ਵਿੱਤੀ ਬੋਝ ਘੱਟ ਕਰਨ ਲਈ ਲਗਜ਼ਰੀ ਪ੍ਰਾਈਵੇਟ ਜੈੱਟ ਨੂੰ ਕਿਰਾਏ ''ਤੇ ਦੇਣਗੇ ਅਨਿਲ ਅੰਬਾਨੀ

12/06/2019 12:58:38 PM

ਨਵੀਂ ਦਿੱਲੀ—ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਦੇ ਦਿੱਗਜ ਕਾਰੋਬਾਰੀਆਂ 'ਚ ਸ਼ੁਮਾਰ ਰਹੇ ਰਿਲਾਇੰਸ ਗਰੁੱਪ ਦੇ ਅਨਿਲ ਅੰਬਾਨੀ ਆਪਣਾ ਇਕ ਲਗਜ਼ਰੀ ਜਹਾਜ਼ ਕਿਰਾਏ 'ਤੇ ਦੇਣ ਦੀ ਯੋਜਨਾ ਬਣਾ ਰਹੇ ਹਨ। ਖਬਰਾਂ ਮੁਤਾਬਕ ਅਨਿਲ ਅੰਬਾਨੀ ਦੀ ਰਿਲਾਇੰਸ ਟਰਾਂਸਪੋਰਟ ਐਂਡ ਟ੍ਰੈਵਲਸ ਨੇ ਆਪਣੇ ਤਿੰਨ ਬਿਜ਼ਨੈੱਸ ਜੈੱਟਸ 'ਚੋਂ ਇਕ 13 ਸੀਟਰ ਗਲੋਬਲ-5000 ਨੂੰ ਇਕ ਸੰਸਾਰਕ ਚਾਰਟਰ ਕੰਪਨੀ ਨੂੰ ਕਿਰਾਏ 'ਤੇ ਦੇਣ ਲਈ ਰਿਲੀਜ਼ ਕਰ ਦਿੱਤਾ ਹੈ।

PunjabKesari
ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਕੰਪਨੀਆਂ
ਇਸ ਮਾਮਲੇ ਤੋਂ ਵਾਕਿਫ ਇਕ ਵਿਅਕਤੀ ਨੇ ਕਿਹਾ ਕਿ ਇਹ ਉਹ ਲਗਜ਼ਰੀ ਜਹਾਜ਼ ਹਨ ਜਿਸ ਦੀ ਵਰਤੋਂ ਅਨਿਲ ਅੰਬਾਨੀ ਕਰਦੇ ਸਨ। ਰੈਗੂਲੇਟਰੀ ਫਾਈਲਿੰਗ ਮੁਤਾਬਕ ਰਿਲਾਇੰਸ ਟਰਾਂਸਪੋਰਟ ਦੇ ਕੋਲ ਦੋ ਹੋਰ ਜਹਾਜ਼ ਅਤੇ ਇਕ ਹੈਲੀਕਾਪਟਰ ਵੀ ਹੈ। ਇਸ ਦੇ ਇਲਾਵਾ ਸਚਿਨ ਜੋਸ਼ੀ ਦੀ ਵਿਕਿੰਗ ਐਵੀਏਸ਼ਨ, ਇੰਡੀਆਬੁਲਸ ਦੀ ਏਅਰਮਿਡ ਐਵੀਏਸ਼ਨ, ਰੈਲੀਗੇਰ ਦੀ ਲਿਗਾਰੇ ਐਵੀਏਸ਼ਨ ਵੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਆਪਣੇ ਜਹਾਜ਼ਾਂ ਨੂੰ ਵੇਚਣ 'ਤੇ ਵਿਚਾਰ ਕਰ ਰਹੀ ਹੈ।

PunjabKesari
ਨਾਨ ਸ਼ਡਿਊਲਡ ਆਪਰੇਟਰਾਂ ਦੀ ਗਿਣਤੀ ਘਟੀ
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਇਕ ਸਾਲ ਪਹਿਲਾਂ ਤੱਕ ਕਰੀਬ 130 ਨਾਨ ਸ਼ਡਿਊਲਡ ਆਪਰੇਟਰ ਸਨ। ਪਰ ਸਤੰਬਰ 2019 ਤੱਕ ਇਨ੍ਹਾਂ ਦੀ ਗਿਣਤੀ ਘੱਟ ਹੋ ਕੇ 99 'ਤੇ ਆ ਗਈ ਹੈ। ਇਸ ਮਾਮਲੇ ਤੋਂ ਵਾਕਿਫ ਇਕ ਵਿਅਕਤੀ ਦਾ ਕਹਿਣਾ ਹੈ ਕਿ ਅਜੇ ਇਸ ਗਿਣਤੀ 'ਚ ਹੋਰ ਗਿਰਾਵਟ ਆਵੇਗੀ। ਇਸ ਦਾ ਕਾਰਨ ਹੈ ਕਿ ਲੋਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਉਹ ਵੀ ਆਪਣੇ ਇਸ ਕਾਰੋਬਾਰ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਹੇ ਹਨ।

PunjabKesari
ਕੰਪਨੀ 'ਤੇ ਕਰੋੜਾਂ ਦਾ ਕਰਜ਼
ਅਨਿਲ ਅੰਬਾਨੀ ਰਿਲਾਇੰਸ ਕਮਿਊਨਿਕੇਸ਼ਨਸ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਰਿਲਾਇੰਸ ਗਰੁੱਪ ਪਿਛਲੇ ਕੁਝ ਸਮੇਂ ਤੋਂ ਮੁਸ਼ਕਲਾਂ ਦੇ ਦੌਰ 'ਚੋਂ ਲੰਘ ਰਿਹਾ ਹੈ।  ਗਰੁੱਪ 'ਤੇ ਕਰਜ਼ ਦਾ ਬਹੁਤ ਵੱਡਾ ਬੋਝ ਹੈ, ਜਿਸ ਦੀ ਵਜ੍ਹਾ ਨਾਲ ਉਹ ਪ੍ਰੇਸ਼ਾਨੀ 'ਚ ਹਨ। ਖਬਰਾਂ ਮੁਤਾਬਕ ਸਤੰਬਰ ਤੱਕ ਰਿਲਾਇੰਸ ਗਰੁੱਪ 'ਤੇ 13.2 ਅਰਬ ਡਾਲਰ (ਕਰੀਬ 93 ਹਜ਼ਾਰ ਕਰੋੜ ਰੁਪਏ) ਦਾ ਕਰਜ਼ ਹੈ।


Aarti dhillon

Content Editor

Related News