ਸਰਕਾਰ ਨੇ ਦਿੱਤੀ ਰਾਹਤ, GST ਦੀ ਸਾਲਾਨਾ ਰਿਟਰਨ ਭਰਨ ਦੀ ਤਾਰੀਖ਼ ਵਧੀ

Saturday, Oct 24, 2020 - 05:00 PM (IST)

ਸਰਕਾਰ ਨੇ ਦਿੱਤੀ ਰਾਹਤ, GST ਦੀ ਸਾਲਾਨਾ ਰਿਟਰਨ ਭਰਨ ਦੀ ਤਾਰੀਖ਼ ਵਧੀ

ਨਵੀਂ ਦਿੱਲੀ— ਵਿੱਤੀ ਸਾਲ 2018-19 ਦੀ ਸਾਲਾਨਾ ਜੀ. ਐੱਸ. ਟੀ. ਰਿਟਰਨ ਭਰਨ ਦੀ ਸਮਾਂ-ਸੀਮਾ ਦੋ ਮਹੀਨੇ ਲਈ ਵਧਾ ਦਿੱਤੀ ਗਈ ਹੈ।

ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਹੁਣ 2018-19 ਦੀ ਸਾਲਾਨਾ ਜੀ. ਐੱਸ. ਟੀ. ਰਿਟਰਨ 31 ਦਸੰਬਰ ਤੱਕ ਭਰੀ ਜਾ ਸਕਦੀ ਹੈ।

ਸਰਾਰ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜੀ. ਐੱਸ. ਟੀ. ਰਿਟਰਨ ਭਰਨ ਦਾ ਸਮਾਂ ਵਧਾ ਕੇ 31 ਅਕਤੂਬਰ 2020 ਕੀਤਾ ਸੀ। ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ।

ਸੀ. ਬੀ. ਆਈ. ਸੀ. ਨੇ ਕਿਹਾ ਕਿ ਲਾਕਡਾਊਨ ਅਤੇ ਵੱਖ-ਵੱਖ ਪਾਬੰਦੀਆਂ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਹੁਣ ਵੀ ਕਾਰੋਬਾਰ ਪੂਰੀ ਤਰ੍ਹਾਂ ਸੰਚਾਲਨ 'ਚ ਨਹੀਂ ਪਰਤੇ ਹਨ। ਇਸੇ ਆਧਾਰ 'ਤੇ ਸਮਾਂ-ਸੀਮਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਫਾਰਮ ਜੀ. ਐੱਸ. ਟੀ. ਆਰ.-9/ਜੀ. ਐੱਸ. ਟੀ. ਆਰ.-9ਏ ਅਤੇ ਫਾਰਮ ਜੀ. ਐੱਸ. ਟੀ. ਆਰ.-9ਸੀ ਦਾਖ਼ਲ ਕਰਨ ਦੀ ਸਮਾਂ-ਸੀਮਾ ਨੂੰ 31 ਅਕਤੂਬਰ 2020 ਤੋਂ ਵਧਾ ਕੇ 31 ਦਸੰਬਰ 2020 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।


author

Sanjeev

Content Editor

Related News