ਦੁਨੀਆ ਦੇ 100 ਅਮੀਰਾਂ ਦੀ ਸੂਚੀ 'ਚ ਸ਼ਾਮਲ ਹੋਏ ਇਕ ਹੋਰ ਭਾਰਤੀ, 5000 ਰੁਪਏ ਤੋਂ ਕੀਤੀ ਸੀ ਸ਼ੁਰੂਆਤ
Thursday, Aug 19, 2021 - 03:19 PM (IST)
 
            
            ਨਵੀਂ ਦਿੱਲੀ - ਹੁਣ ਇਕ ਹੋਰ ਭਾਰਤੀ ਅਰਬਪਤੀ ਦੁਨੀਆ ਦੇ ਸਿਖ਼ਰ ਅਮੀਰਾਂ ਦੀ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਉਣ 'ਚ ਕਾਮਯਾਬ ਹੋ ਗਏ ਹਨ। ਰਾਧਾਕ੍ਰਿਸ਼ਨ ਦਮਾਨੀ ਦੁਨੀਆ ਦੇ 100 ਸਭ ਤੋਂ ਅਮੀਰ ਲੋਕਾਂ ਵਿਚ ਸ਼ਾਮਲ ਹੋ ਗਏ ਹਨ। ਬਲੂਮਬਰਗ ਬਿਲੀਨਅਰਜ਼(Bloomberg Billionaires) ਨੇ ਦੁਨੀਆ ਦੇ 100 ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਡੀ ਮਾਰਟ ਚਲਾਉਣ ਵਾਲੇ ਦਮਾਨੀ ਦੀ ਨੈੱਟਵਰਥ 19.2 ਅਰਬ ਡਾਲਰ ਹੋ ਗਈ ਹੈ। ਦੁਨੀਆ ਦੇ 100 ਸਭ ਤੋਂ ਅਮੀਰਾਂ ਵਿਚ ਦਮਾਨੀ ਇਸ ਵੇਲੇ 98ਵੇਂ ਨੰਬਰ 'ਤੇ ਹਨ।
1990 ਤੋਂ ਹੀ ਵੈਲਿਊ ਸਟਾਕਸ ਵਿਚ ਨਿਵੇਸ਼
ਰਾਧਾਕ੍ਰਿਸ਼ਨ ਦਮਾਨੀ ਨੇ 1990 ਤੋਂ ਹੀ ਵੈਲਿਊ ਸਟਾਕਸ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਖ਼ੁਦ ਦੀ ਜਾਇਦਾਦ ਬਣਾਈ। ਇਸ ਤੋਂ ਬਾਅਦ ਦਮਾਨੀ ਡੀ ਮਾਰਟ ਦੇ ਬ੍ਰਾਂਡ ਹੇਠ ਰਿਟੇਲ ਕਾਰੋਬਾਰ ਵਿਚ ਆ ਗਏ। 2021 ਵਿੱਚ ਦਮਾਨੀ ਦੀ ਦੌਲਤ ਵਿੱਚ 29 ਫੀਸਦੀ ਭਾਵ 4.3 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਦਮਾਨੀ ਨੂੰ ਐਵੇਨਿਊ ਸੁਪਰਮਾਰਟਸ ਤੋਂ ਸਭ ਤੋਂ ਵੱਧ ਲਾਭ ਹੋਇਆ ਹੈ। ਐਵੇਨਿਊ ਸੁਪਰਮਾਰਟਸ ਦੇ ਸ਼ੇਅਰਾਂ ਵਿੱਚ 2021 ਵਿੱਚ 32 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ, ਐਵੇਨਿ ਸੁਪਰਮਾਰਟਸ ਦੇ ਸ਼ੇਅਰ ਵਧੇ ਹਨ।
ਇਹ ਵੀ ਪੜ੍ਹੋ : ਚੀਨ 'ਚ ਵਧੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ , ਬਜ਼ੁਰਗ ਆਬਾਦੀ ਵੀ ਸਮੱਸਿਆ ਦਾ ਵੱਡਾ ਕਾਰਨ
ਡੀ-ਮਾਰਟ 'ਤੇ ਨਿਰੰਤਰ ਫੋਕਸ ਦੇ ਨਾਲ-ਨਾਲ ਦਮਾਨੀ ਨੇ ਵੈਲਿਊ ਸ਼ੇਅਰਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ। ਅਰਬਪਤੀ ਨਿਵੇਸ਼ਕ ਨੇ ਪਿਛਲੇ ਦੋ ਸਾਲਾਂ ਦੇ ਅੰਦਰ ਸੀਮੈਂਟ ਨਿਰਮਾਤਾ ਕੰਪਨੀ ਇੰਡੀਆ ਸੀਮੈਂਟ ਵਿੱਚ 12.7 ਪ੍ਰਤੀਸ਼ਤ ਹਿੱਸੇਦਾਰੀ ਲਈ ਹੈ। ਇਸ ਦੀ ਕੀਮਤ 674 ਕਰੋੜ ਰੁਪਏ ਸੀ।
ਦਮਾਨੀ ਦਾ ਬਚਪਨ ਅਤੇ ਕਾਰੋਬਾਰ ਦਾ ਸਫ਼ਰ
