ਕੀ ਤੁਹਾਡੇ ਮਨ 'ਚ ਵੀ ਨੇ 2,000 ਦੇ ਨੋਟਾਂ ਨਾਲ ਜੁੜੇ ਕਈ ਸਵਾਲ? ਜਾਣੋ RBI ਦੇ ਜਵਾਬ

05/20/2023 6:24:26 PM

ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਸਭ ਨੂੰ ਹੈਰਾਨ ਕਰ ਦਿੱਤਾ। ਆਰਬੀਆਈ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਪ੍ਰੈਸ ਰਿਲੀਜ਼ (ਆਰਬੀਆਈ ਨੋਟੀਫਿਕੇਸ਼ਨ) ਜਾਰੀ ਕਰਦਿਆਂ ਕਿਹਾ ਕਿ ਉਸਨੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਿਆ ਹੈ। 

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਆਰ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਨਾਲ ਕਾਲੇ ਧਨ 'ਤੇ ਰੋਕ ਲੱਗੇਗੀ ਕਿਉਂਕਿ ਲੋਕ ਨੋਟਾਂ ਨੂੰ ਜਮ੍ਹਾ ਕਰ ਰਹੇ ਹਨ। ਗਾਂਧੀ 2016 ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਸਮੇਂ ਆਰਬੀਆਈ ਵਿੱਚ ਮੁਦਰਾ ਵਿਭਾਗ ਦੇ ਮੁਖੀ ਸਨ।

ਹਾਲਾਂਕਿ ਆਰਬੀਆਈ ਨੇ ਕਿਹਾ ਕਿ ਇਹ ਨੋਟ ਲੀਗਲ ਟੈਂਡਰ ਰਹਿਣਗੇ। ਯਾਨੀ 2 ਹਜ਼ਾਰ (2000 ਰੁਪਏ) ਰੁਪਏ ਦਾ ਇਹ ਨੋਟ ਵੈਧ ਰਹੇਗਾ। ਤੁਸੀਂ ਇਸ ਤੋਂ ਬਾਜ਼ਾਰ ਵਿਚ ਖਰੀਦਦਾਰੀ ਸਕਦੇ ਹੋ। ਪਰ ਆਰਬੀਆਈ ਦੁਆਰਾ ਪ੍ਰਚਲਨ ਤੋਂ ਬਾਹਰ ਹੋਣ ਕਾਰਨ, ਤੁਹਾਨੂੰ ਇਹਨਾਂ ਨੋਟਾਂ ਨੂੰ ਬਦਲਣਾ ਪਵੇਗਾ ਜਾਂ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਬੈਂਕ ਵਿੱਚ ਜਮ੍ਹਾ ਕਰਨਾ ਹੋਵੇਗਾ। ਦੇਸ਼ ਭਰ ਦੇ ਲੋਕਾਂ ਦੇ ਦਿਮਾਗ ਵਿੱਚ RBI ਦੇ ਇਸ ਫੈਸਲੇ ਨਾਲ ਜੁੜੇ ਬਹੁਤ ਸਾਰੇ ਸਵਾਲ ਹੋਣਗੇ। ਆਓ ਜਾਣਦੇ ਹਾਂ ਉਨ੍ਹਾਂ ਦੇ ਜਵਾਬ।

ਇਹ ਵੀ ਪੜ੍ਹੋ : PUBG ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਕੁਝ ਸ਼ਰਤਾਂ ਨਾਲ ਦੇਸੀ ਅਵਤਾਰ BGMI ਤੋਂ ਹਟਿਆ ਬੈਨ

ਸਵਾਲ: 2000 ਰੁਪਏ ਦੇ ਨੋਟ ਕਿਉਂ ਵਾਪਸ ਲਏ ਗਏ?

