਗਾ 2235 ਕਰੋੜ ਰੁਪਏ ਦਾ ਜੁਰਮਾਨਾ, ਕੰਪਨੀ ਨੇ ਆਪਣੀ ਸਫ਼ਾਈ 'ਚ ਦਿੱਤਾ ਇਹ ਬਿਆਨ

3/21/2021 6:13:15 PM

ਨਵੀਂ ਦਿੱਲੀ - ਵਿਸ਼ਵ ਦੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਨੂੰ ਪੇਟੈਂਟ ਉਲੰਘਣਾ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਟੈਕਸਾਸ ਦੀ ਇਕ ਸੰਘੀ ਜਿਉਰੀ ਨੇ ਐਪਲ ਨੂੰ ਪੇਟੈਂਟ ਉਲੰਘਣਾ ਲਈ ਦੋਸ਼ੀ ਠਹਿਰਾਉਂਦੇ ਹੋਏ ਇਸ ਨੂੰ ਪਰਸਨਲਾਈਜ਼ਡ ਮੀਡੀਆ ਕਮਿਊਨੀਕੇਸ਼ਨਸ (ਪੀ.ਐੱਮ.ਸੀ.) ਨੂੰ 30.85 ਕਰੋੜ ਡਾਲਰ ਭਾਵ ਲਗਭਗ 2235 ਕਰੋੜ ਰੁਪਏ ਅਦਾ ਕਰਨ ਦਾ ਆਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਰਿਟਰਨ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ DGCA ਸਖ਼ਤ, ਨਵੇਂ ਦਿਸ਼ਾ ਨਿਰਦੇਸ਼ ਜਾਰੀ

ਕੰਪਨੀ 'ਤੇ ਲੱਗਾ ਇਹ ਦੋਸ਼

ਜ਼ਿਕਰਯੋਗ ਹੈ ਕਿ ਇਹ ਫੈਸਲਾ ਅਮਰੀਕੀ ਫੈਡਰਲ ਜਿਉਰੀ ਦੁਆਰਾ ਡਿਜੀਟਲ ਰਾਈਟਸ ਮੈਨੇਜਮੈਂਟ ਦੇ ਪੇਟੈਂਟ ਉਲੰਘਣਾ ਮਾਮਲੇ ਵਿਚ ਦਿੱਤਾ ਗਿਆ ਹੈ। ਪੀ.ਐਮ.ਸੀ. ਨੇ ਦੋਸ਼ ਲਾਇਆ ਕਿ ਐਪਲ ਨੇ ਫੇਅਰ ਪਲੇਅ(FairPlay) ਸਮੇਤ ਆਪਣੇ ਤਕਨੀਕੀ ਪੇਟਟਾਂ ਦੀ ਉਲੰਘਣਾ ਕੀਤੀ ਹੈ। ਪਰਸਨਲਾਈਜ਼ਡ ਮੀਡੀਆ ਕਮਿਊਨੀਕੇਸ਼ਨਜ਼ ਨਾਮ ਦੀ ਇਸ ਕੰਪਨੀ ਨੇ ਐਪਲ 'ਤੇ ਮੁਕਦਮਾ ਕਰਦਿਆ ਦੋਸ਼ ਲਾਇਆ ਕਿ ਐਪਲ ਨੇ ਆਪਣੇ ਡਿਜੀਟਲ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਅਤੇ ਉਸਦੀ ਫੇਅਰਪਲੇਅ ਤਕਨਾਲੋਜੀ ਦੀ ਨਕਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਫੇਅਰਪਲੇਅ ਦੀ ਵਰਤੋਂ ਐਪਲ ਆਈਟਿਊਨਜ਼, ਐਪ ਸਟੋਰ ਅਤੇ ਐਪਲ ਮਿਊਜ਼ਿਕ ਐਪਲੀਕੇਸ਼ਨਾਂ ਤੋਂ ਇਨਕ੍ਰਿਪਟਡ ਸਮੱਗਰੀ ਦੀ ਵੰਡ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ

