Apple ਨੇ ਕਰਮਚਾਰੀਆਂ ਨੂੰ ਹਫਤੇ ’ਚ 3 ਦਿਨ ਆਫਿਸ ਆਉਣ ਲਈ ਕਿਹਾ, ਸਤੰਬਰ ਤੋਂ ਹੋਵੇਗੀ ਸ਼ੁਰੂਆਤ

08/18/2022 5:20:53 PM

ਨਵੀਂ ਦਿੱਲੀ (ਇੰਟ.) – ਐਪਲ ਨੇ ਆਪਣੇ ਕੈਲੀਫੋਰਨੀਆ ਮੁੱਖ ਦਫਤਰ ਨੇੜੇ ਸਾਂਤਾ ਕਲਾਰਾ ਕਾਊਂਟੀ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਾਪਸ ਆਫਿਸ ਬੁਲਾ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਫਤੇ ’ਚ 3 ਵਾਰ ਆਫਿਸ ਤੋਂ ਕੰਮ ਕਰਨਾ ਹੋਵੇਗਾ। ਬਲੂਮਬਰਗ ਅਤੇ ਦਿ ਵਰਜ ਦੀ ਰਿਪੋਰਟਸ ਮੁਤਾਬਕ ਐਪਲ ਦੇ ਕਰਮਚਾਰੀਆਂ ਨੂੰ ਮੰਗਲਵਾਰ ਅਤੇ ਵੀਰਵਾਰ ਨੂੰ ਆਪਣੇ ਆਫਿਸ ’ਚ ਜਾਣ ਲਈ ਕਿਹਾ ਜਾਵੇਗਾ। ਨਿੱਜੀ ਟੀਮਾਂ ਇਨ-ਪਰਸਨ ਕੰਮ ਕਰਨ ਲਈ ਇਕ ਵਾਧੂ ਤੀਜੇ ਦਿਨ ਦੀ ਚੋਣ ਕਰਨਗੀਆਂ। ਮਤਲਬ ਇਹ ਉਹ ਟੀਮਾਂ ਹੀ ਤੈਅ ਕਰਨਗੀਆਂ ਕਿ ਉਨ੍ਹਾਂ ਨੇ ਕਿਸ ਦਿਨ ਆਫਿਸ ’ਚ ਮੌਜੂਦ ਰਹਿਣਾ ਹੈ।

ਇਹ ਕਦਮ ਇਸ ਗੱਲ ਦਾ ਸੰਕੇਤ ਹੈ ਕਿ ਐਪਲ ਆਪਣੇ ਕਰਮਚਾਰੀਆਂ ਤੋਂ ਇਨ-ਪਰਸਨ ਕੰਮ ਕਰਵਾਉਣ ਲਈ ਵਚਨਬੱਧ ਹੈ। ਐਪਲ ਹਮੇਸ਼ਾ ਤੋਂ ਇਨ-ਪਰਸਨ ਮੀਟਿੰਗਸ ਅਤੇ ਡੈਮੋ ਦਾ ਕਲਚਰ ਫਾਲੋ ਕਰਨ ’ਤੇ ਜ਼ੋਰ ਦਿੰਦਾ ਹੈ। ਇਸ ਕਲਚਰ ਨਾਲ ਬਿਹਤਰ ਹਾਰਡਵੇਅਰ ਬਣਾਏ ਅਤੇ ਵੇਚੇ ਜਾ ਸਕਦੇ ਹਨ। ਇਸ ਟੀਚੇ ਲਈ ਕਰਮਚਾਰੀਆਂ ਨੂੰ ਸਰੀਰਿਕ ਤੌਰ ’ਤੇ ਹਾਜ਼ਰ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ।

ਸਤੰਬਰ ਤੋਂ ਸ਼ੁਰੂਆਤ ਦੀ ਸੰਭਾਵਨਾ

ਗਰਮੀਆਂ ਤੋਂ ਹੀ ਐਪਲ ਦੇ ਕਰਮਚਾਰੀ ਹਫਤੇ ’ਚ 2 ਦਿਨ ਆਪਣੇ ਆਫਿਸ ਜਾ ਕੇ ਕੰਮ ਕਰਦੇ ਰਹੇ ਹਨ। ਐਪਲ ਨੇ ਇਕ ਅਜਿਹਾ ਸਿਸਟਮ ਬਣਾਉਣ ਦੀ ਯੋਜਨਾ ਬਣਾਈ ਸੀ, ਜਿਸ ’ਚ ਕਰਮਚਾਰੀ ਇਸ ਸਾਲ ਦੀ ਸ਼ੁਰੂਆਤ ’ਚ ਹਫਤੇ ’ਚ 3 ਦਿਨ ਦਫਤਰ ਤੋਂ ਕੰਮ ਕਰਨਗੇ। ਦਿ ਵਰਜ਼ ਮੁਤਾਬਕ ਐਪਲ ਦੇ ਸਾਫਟਵੇਅਰ ਮੁਖੀ ਕ੍ਰੇਗ ਫੇਡੇਰਿਗੀ ਨੇ ਕਿਹਾ ਕਿ ਸਤੰਬਰ ’ਚ ਕਰਮਚਾਰੀਆਂ ਨੂੰ ਈਮੇਲ ’ਚ ਐਪਲ ਦੇ ਹਾਈਬ੍ਰਿਡ ਵਰਕ ਪਲਾਨ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਇੱਥੋਂ ਹਫਤੇ ’ਚ 3 ਦਿਨ ਆਫਿਸ ਦੀ ਸ਼ੁਰੂਆਤ ਹੋਵੇਗੀ। ਹਾਲਾਂਕਿ ਐਪਲ ਦੇ ਪ੍ਰਤੀਨਿਧੀ ਨੇ ਇਸ ’ਤੇ ਕੋਈ ਵੀ ਕੁਮੈਂਟ ਕਰਨ ਤੋਂ ਇਨਕਾਰ ਕੀਤਾ ਹੈ।


Harinder Kaur

Content Editor

Related News