ਆਰਬੀਆਈ ਨੇ ਕਿਹਾ ਕਿ ਦੋ ਹਜ਼ਾਰ ਰੁਪਏ ਦੇ ਨੋਟਾਂ ਨੂੰ ਆਰਬੀਆਈ ਐਕਟ 1934 ਦੀ ਧਾਰਾ 24 (1) ਤਹਿਤ ਨਵੰਬਰ 2016 ਵਿਚ ਲਿਆਂਦਾ ਗਿਆ ਸੀ।  500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ 'ਤੇ ਪਾਬੰਦੀ ਲੱਗਣ ਤੋਂ ਬਾਅਦ ਲੋਕਾਂ ਦੀ ਸਹੂਲਤ ਲਈ ਵੱਡਾ ਨੋਟ ਪੇਸ਼ ਕੀਤਾ ਗਿਆ ਸੀ। ਯਾਨੀ ਕਿ ਬਜ਼ਾਰ ਵਿੱਚ ਤਰਲਤਾ ਬਣੀ ਰਹੇ, ਇਸੇ ਲਈ ਇਹ ਵੱਡੇ ਨੋਟ ਲਿਆਂਦੇ ਗਏ। ਦੂਜੇ ਨੋਟਾਂ (500, 200, 100 ਰੁਪਏ ਦੇ ਨਵੇਂ ਨੋਟ) ਕਾਫ਼ੀ ਮਾਤਰਾ ਵਿੱਚ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਦੇਸ਼ ਦੀ ਜਨਤਾ ਨੇ ਛੋਟੇ ਨੋਟਾਂ ਨੂੰ ਜ਼ਿਆਦਾ ਸਮਰਥਨ ਦਿੱਤਾ। ਇਸ ਕਾਰਨ 2,000 ਰੁਪਏ ਦੇ ਨੋਟ ਨੂੰ ਪੇਸ਼ ਕਰਨ ਦਾ ਮਕਸਦ ਖਤਮ ਹੋ ਗਿਆ। ਇਸ ਲਈ 2018-19 'ਚ 2,000 ਰੁਪਏ ਦੇ ਨੋਟਾਂ ਦੀ ਛਪਾਈ ਰੋਕ ਦਿੱਤੀ ਗਈ ਸੀ।

ਇਹ ਵੀ ਪੜ੍ਹੋ :   SEBI ਨੇ ਮੇਹੁਲ ਚੋਕਸੀ ਨੂੰ ਭੇਜਿਆ 5.35 ਕਰੋੜ ਦਾ ਨੋਟਿਸ, ਕਿਹਾ- 15 ਦਿਨਾਂ ਦੇ ਅੰਦਰ ਕਰੋ ਭੁਗਤਾਨ 

ਸਵਾਲ: ਕਲੀਨ ਨੋਟ ਪਾਲਿਸੀ ਕੀ ਹੈ?

ਇਹ ਆਰਬੀਆਈ ਦੀ ਇੱਕ ਨੀਤੀ ਹੈ, ਜਿਸ ਵਿੱਚ ਇਹ ਜਨਤਾ ਨੂੰ ਵਧੀਆ ਗੁਣਵੱਤਾ ਦੇ ਬੈਂਕ ਨੋਟ ਉਪਲੱਬਧ ਕਰਵਾਉਣਾ ਯਕੀਨੀ ਬਣਾਉਂਦਾ ਹੈ।

ਸਵਾਲ: ਕੀ 2,000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ?

ਹਾਂ। ਆਰਬੀਆਈ ਨੇ ਕਿਹਾ ਹੈ ਕਿ 2,000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।

ਸਵਾਲ: ਕੀ 2,000 ਰੁਪਏ ਦੇ ਨੋਟਾਂ ਨਾਲ ਆਮ ਲੈਣ-ਦੇਣ ਕੀਤਾ ਜਾ ਸਕਦਾ ਹੈ?

ਹਾਂ। ਲੋਕ ਲੈਣ-ਦੇਣ ਲਈ 2,000 ਰੁਪਏ ਦੇ ਨੋਟਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ। ਜਨਤਾ ਇਨ੍ਹਾਂ ਨੂੰ ਭੁਗਤਾਨ ਵਜੋਂ ਇਸਤੇਮਾਲ ਕਰ ਸਕਦੀ ਹੈ। ਹਾਲਾਂਕਿ, ਆਰਬੀਆਈ ਨੇ ਜਨਤਾ ਨੂੰ 30 ਸਤੰਬਰ 2023 ਤੱਕ ਬੈਂਕਾਂ ਵਿੱਚ ਇਹਨਾਂ ਨੋਟਾਂ ਨੂੰ ਜਮ੍ਹਾ ਜਾਂ ਬਦਲੀ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਸਵਾਲ: ਜੇਕਰ ਤੁਹਾਡੇ ਕੋਲ 2,000 ਰੁਪਏ ਦਾ ਨੋਟ ਹੈ ਤਾਂ ਕੀ ਕਰਨਾ ਚਾਹੀਦਾ ਹੈ?

