ਬਜਟ 2021: ਕਾਮਿਆਂ ਲਈ 'Minimum wage code' ਲਾਗੂ ਕਰਨ ਦਾ ਐਲਾਨ, ਜਾਣੋ ਫ਼ਾਇਦੇ
Monday, Feb 01, 2021 - 01:53 PM (IST)
 
            
            ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2021 ਵਿਚ ਹਰ ਵਰਗ ਦੇ ਕਾਮਿਆਂ(ਕਿਰਤੀਆਂ) ਲਈ ਮਿਨੀਮਮ ਵੈਜ ਕੋਡ(Minimum wage code) ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰਵਾਸੀ ਅਤੇ ਅਸੰਗਥਿਤ ਕਾਮਿਆਂ ਲਈ ਜਾਰੀ ਕੀਤਾ ਜਾਵੇਗਾ। ਉਸਨੇ ਕਿਹਾ ਕਿ ਇਸ ਕਾਮਿਆਂ ਦੀ ਸਿਹਤ, ਹਾਉਸਿੰਗ, ਸਕਿੱਲ ਆਦਿ ਲਈ ਹੋਵੇਗਾ। ਇਕ ਅਨੁਮਾਨ ਮੁਤਾਬਕ ਇਸ ਨਾਲ ਦੇਸ਼ ਦੇ 50 ਕਰੋੜ ਕਾਮਿਆਂ ਨੂੰ ਸਮੇਂ ’ਤੇ ਨੱਥੀ ਮਜ਼ਦੂਰੀ ਮਿਲੇਗੀ। ਇਸ ਬਿੱਲ ਨੂੰ 2019 ’ਚ ਹੀ ਪਾਸ ਕਰ ਦਿੱਤਾ ਗਿਆ ਸੀ।
ਇਸ ਪੋਰਟਲ ’ਤੇ ਇਕੱਠੇ ਕੀਤੇ ਗਏ ਅੰਕੜਿਆਂ ਦਾ ਇਸਤੇਮਾਲ ਕਾਮਿਆਂ ਦੀ ਸਿਹਤ ਅਤੇ ਬੀਮਾ ਸਹੂਲਤਾਂ ਪ੍ਰਦਾਨ ਕਰਨ ਲਈ ਕੀਤਾ ਜਾਵੇਗਾ। ਜਨਾਨੀਆਂ ਰਾਤ ਦੇ ਸਮੇਂ ਕੰਮ ਕਰ ਸਕਣਗੀਆਂ ਪਰ ਮਾਲਕਾਂ ਲਈ ਨਿਯਮਾਂ ਦੀ ਪਾਲਣਾ ਘਟਾ ਦਿੱਤੀ ਜਾਵੇਗੀ।
ਵਿੱਤ ਮੰਤਰੀ ਨੇ ਬਜਟ ’ਚ ਕੀਤੀਆਂ ਹੋਰ ਵੱਡੀਆਂ ਘੋਸ਼ਨਾਵਾਂ
- ਵਨ ਨੇਸ਼ਨ ਵਨ ਰਾਸ਼ਨ ਕਾਰਡ ਬਚੇ ਹੋਏ ਸੂਬਿਆਂ ਵਿਚ ਵੀ ਲਾਗੂ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਇਸ ਦਾ ਐਲਾਨ ਕੀਤਾ ਹੈ।
- MSME ਸੈਕਟਰ ਲਈ 15700 ਕਰੋੜ ਦਾ ਐਲਾਨ
- 100 ਤੋਂ ਜ਼ਿਆਦਾ ਸੈਨਿਕ ਸਕੂਲ ਬਣਾਏ ਜਾਣਗੇ
- ਲੇਹ-ਲੱਦਾਖ ਵਿਚ ਯੂਨੀਵਰਿਸਟੀ ਬਣੇਗੀ
- 15 ਹਜ਼ਾਰ ਸਕੂਲਾਂ ਨੂੰ ਆਦਰਸ਼ ਸਕੂਲ ਬਣਾਇਆ ਜਾਵੇਗਾ
- ਆਦਿਵਾਸੀ ਇਲਾਕਿਅਾਂ ਵਿਚ 750 ਏਕਲਵਿਆ ਸਕੂਲ ਬਣਾਏ ਜਾਣਗੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            