ਅਨਿਲ ਅੰਬਾਨੀ ਨੂੰ ਝਟਕਾ, ਇੰਫਰਾਟੈੱਲ ਦੀ ਟਾਵਰ ਵਿਕਰੀ ''ਤੇ 13 ਮਾਰਚ ਤੱਕ ਰੋਕ
Thursday, Mar 08, 2018 - 10:48 AM (IST)

ਨਵੀਂ ਦਿੱਲੀ—ਰਿਲਾਇੰਸ ਕਮਿਊਨਿਕੇਸ਼ਨ (ਆਰਕਾਮ) ਦੇ ਮਾਲਕ ਅਨਿਲ ਅੰਬਾਨੀ ਨੂੰ ਇਕ ਆਰਬੀਟਿਰੇਸ਼ਨ ਕੋਰਟ ਨੇ ਤਗੜਾ ਝਟਕਾ ਦਿੱਤਾ ਹੈ। ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਨੇ ਬੁੱਧਵਾਰ ਨੂੰ ਆਰਕਾਮ ਦੀ ਸਹਾਇਕ ਕੰਪਨੀ ਰਿਲਾਇੰਸ ਇੰਫਰਾਟੈੱਲ ਲਿਮਟਿਡ ਦੇ ਟਾਵਰ ਅਸੇਟਸ ਦੀ ਵਿਕਰੀ 'ਤੇ 13 ਮਾਰਚ ਤੱਕ ਰੋਕ ਲਗਾ ਦਿੱਤੀ ਹੈ। ਟ੍ਰਿਬਿਊਨਲ ਐੱਚ.ਐੱਸ.ਬੀ.ਸੀ. ਡੇਜੀ ਇੰਵੈਸਟਮੈਂਟਸ (ਮਾਰੀਸ਼ਸ) ਲਿਮਟਿਡ ਵਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ। ਹਾਈ ਕੋਰਟ ਨੇ ਕਿਹਾ ਕਿ ਆਰਕਾਮ ਨੂੰ ਸੰਪਤੀਆਂ ਵੇਚਣ ਜਾਂ ਟਰਾਂਸਫਰ ਕਰਨ ਤੋਂ ਪਹਿਲਾਂ ਆਗਿਆ ਲੈਣੀ ਹੋਵੇਗੀ।
ਕੀ ਹੈ ਮਾਮਲਾ
ਐੱਚ.ਐੱਸ.ਬੀ.ਸੀ. ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਕੰਪਨੀ ਨੇ ਨਾ ਤਾਂ ਵਿਕਰੀ ਦਾ ਬਿਓਰਾ ਦਿੱਤਾ ਹੈ ਅਤੇ ਨਾ ਹੀ ਵਿਕਰੀ ਲਈ ਉਸ ਦੀ ਸਹਿਮਤੀ ਮੰਗੀ ਹੈ। ਐੱਚ.ਐੱਸ.ਬੀ.ਸੀ. ਡੇਜੀ ਨੇ 2007 'ਚ 11 ਅਰਬ ਰੁਪਏ ਦੇ ਨਿਵੇਸ਼ ਦੇ ਰਾਹੀਂ ਕੰਪਨੀ 'ਚ 5 ਫੀਸਦੀ ਹਿੱਸੇਦਾਰੀ ਅਰਜਿਤ ਕੀਤੀ ਸੀ। ਦੱਸ ਦੇਈਏ ਕਿ ਆਰਕਾਮ, ਰਿਲਾਇੰਸ ਕਮਿਊਨੀਕੇਸ਼ਨਸ ਇੰਫਰਾਸਟਰਕਚਰ ਲਿਮਟਿਡ ਦੇ ਨਾਲ ਰਿਲਾਇੰਸ ਇੰਫਰਾਟੈੱਲ 'ਚ 95 ਫੀਸਦੀ ਹਿੱਸਾਦਾਰੀ ਰੱਖਦੀ ਹੈ।
ਅੰਬਾਨੀ 'ਤੇ ਕਰੋੜਾਂ ਦਾ ਕਰਜ਼
ਆਰਬੀਟ੍ਰੇੇਸ਼ਨ ਕੋਰਟ ਨੇ ਇਸ ਆਦੇਸ਼ ਨੂੰ ਆਰਕਾਮ ਲਈ ਖਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ, ਜਿਸ ਨੇ ਆਪਣੇ ਕਰਜ਼ ਨੂੰ ਘੱਟ ਕਰਨ ਲਈ ਦਸੰਬਰ 2017 'ਚ ਆਪਣੇ ਅਸੇਟਸ ਰਿਲਾਇੰਸ ਜਿਓ ਨੂੰ ਵੇਚਣ ਦਾ ਇਕ ਪਲਾਨ ਪੇਸ਼ ਕੀਤਾ ਸੀ। ਆਰਕਾਮ 'ਤੇ ਮਾਰਚ 2017 ਤੱਕ ਬੈਂਕਾਂ ਦਾ 7 ਅਰਬ ਡਾਲਰ (ਲਗਭਗ 45 ਹਜ਼ਾਰ ਕਰੋੜ ਰੁਪਏ) ਦਾ ਕਰਜ਼ ਸੀ, ਜਦ ਉਨ੍ਹਾਂ ਨੇ ਆਪਣੇ ਕਰਜ਼ ਦੇ ਅੰਕੜੇ ਜਨਤਕ ਕੀਤੇ ਸਨ।