ਲੋਕ ਬੈਂਕ ਸ਼ਾਖਾਵਾਂ ਵਿੱਚ ਜਾ ਕੇ ਇਹ ਨੋਟ ਆਪਣੇ ਖਾਤਿਆਂ ਵਿੱਚ ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਇਨ੍ਹਾਂ ਨੂੰ ਹੋਰ ਨੋਟਾਂ ਨਾਲ ਵੀ ਬਦਲ ਸਕਦੇ ਹਨ। ਇਹ ਸਹੂਲਤ ਬੈਂਕਾਂ ਵਿੱਚ 30 ਸਤੰਬਰ 2023 ਤੱਕ ਉਪਲਬਧ ਰਹੇਗੀ। ਇਹ ਸਹੂਲਤ ਆਰਬੀਆਈ ਦੇ 19 ਖੇਤਰੀ ਦਫ਼ਤਰਾਂ ਵਿੱਚ ਵੀ ਉਪਲਬਧ ਹੋਵੇਗੀ।

ਇਹ ਵੀ ਪੜ੍ਹੋ : ਦੂਜੇ ਦੇਸ਼ਾਂ 'ਚ ਕ੍ਰੈਡਿਟ ਕਾਰਡ ਦੇ ਖਰਚਿਆਂ 'ਤੇ ਕਰਨਾ ਪਵੇਗਾ 20% TCS ਦਾ ਭੁਗਤਾਨ , ਸਰਕਾਰ ਨੇ ਬਦਲਿਆ ਨਿਯਮ

ਸਵਾਲ: ਕੀ 2,000 ਰੁਪਏ ਦੇ ਨੋਟ ਬਦਲਣ ਦੀ ਕੋਈ ਸੀਮਾ ਹੈ?

ਤੁਸੀਂ ਸਾਰੇ ਦੋ ਹਜ਼ਾਰ ਰੁਪਏ ਦੇ ਨੋਟ ਬਦਲ ਸਕਦੇ ਹੋ। ਪਰ ਇੱਕ ਵਾਰ ਵਿੱਚ ਸਿਰਫ 20,000 ਰੁਪਏ ਤੱਕ ਦੀ ਰਾਸ਼ੀ ਦਾ ਹੀ ਵਟਾਂਦਰਾ ਕੀਤਾ ਜਾ ਸਕਦਾ ਹੈ। ਨੋਟ ਬੈਂਕ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ ਜਾਂ ਬਦਲੇ ਜਾ ਸਕਦੇ ਹਨ।

ਸਵਾਲ: ਕੀ ਤੁਹਾਨੂੰ 2,000 ਰੁਪਏ ਦਾ ਨੋਟ ਆਪਣੀ ਬੈਂਕ ਸ਼ਾਖਾ ਤੋਂ ਹੀ ਬਦਲਣ ਦੀ ਲੋੜ ਹੈ?

ਨਹੀਂ, ਭਾਵੇਂ ਤੁਹਾਡੇ ਕੋਲ ਬੈਂਕ ਖਾਤਾ ਨਹੀਂ ਹੈ, ਤੁਸੀਂ ਬੈਂਕ ਸ਼ਾਖਾ ਵਿੱਚ ਜਾ ਕੇ 2,000 ਰੁਪਏ ਦਾ ਨੋਟ ਬਦਲਵਾ ਸਕਦੇ ਹੋ।

ਸਵਾਲ: ਜੇਕਰ ਕਿਸੇ ਨੂੰ 20,000 ਰੁਪਏ ਤੋਂ ਵੱਧ ਦੀ ਨਕਦੀ ਦੀ ਲੋੜ ਹੋਵੇ ਤਾਂ ਕੀ ਹੋਵੇਗਾ?

ਤੁਸੀਂ ਬਿਨਾਂ ਕਿਸੇ ਪਾਬੰਦੀ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰ ਸਕਦੇ ਹੋ। 2,000 ਰੁਪਏ ਦੇ ਨੋਟ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ। ਜਮ੍ਹਾ ਕਰਨ ਤੋਂ ਬਾਅਦ, ਤੁਸੀਂ ATM ਤੋਂ ਨਕਦੀ ਕਢਵਾ ਸਕਦੇ ਹੋ।

ਸਵਾਲ: ਕੀ ਨੋਟ ਬਦਲਣ ਲਈ ਕੋਈ ਚਾਰਜ ਹੋਵੇਗਾ?

2,000 ਰੁਪਏ ਦੇ ਨੋਟ ਨੂੰ ਬਦਲਣ ਲਈ ਕੋਈ ਪੈਸਾ ਜਾਂ ਚਾਰਜ ਨਹੀਂ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੂੰ 3 ਗੁਣਾ ਲਾਭਅੰਸ਼ ਦੇਵੇਗਾ RBI, ਖ਼ਜ਼ਾਨੇ 'ਚ ਆਉਣਗੇ 87416 ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਕਰੋ ਸਾਂਝੇ। 


 


Harinder Kaur

Content Editor

Related News