ਅਰਬਪਤੀ ਰਾਧਾਕਿਸ਼ਨ ਦਮਾਨੀ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ। ਦਮਾਨੀ ਦਾ ਪਾਲਣ-ਪੋਸ਼ਣ ਇੱਕ ਮਾਰਵਾੜੀ ਪਰਿਵਾਰ ਵਿੱਚ ਮੁੰਬਈ ਦੇ ਇੱਕ ਕਮਰੇ ਵਾਲੇ ਅਪਾਰਟਮੈਂਟ ਵਿੱਚ ਹੋਇਆ ਸੀ। ਦਮਾਨੀ ਨੇ ਯੂਜੀ ਕਾਮਰਸ ਦੀ ਪੜ੍ਹਾਈ ਲਈ ਮੁੰਬਈ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਪਰ ਇੱਕ ਸਾਲ ਦੇ ਬਾਅਦ ਡਰਾਪ ਆਊਟ ਹੋਏ।
5000 ਰੁਪਏ ਤੋਂ ਸ਼ੁਰੂ ਕੀਤਾ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ
1985-86 ਵਿੱਚ ਆਪਣੇ ਪਿਤਾ ਸ਼ਿਵਕਿਸ਼ਨ ਦਮਾਨੀ ਦੀ ਮੌਤ ਤੋਂ ਬਾਅਦ, ਉਸਨੇ ਘਾਟੇ ਵਿੱਚ ਚੱਲਣ ਵਾਲੇ ਬਾਲ ਬੇਅਰਿੰਗ ਦੇ ਕਾਰੋਬਾਰ ਨੂੰ ਬੰਦ ਕਰ ਦਿੱਤਾ। ਉਸਦੇ ਪਿਤਾ ਇੱਕ ਸਟਾਕ ਬ੍ਰੋਕਰ ਸਨ ਇਸ ਲਈ ਉਸਨੂੰ ਬਚਪਨ ਤੋਂ ਹੀ ਸ਼ੇਅਰ ਮਾਰਕੀਟ ਦੀ ਥੋੜ੍ਹੀ ਸਮਝ ਸੀ। ਭਰਾ ਗੋਪੀਕਿਸ਼ਨ ਦਮਾਨੀ ਦੇ ਨਾਲ, ਪੂਰਾ ਧਿਆਨ ਸ਼ੇਅਰ ਬਾਜ਼ਾਰ ਵੱਲ ਲਗਾਇਆ। 5000 ਰੁਪਏ ਨਾਲ ਨਿਵੇਸ਼ ਕਰਨਾ ਸ਼ੁਰੂ ਕੀਤਾ ਅਤੇ ਅੱਜ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 98 ਵੇਂ ਸਥਾਨ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਟਾਟਾ ਸਮੂਹ ਦੀ ਇਸ ਕੰਪਨੀ ਨੇ ਰਚਿਆ ਇਤਿਹਾਸ, ਮਾਰਕੀਟ ਕੈਪ ਅੱਜ 13 ਲੱਖ ਕਰੋੜ ਰੁਪਏ ਦੇ ਪਾਰ
ਦਲਾਲ ਸਟਰੀਟ ਵਿੱਚ ਕੰਮ ਕਰਨ ਵਾਲੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਦਮਾਨੀ ਨੇ ਸਟਾਕ ਮਾਰਕੀਟ ਬ੍ਰੋਕਰ ਅਤੇ ਨਿਵੇਸ਼ਕ ਬਣਨ ਲਈ ਬਾਲ ਬੇਅਰਿੰਗ ਦਾ ਕਾਰੋਬਾਰ ਛੱਡ ਦਿੱਤਾ। 1992 ਵਿੱਚ ਹਰਸ਼ਦ ਮਹਿਤਾ ਘੁਟਾਲੇ ਦੇ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ਵਿੱਚ ਤੇਜ਼ੀ ਆਈ। ਰਾਧਾ ਕਿਸ਼ਨ ਦਮਾਨੀ ਨੇ ਸਾਲ 2000 ਵਿੱਚ ਆਪਣੀ ਹਾਈਪਰਮਾਰਕੇਟ ਚੇਨ ਡੀ-ਮਾਰਟ ਸ਼ੁਰੂ ਕਰਨ ਵਰਗਾ ਵੱਡਾ ਫੈਸਲਾ ਲਿਆ। 2002 ਵਿੱਚ ਪਵਈ ਵਿੱਚ ਪਹਿਲਾ ਸਟੋਰ ਸਥਾਪਤ ਕੀਤਾ। 8 ਸਾਲ ਦੇ ਸਮੇਂ ਦਰਮਿਆਨ 25 ਸਟੋਰ ਖੋਲ੍ਹੇ। ਇਸ ਤੋਂ ਬਾਅਦ ਕੰਪਨੀ ਤੇਜ਼ੀ ਨਾਲ ਵਧਦੀ ਗਈ ਅਤੇ ਸਾਲ 2017 ਵਿੱਚ ਜਨਤਕ ਹੋ ਗਈ।
ਅਰਬਪਤੀ ਰਾਧਾਕਿਸ਼ਨ ਦਮਾਨੀ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਦਮਾਨੀ ਨੇ ਹੀ ਭਾਰਤੀ ਅਰਬਪਤੀ ਰਾਕੇਸ਼ ਝੁਨਝੁਨਵਾਲਾ ਨੂੰ ਸਟਾਕ ਟਰੇਡਿੰਗ ਤਕਨੀਕ ਸਿਖਾਈ ਹੈ। 2020 ਵਿੱਚ ਉਹ 1650 ਮਿਲੀਅਨ ਡਾਲਰ ਦੀ ਸੰਪਤੀ ਨਾਲ ਚੌਥੇ ਸਭ ਤੋਂ ਅਮੀਰ ਭਾਰਤੀ ਬਣ ਗਏ ਸਨ।
ਇਹ ਵੀ ਪੜ੍ਹੋ : ‘ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਲਈ UPA ਸਰਕਾਰ ਜ਼ਿੰਮੇਵਾਰ : ਨਿਰਮਲਾ ਸੀਤਾਰਮਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            