ਐਪਲ ਨੇ ਆਪਣੀ ਸਫ਼ਾਈ ਵਿਚ ਦਿੱਤਾ ਇਹ ਬਿਆਨ

ਤੁਹਾਨੂੰ ਦੱਸ ਦੇਈਏ ਕਿ ਇਹ ਪਟੀਸ਼ਨ 6 ਸਾਲ ਪਹਿਲਾਂ 2015 ਵਿਚ ਦਾਇਰ ਕੀਤੀ ਗਈ ਸੀ ਪਰ ਐਪਲ ਨੇ ਪੇਟੈਂਟ ਟ੍ਰਾਇਲ ਐਂਡ ਅਪੀਲ ਬੋਰਡ ਵਿਚ ਪੇਟੈਂਟ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਸੀ ਪਰ ਹੁਣ ਜਿਊਰੀ ਨੇ ਐਪਲ ਨੂੰ ਪੀ.ਐਮ.ਸੀ. ਨੂੰ ਰਾਇਲਟੀ ਅਦਾ ਕਰਨ ਦਾ ਆਦੇਸ਼ ਦਿੱਤਾ ਜੋ ਆਮ ਤੌਰ 'ਤੇ ਬ੍ਰਿਕੀ ਜਾਂ ਵਰਤੋਂ 'ਤੇ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ : ਬੈਂਕ ਆਫ ਇੰਡੀਆ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 21 ਅਪ੍ਰੈਲ ਤੋਂ ਬੰਦ ਹੋ ਜਾਵੇਗੀ ਇਹ ਸਰਵਿਸ

ਐਪਲ ਨੇ ਇਸ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਦੇ ਖਿਲਾਫ ਅਪੀਲ ਕਰੇਗੀ। ਕੰਪਨੀ ਨੇ ਕਿਹਾ ਕਿ ਇਸ ਨਾਲ ਖਪਤਕਾਰਾਂ ਦਾ ਨੁਕਸਾਨ ਹੋਏਗਾ। ਕੰਪਨੀ ਨੇ ਕਿਹਾ ਕਿ ਪੀ.ਐਮ.ਸੀ. ਵਰਗੀਆਂ ਕੰਪਨੀਆਂ ਨਾ ਤਾਂ ਕੋਈ ਉਤਪਾਦ ਤਿਆਰ ਕਰਦੀਆਂ ਹਨ ਅਤੇ ਨਾ ਹੀ ਵੇਚਦੀਆਂ ਹਨ, ਪਰ ਇਹ ਕੰਪਨੀਆਂ ਸਿਰਫ ਅਜਿਹੇ ਮਾਮਲਿਆਂ ਵਿਚ ਨਵੀਨਤਾ ਨੂੰ ਖ਼ਤਮ ਕਰਦੀਆਂ ਹਨ।

ਗੂਗਲ ਜਿੱਤ ਚੁੱਕਾ ਹੈ ਪੇਟੈਂਟ ਟ੍ਰਾਇਲ

ਪਰਸਨਲਾਈਜ਼ਡ ਮੀਡੀਆ ਕਈ ਪੇਟੈਂਟ ਉਲੰਘਣਾਵਾਂ ਲਈ ਗੂਗਲ ਅਤੇ ਇਸ ਦੀ ਯੂਟਿਊਬ ਸਰਵਿਸ ਦੇ ਵਿਰੁੱਧ ਵੀ ਪਟੀਸ਼ਨ ਦਾਇਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਨੈੱਟਫਲਿਕਸ ਵਿਰੁੱਧ ਵੀ ਪਟੀਸ਼ਨ ਦਾਇਰ ਕੀਤੀ ਗਈ ਹੈ। ਗੂਗਲ ਅਤੇ ਇਸ ਦੀ ਯੂਟਿਊਬ ਸਰਵਿਸ ਨੇ ਪਿਛਲੇ ਸਾਲ ਨਵੰਬਰ 2020 ਵਿਚ ਇਕ ਪੇਟੈਂਟ ਟ੍ਰਾਇਲ ਜਿੱਤਿਆ ਸੀ। ਹਾਲਾਂਕਿ ਵੀਡੀਓ ਸਟ੍ਰੀਮਿੰਗ ਕੰਪਨੀ ਨੈੱਟਫਲਿਕਸ ਵਿਰੁੱਧ ਚੱਲ ਰਿਹਾ ਕੇਸ ਨਿਊਯਾਰਕ ਵਿਚ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ ਵਿਚ ਕਮਾਏ 21,949 ਕਰੋੜ ਰੁਪਏ , ਮੁੜ ਤੋਂ ਚੋਟੀ ਦੇ 10 ਅਮੀਰਾਂ 'ਚ ਹੋਏ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur