ਇਨ੍ਹਾਂ ਰਾਜਾਂ ''ਚ ਉਤਪਾਦਾਂ ਦਾ ਨਿਰਯਾਤ ਵਧਾਉਣ ਦੇ ਯਤਨ ਕਰੇਗਾ ਅਪੇਡਾ
Saturday, Oct 21, 2017 - 05:20 PM (IST)
ਗੁਵਾਹਾਟੀ—ਖੇਤੀਬਾੜੀ ਅਤੇ ਪ੍ਰੋਸੈਸਡ ਭੋਜਨ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਅਪੇਡਾ) ਨੇ ਦੇਸ਼ ਦੇ ਪੂਰਵੀ ਰਾਜਾਂ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਖੇਤੀਬਾੜੀ ਉਤਪਾਦਾਂ ਦਾ ਗੁਆਂਢੀ ਬੰਗਾਲਾਦੇਸ਼ ਅਤੇ ਮਿਆਂਮਾਰ 'ਚ ਨਿਰਯਾਤ ਉਤਸ਼ਾਹਿਤ ਕਰਨ ਦੇ ਲਈ ਕੁਝ ਪ੍ਰੋਗਰਾਮ ਆਯੋਜਿਤ ਕਰਨ ਦੇ ਪ੍ਰਸਤਾਵ ਰੱਖੇ ਹਨ। ਅਪੇਡਾ ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਤਰਗਤ ਇਕ ਚੋਟੀ ਦਾ ਸੰਗਠਨ ਹੈ। ਇਨ੍ਹਾਂ ਨੇ ਇਕ ਅਧਿਕਾਰਿਕ ਬਿਆਨ 'ਚ ਕਿਹਾ ਹੈ ਕਿ ਬੰਗਲਾਦੇਸ਼ 'ਚ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਮੀਆਂਮਾਰ 'ਚ ਯਾਂਗੂਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਯੋਜਿਤ ਕਰਨ ਦਾ ਪ੍ਰਸਤਾਵ ਹੈ।
ਮੀਆਂਮਾਰ 'ਚ ਇਹ ਪ੍ਰੋਗਰਾਮ ਨਵੰਬਰ 'ਚ ਅਤੇ ਬੰਗਲਾਦੇਸ਼ ਦੇ ਢਾਕਾ ਅਤੇ ਸਿਲਹਟ 'ਚ ਦਸੰਬਰ ਦੇ ਪਹਿਲੇ ਹਫਤੇ 'ਚ ਆਯੋਜਿਤ ਕਰਨ ਦੇ ਪ੍ਰਸਤਾਵ ਰੱਖੇ ਗਏ ਹਨ। ਵਿੱਤ ਸਾਲ 2016-17 ਦੇ ਦੌਰਾਨ ਬੰਗਲਾਦੇਸ਼ ਨੂੰ ਅਪੇਡਾ ਦੁਆਰਾ ਸੂਚੀਬੁੱਧ ਉਤਪਾਦਾਂ ਦਾ ਨਿਰਯਾਤ 39.64 ਕਰੋੜ ਡਾਲਰ ਅਤੇ ਮੀਆਂਮਾਰ ਨੂੰ ਅਜਿਹੇ ਉਤਪਾਦਾਂ ਦਾ ਨਿਰਯਾਤ 2.41 ਕਰੋੜ ਡਾਲਰ ਦਾ ਰਿਹਾ ਸੀ। ਬੰਗਲਾਦੇਸ਼ ਨੂੰ ਮੁੱਖ. ਚਾਵਲ. ਸਬਜ਼ੀਆਂ ਫਲ ਕਣਕ, ਮੱਕੀ, ਡੇਅਰੀ. ਉਤਪਾਦ ਅਤੇ ਦਾਲਾਂ ਅਤੇ ਮੀਆਂਮਾਰ ਨੂੰ ਚਾਵਲ, ਮੱਕੀ, ਕਣਕ ਤੋਂ ਤਿਆਰ ਉਤਪਾਦ, ਫਲ ਅਤੇ ਸਬਜ਼ੀਆਂ ਦੇ ਬੀਜ਼ਾਂ ਦਾ ਨਿਰਯਾਤ ਕੀਤਾ ਗਿਆ।
