ਰਿਲਾਇੰਸ ਇਨਫ੍ਰਾ ਨੇ ਅੰਸ਼ੁਲ ਅਤੇ ਅਨਮੋਲ ਅੰਬਾਨੀ ਨੂੰ ਨਿਰਦੇਸ਼ਕ ਕੀਤਾ ਨਿਯੁਕਤ

Thursday, Oct 10, 2019 - 02:01 AM (IST)

ਰਿਲਾਇੰਸ ਇਨਫ੍ਰਾ ਨੇ ਅੰਸ਼ੁਲ ਅਤੇ ਅਨਮੋਲ ਅੰਬਾਨੀ ਨੂੰ ਨਿਰਦੇਸ਼ਕ ਕੀਤਾ ਨਿਯੁਕਤ

ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇਨਫ੍ਰਾਸਟਰੱਕਚਰ (ਆਰ ਇਨਫ੍ਰਾ) ਨੇ ਅਨਿਲ ਅੰਬਾਨੀ ਦੇ ਬੇਟਿਆਂ-ਅਨਮੋਲ ਅਤੇ ਅੰਸ਼ੁਲ ਨੂੰ ਕੰਪਨੀ ਦੇ ਨਿਰਦੇਸ਼ਕ ਦੇ ਰੂਪ 'ਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਰੈਗੂਲੇਟਰੀ ਸੂਚਨਾ 'ਚ ਕਿਹਾ ਕਿ ਇਨ੍ਹਾਂ ਦੋਵਾਂ ਦੀ ਨਿਯੁਕਤੀ 9 ਅਕਤੂਬਰ, 2019 ਤੋਂ ਪ੍ਰਭਾਵੀ ਹੈ ਅਤੇ ਦੋਵੇਂ ਐਡੀਸ਼ਨਲ ਨਿਰਦੇਸ਼ਕ ਦੇ ਰੂਪ 'ਚ ਅਗਲੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਤੱਕ ਅਹੁਦੇ 'ਤੇ ਰਹਿਣਗੇ। ਅਨਿਲ ਅੰਬਾਨੀ ਕੰਪਨੀ ਦੇ ਚੇਅਰਮੈਨ ਅਤੇ ਪ੍ਰਮੋਟਰ ਹਨ। ਕੰਪਨੀ ਨੇ ਬੋਰਡ 'ਚ ਸੁਤੰਤਰ ਨਿਰਦੇਸ਼ਕ ਦੇ ਰੂਪ 'ਚ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਅਦ ਅਤਾ ਹਸਨੈਨ ਨੂੰ ਵੀ ਸ਼ਾਮਲ ਕੀਤਾ ਹੈ। ਕੰਪਨੀ ਨੇ ਕਿਹਾ ਕਿ ਹਸਨੈਨ (66 ਸਾਲਾਂ ਦਾ) ਭਾਰਤੀ ਫੌਜ ਦੇ ਵੱਡੇ ਅਧਿਕਾਰੀਆਂ 'ਚੋਂ ਇਕ ਹਨ, ਜਿਨ੍ਹਾਂ ਨੂੰ 8 ਵਾਰ ਸਨਮਾਨਤ ਕੀਤਾ ਜਾ ਚੁੱਕਾ ਹੈ।


author

Karan Kumar

Content Editor

Related News